Punjab Breaking News Live 8 May: ਅੱਠ ਸਾਲ ਦੇ ਬੱਚੇ ਨੇ ਲਿਆ ਫਾਹਾ, ਪੰਜਾਬ ਵਿੱਚ ਗਰਮੀ ਨੇ ਲੋਕਾਂ ਦੇ ਕੱਢੇ ਵੱਟ, ਖੇਡਾਂ ਲਈ ਕੇਂਦਰ ਨੇ ਨਹੀਂ ਜਾਰੀ ਕੀਤੇ ਪੰਜਾਬ ਨੂੰ ਫੰਡ

Punjab Breaking News Live 8 May: ਅੱਠ ਸਾਲ ਦੇ ਬੱਚੇ ਨੇ ਲਿਆ ਫਾਹਾ, ਪੰਜਾਬ ਵਿੱਚ ਗਰਮੀ ਨੇ ਲੋਕਾਂ ਦੇ ਕੱਢੇ ਵੱਟ, ਖੇਡਾਂ ਲਈ ਕੇਂਦਰ ਨੇ ਨਹੀਂ ਜਾਰੀ ਕੀਤੇ ਪੰਜਾਬ ਨੂੰ ਫੰਡ

ABP Sanjha Last Updated: 08 May 2024 11:54 AM
Lok Sabha Election 2024:ਆਖਰ ਸੁਖਪਾਲ ਖਹਿਰਾ ਦੀ ਸਟੇਜ 'ਤੇ ਸਿਮਰਨ ਮਹੰਤ ਨੇ ਕਿਉਂ ਕੀਤਾ ਹੰਗਾਮਾ, ਹੁਣ ਖੁਦ ਹੀ ਦੱਸੀ ਪੂਰੀ ਕਹਾਣੀ

Sangrur News: ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਦੀ ਚੋਣ ਸਭਾ ਦੌਰਾਨ ਕਿੰਨਰਾਂ ਨਾਲ ਹੋਈ ਖਿੱਚ-ਧੂਹ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਬਾਰੇ ਸੋਸ਼ਲ ਮੀਡੀਆ ਉਪਰ ਖੂਬ ਚਰਚਾ ਹੋ ਰਹੀ ਹੈ। ਕੁਝ ਲੋਕ ਕਿੰਨਰ ਸਿਮਰਨ ਮਹੰਤ ਨੂੰ ਬੁਰਾ ਭਲਾ ਕਹਿ ਰਹੇ ਹਨ ਤੇ ਕੁਝ ਲੋਕ ਕਾਂਗਰੀਆਂ ਦੀ ਅਲੋਚਨਾ ਕਰ ਰਹੇ ਹਨ। ਇਸ ਬਾਰੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਦਿਆਂ ਸਿਮਰਨ ਮਹੰਤ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਸੁਖਪਾਲ ਖਹਿਰਾ ਨੂੰ ਫੋਨ ਕੀਤੇ ਪਰ ਗੱਲ ਨਾ ਹੋਈ। ਇਸ ਮਗਰੋਂ ਉਨ੍ਹਾਂ ਖਹਿਰਾ ਦੇ ਦਫ਼ਤਰ ’ਚ ਗੱਲ ਕਰਕੇ ਕਿਹਾ ਸੀ ਕਿ ਮਿੱਠੂ ਲੱਡਾ ਨੂੰ ਆਪਣੇ ਤੋਂ ਦੂਰ ਰੱਖੋ ਕਿਉਂਕਿ ਇਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ, ਉਸ ਨੇ ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕੀਤੀ ਹੈ। 


Chandigarh News: ਬਾਊਂਸਰ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ, ਹੋਰਾਂ ਨੂੰ ਵੀ ਦਿੱਤੀ ਚੇਤਾਵਨੀ

Chandigarh News: ਮੰਗਲਵਾਰ ਨੂੰ ਮੁਹਾਲੀ ਜ਼ਿਲ੍ਹੇ ਦੇ ਖਰੜ ਕਸਬੇ ਵਿੱਚ ਹੋਏ ਬਾਊਂਸਰ ਮਨੀਸ਼ ਦੇ ਕਤਲ ਕੇਸ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ। ਦਵਿੰਦਰ ਬੰਬੀਹਾ ਨਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਲੱਕੀ ਪਟਿਆਲ ਨੇ ਇਹ ਕਤਲ ਕਰਵਾਇਆ ਹੈ। ਇਹ 5 ਸਾਲ ਪਹਿਲਾਂ ਹੋਏ ਮੀਤ ਬਾਊਂਸਰ ਦੇ ਕਤਲ ਦਾ ਬਦਲਾ ਹੈ। ਪੋਸਟ ਵਿੱਚ ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜਿੰਨਾ ਸਮਾਂ ਲੰਘਦਾ ਜਾਏਗਾ, ਦੁਸ਼ਮਣੀ ਵੀ ਓਨੀ ਹੀ ਵਧਦੀ ਜਾਏਗੀ। ਕੋਈ ਕਿਸੇ ਕਿਸਮ ਦੀ ਗਲਤਫਹਿਮੀ ਵਿੱਚ ਨਾ ਰਵੇ।


Agriculture News: ਝੋਨੇ ਦੀ ਇਹ ਕਿਸਮ ਕਰੇਗੀ ਕਿਸਾਨਾਂ ਦੇ ਵਾਰੇ-ਨਿਆਰੇ, 93 ਦਿਨ 'ਚ ਪੱਕਦੀ, 30 ਕੁਇੰਟਲ ਤੋਂ ਵੱਧ ਝਾੜ

Agriculture News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨਾਂ ਨੂੰ ਇਸ ਵਾਰ ਝੋਨੇ ਦੀਆਂ 11 ਕਿਸਮਾਂ ਲਾਉਣ ਦੀ ਸਿਫ਼ਾਰਸ਼ ਕੀਤੀ ਹੈ। ਇਨ੍ਹਾਂ ਕਿਸਮਾਂ ਵਿੱਚੋਂ ਵੀ ਪੀਆਰ 126 ਕਿਸਮ ਦੀ ਹੀ ਵੱਧ ਤੋਂ ਵੱਧ ਕਾਸ਼ਤ ਕਰਨ ਲਈ ਕਿਹਾ ਗਿਆ ਹੈ। ਯੂਨੀਵਰਸਿਟੀ ਦਾ ਦਾਅਵਾ ਹੈ ਕਿ ਪੀਆਰ 126 ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਨਾਲ ਹੀ ਪੀਆਰ 126 ਕਿਸਮ 93 ਦਿਨ ਵਿੱਚ ਪੱਕ ਜਾਂਦੀ ਹੈ ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਆਉਣ ਵਾਲੇ ਸਾਉਣੀ ਦੇ ਸੀਜ਼ਨ ਵਿੱਚ ਪੰਜਾਬ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਵੱਡੇ ਪੱਧਰ ’ਤੇ ਕੀਤੀ ਜਾਣੀ ਹੈ। ਯੂਨੀਵਰਸਿਟੀ ਵੱਲੋਂ ਬਿਜਾਈ ਲਈ ਪਰਮਲ ਝੋਨੇ ਦੀਆਂ 11 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਵਿੱਚ ਪੀਆਰ 121, ਪੀਆਰ 122, ਪੀਆਰ 126, ਪੀਆਰ 128 ਤੇ ਪੀਆਰ 131 ਪ੍ਰਮੁੱਖ ਹਨ। 


Punjab News: IAS ਪਰਮਪਾਲ ਦੇ ਚੋਣ ਲੜਨ ਦੀ ਰਾਹ 'ਚ ਨੋਟਿਸ ਪੀਰੀਅਡ ਬਣਿਆ ਰੋੜਾ, ਪੰਜਾਬ ਸਰਕਾਰ ਨੇ ਡਿਊਟੀ 'ਤੇ ਵਾਪਸ ਆਉਣ ਦੇ ਦਿੱਤੇ ਹੁਕਮ

IAS Parampal Kaur Resignation: ਭਾਜਪਾ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਆਈਏਐਸ ਪਰਮਪਾਲ ਕੌਰ ਮਲੂਕਾ ਦੇ ਅਸਤੀਫ਼ੇ ਦਾ ਮਸਲਾ ਹੱਲ ਨਹੀਂ ਹੋਇਆ ਹੈ। ਹੁਣ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਆਪਣੀ ਡਿਊਟੀ ਜੁਆਇਨ ਕਰਨ ਲਈ ਕਿਹਾ ਹੈ, ਕਿਉਂਕਿ ਉਨ੍ਹਾਂ ਨੂੰ ਤਿੰਨ ਮਹੀਨਿਆਂ ਦੇ ਨੋਟਿਸ ਪੀਰੀਅਡ ਤੋਂ ਛੋਟ ਨਹੀਂ ਦਿੱਤੀ ਗਈ ਹੈ।

Couple Fights: ਇੰਸਟਾਗ੍ਰਾਮ ਦੇ ਚੱਕਰਾਂ 'ਚ ਕੁੱਟ ਦਿੱਤੀ ਘਰਵਾਲੀ, ਪਤੀ 2 ਸਾਲਾਂ ਤੋਂ ਸੀ ਪਰੇਸ਼ਾਨ

Couple Fights for Using Instagram: ਲੁਧਿਆਣਾ ਦੇ ਮਾਡਲ ਟਾਊਨ ਇਲਾਕੇ 'ਚ ਮੰਗਲਵਾਰ ਰਾਤ ਨੂੰ ਹੰਗਾਮਾ ਹੋ ਗਿਆ। ਇੱਕ ਘਰ ਵਿੱਚ ਪਤੀ-ਪਤਨੀ ਦਾ ਝਗੜਾ ਇੰਨਾ ਵੱਧ ਗਿਆ ਕਿ ਦੋਵੇਂ ਆਪਸ ਵਿੱਚ ਲੜਨ ਲੱਗ ਪਏ। ਲੜਾਈ ਵਿੱਚ ਪਤਨੀ ਅਤੇ ਡੇਢ ਸਾਲ ਦੀ ਬੱਚੀ ਜ਼ਖ਼ਮੀ ਹੋ ਗਏ। ਇਸ ਦੌਰਾਨ ਉਸ ਦਾ ਪਤੀ ਅਤੇ ਸੱਸ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਸਬੰਧੀ ਥਾਣਾ ਮਾਡਲ ਟਾਊਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ 'ਚ ਖੁਲਾਸਾ ਹੋਇਆ ਹੈ ਕਿ ਇਹ ਲੜਾਈ ਕਰੀਬ 2 ਸਾਲ ਪਹਿਲਾਂ ਇੰਸਟਾਗ੍ਰਾਮ ਕਾਰਨ ਸ਼ੁਰੂ ਹੋਈ ਸੀ। ਹੁਣ ਪੁਲਿਸ ਜਾਂਚ ਕਰ ਰਹੀ ਹੈ।

ਪਿਛੋਕੜ

Punjab Breaking News Live 8 May: ਪੰਜਾਬ ਦੇ ਫ਼ਿਰੋਜ਼ਪੁਰ ਤੋਂ ਹੈਰਾਨੀਜਨਕ ਘਟਨਾ ਸਾਹਮਣੇ ਆ ਰਹੀ ਹੈ। ਦਰਅਸਲ, ਮੋਬਾਈਲ ਟੁੱਟਣ ਤੇ ਘਰਦਿਆਂ ਕੋਲੋਂ ਡਰ ਦੇ ਮਾਰੇ ਅੱਠ ਸਾਲਾ ਚੌਥੀ ਜਮਾਤ ਦੇ ਬੱਚੇ ਨੇ ਵਾਟਰ ਬਾਕਸ ਵਾਲੇ ਕਮਰੇ ਵਿੱਚ ਪਾਈਪ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਵਿਰਕ ਖੁਰਦ ਕਰਕੰਦੀ ਤੋਂ ਬੱਚੇ ਦੀ ਲਟਕਦੀ ਲਾਸ਼ ਮਿਲੀ। ਬੱਚੇ ਦੀ ਪਛਾਣ ਅਰਾਈਆਂਵਾਲਾ ਵਾਸੀ ਕਰਨ ਵਜੋਂ ਹੋਈ ਹੈ।


Punjab: ਘਰੋਂ ਝਿੜਕਾਂ ਪੈਣ ਦੇ ਡਰ ਤੋਂ 8 ਸਾਲਾਂ ਬੱਚੇ ਨੇ ਚੁੱਕਿਆ ਖੌਫਨਾਕ ਕਦਮ, ਜਾਣੋ ਕਿਉਂ ਮੌਤ ਨੂੰ ਲਗਾਇਆ ਗਲੇ


ਪੰਜਾਬ ਵਿੱਚ ਗਰਮੀ ਨੇ ਲੋਕਾਂ ਦੇ ਕੱਢੇ ਵੱਟ


ਪੰਜਾਬ ਵਿੱਚ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਲਗਾਤਾਰ ਵੱਧ ਰਹੀ ਗਰਮੀ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਬੰਦ ਕਰਵਾ ਦਿੱਤਾ ਹੈ। ਦੱਸ ਦੇਈਏ ਕਿ ਵਧਦੀ ਗਰਮੀ ਵਿਚਾਲੇ ਮੰਗਲਵਾਰ ਨੂੰ ਪਾਰਾ 43 ਡਿਗਰੀ ਦੇ ਕਰੀਬ ਪਹੁੰਚ ਗਿਆ। ਕੜਾਕੇ ਦੀ ਧੁੱਪ ਕਾਰਨ ਵੱਧ ਤੋਂ ਵੱਧ ਤਾਪਮਾਨ 1.2 ਡਿਗਰੀ ਵੱਧ ਗਿਆ, ਜਿਸ ਕਾਰਨ ਹੁਣ ਇਹ ਆਮ ਨਾਲੋਂ 1.8 ਡਿਗਰੀ ਵੱਧ ਹੈ।


Punjab Weather: ਪੰਜਾਬ 'ਚ ਹੀਟ ਵੇਵ ਅਲਰਟ, ਤਾਪਮਾਨ 40 ਤੋਂ ਪਾਰ, ਜਾਣੋ ਘਰੋਂ ਬਾਹਰ ਨਿਕਲਣਾ ਕਦੋਂ ਹੋਏਗਾ ਖਤਰਨਾਕ


ਖੇਡਾਂ ਲਈ ਕੇਂਦਰ ਨੇ ਨਹੀਂ ਜਾਰੀ ਕੀਤੇ ਪੰਜਾਬ ਨੂੰ ਫੰਡ


Sports Funds: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਨਵੀਂ ਖੇਡ ਨੀਤੀ ਬਣਾਈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗ ਗਏ ਹਨ। ਏਸ਼ੀਅਨ ਗੇਮਜ਼ ਵਿੱਚ ਪੰਜਾਬ ਦੇ ਖਿਡਾਰੀਆਂ ਨੇ 20 ਮੈਡਲ ਜਿੱਤ ਕੇ 72 ਸਾਲ ਦੇ ਸਾਰੇ ਰਿਕਾਰਡ ਤੋੜੇ। ਮੀਤ ਹੇਅਰ ਭਦੌੜ ਹਲਕੇ ਦੇ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਉਹ ਜਦੋਂ ਕਾਹਨੇਕੇ ਪਿੰਡ ਪੁੱਜੇ ਤਾਂ ਉਥੇ ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਸ ਪਿੰਡ ਦਾ ਅਕਸ਼ਦੀਪ ਸਿੰਘ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਇਆ ਹੈ ਜੋ ਕਿ ਬਰਨਾਲਾ ਜ਼ਿਲੇ ਦਾ ਪਹਿਲਾ ਓਲੰਪੀਅਨ ਬਣੇਗਾ।


Sports Funds: ਖੇਡਾਂ ਲਈ ਕੇਂਦਰ ਨੇ ਨਹੀਂ ਜਾਰੀ ਕੀਤੇ ਪੰਜਾਬ ਨੂੰ ਫੰਡ, ਗੁਜਰਾਤ ਤੇ ਵਾਰਾਨਸੀ ਦੀਆਂ ਭਰੀਆਂ ਝੋਲੀਆਂ, ਮਾਨ ਸਰਕਾਰ ਦਾ ਵੱਡਾ ਇਲਜ਼ਾਮ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.