Punjab Breaking News LIVE: ਲੁਧਿਆਣਾ ਤੇ ਸੰਗਰੂਰ 'ਚ ਦੋ ਭਿਆਨਕ ਹਾਦਸੇ, ਪੰਜਾਬ ਦਾ ਚੜ੍ਹਨ ਲੱਗਾ ਪਾਰਾ, ਦਸਤਾਰ 'ਤੇ ਟੋਪੀ ਲਈ ਚੰਨੀ ਨੇ ਮੰਗੀ ਮਾਫੀ?

Punjab Breaking News LIVE: ਖੰਨਾ ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਹਾਦਸਾ, ਪੰਜਾਬ ਦਾ ਚੜ੍ਹਨ ਲੱਗਾ ਪਾਰਾ, ਦਸਤਾਰ 'ਤੇ ਟੋਪੀ ਲਈ ਸਾਬਕਾ ਸੀਐਮ ਚੰਨੀ ਨੇ ਮੰਗੀ ਮਾਫੀ? , ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ, ਸਰੀਏ ਵਾਲੇ ਟਰੱਕ ਨਾਲ ਟਕਰਾਈ ਬੱਸ

ABP Sanjha Last Updated: 19 Feb 2023 04:23 PM
Kultar Singh Sandhwan: ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਲੁੱਟ ਦਾ ਹੱਲ ਲੱਭਣ ਲਈ ਪੰਜਾਬ ਵਿਧਾਨ ਸਭਾ 'ਚ ਅਹਿਮ ਵਿਚਾਰ-ਵਟਾਂਦਰਾ 21 ਫ਼ਰਵਰੀ ਨੂੰ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਦੱਸਿਆ ਕਿ ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਹੋ ਰਹੀ ਲੁੱਟ-ਖਸੁੱਟ ਦਾ ਸਥਾਈ ਹੱਲ ਲੱਭਣ ਲਈ ਪੰਜਾਬ ਵਿਧਾਨ ਸਭਾ 'ਚ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਮਾਹਰਾਂ ਦੀ ਅਹਿਮ ਮੀਟਿੰਗ 21 ਫ਼ਰਵਰੀ ਨੂੰ ਸੱਦੀ ਗਈ ਹੈ। ਉਨ੍ਹਾਂ ਦੱਸਿਆ ਕਿ ਜਨਤਾ ਨੂੰ ਦਰਪੇਸ਼ ਵੱਖ-ਵੱਖ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰੇ ਦੀ ਲੜੀ ਤਹਿਤ ਇਸ ਭਖਦੇ ਮਸਲੇ ਬਾਰੇ ਇਹ ਵਿਚਾਰ ਚਰਚਾ ਉਲੀਕੀ ਗਈ ਹੈ ਕਿਉਂਕਿ ਇਹ ਆਮ ਧਾਰਣਾ ਹੈ ਕਿ ਦਵਾਈਆਂ ਦੀ ਉੱਚ ਐਮ.ਆਰ.ਪੀ. ਉਤੇ ਵਿਕਰੀ ਕਾਰਨ ਜਨਤਾ ਦੀ ਲੁੱਟ-ਖਸੁੱਟ ਹੋ ਰਹੀ ਹੈ ਅਤੇ ਦਵਾਈਆਂ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਇਸ ਲਈ ਲੋਕ ਹਿੱਤ ਨਾਲ ਜੁੜੀ ਇਸ ਸਮੱਸਿਆ ਦਾ ਹੱਲ ਲੱਭਣਾ ਸਮੇਂ ਦੀ ਮੁੱਖ ਲੋੜ ਹੈ।

Ludhiana News: ਪ੍ਰੇਮਿਕਾ ਨਾਲ ਵਿਆਹ 'ਚ ਰੋੜਾ ਬਣਨ 'ਤੇ ਦੋਸਤ ਨਾਲ ਮਿਲ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ

ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਇੱਥੇ ਇੱਕ ਪੁੱਤਰ ਨੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ। ਉਸ ਨੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਅੰਬਾਲਾ ਨੇੜੇ ਪੰਜਾਬ-ਹਰਿਆਣਾ ਬਾਰਡਰ 'ਤੇ ਸੁੱਟ ਦਿੱਤੀ। ਸੂਤਰਾਂ ਮੁਤਾਬਕ ਵਿਆਹ ਨੂੰ ਲੈ ਕੇ ਪਿਓ-ਪੁੱਤਰ ਵਿਚਾਲੇ ਤਕਰਾਰ ਸੀ। ਪਿਤਾ ਆਪਣੇ ਪੁੱਤਰ ਦਾ ਵਿਆਹ ਕਿਸੇ ਹੋਰ ਲੜਕੀ ਨਾਲ ਕਰਵਾਉਣਾ ਚਾਹੁੰਦਾ ਸੀ ਜਦੋਂਕਿ ਬੇਟਾ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ 'ਤੇ ਅੜਿਆ ਹੋਇਆ ਸੀ। 

Virat Kohli 25,000 Runs in International Cricket:  ਵਿਰਾਟ ਕੋਹਲੀ ਨੇ ਬਣਾਇਆ ਇੱਕ ਹੋਰ ਰਿਕਾਰਡ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖ਼ਿਲਾਫ਼ ਦਿੱਲੀ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੌਰਾਨ ਆਪਣੇ ਅੰਤਰਰਾਸ਼ਟਰੀ ਕਰੀਅਰ ਦੇ ਇੱਕ ਹੋਰ ਰਿਕਾਰਡ ਨੂੰ ਛੂਹ ਲਿਆ ਹੈ। ਜਦੋਂ ਵਿਰਾਟ ਕੋਹਲੀ ਨੇ ਟੀਮ ਦੀ ਦੂਜੀ ਪਾਰੀ ਦੌਰਾਨ ਆਪਣੀ 12ਵੀਂ ਦੌੜਾਂ ਪੂਰੀਆਂ ਕੀਤੀਆਂ ਤਾਂ ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ 25000 ਦੌੜਾਂ ਦੇ ਅੰਕੜੇ ਨੂੰ ਛੂਹਣ ਵਾਲਾ 6ਵਾਂ ਅੰਤਰਰਾਸ਼ਟਰੀ ਖਿਡਾਰੀ ਬਣ ਗਿਆ। ਇਸ ਦੇ ਨਾਲ ਹੀ ਕੋਹਲੀ ਇਸ ਮਾਮਲੇ 'ਚ ਸਚਿਨ ਤੇਂਦੁਲਕਰ ਤੋਂ ਬਾਅਦ ਦੂਜੇ ਭਾਰਤੀ ਖਿਡਾਰੀ ਵੀ ਬਣ ਗਏ ਹਨ।

'Manje Bistre 3': ਗਿੱਪੀ ਗਰੇਵਾਲ ਦੀ 'ਮੰਜੇ ਬਿਸਤਰੇ 3' 26 ਜੁਲਾਈ ਨੂੰ ਹੋਏਗੀ ਰਿਲੀਜ਼

ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਗਿੱਪੀ ਗਰੇਵਾਲ ਕੋਲ ਆਪਣੀਆਂ ਫ਼ਿਲਮ ਦਾ ਭਰਮਾਰ ਹੈ। ਇਸ ਕਰਕੇ ਗਿੱਪੀ ਬੈਕ-ਟੂ-ਬੈਕ ਆਪਣੀਆਂ ਫ਼ਿਲਮਾਂ ਦੀ ਅਨਾਊਸਮੈਂਟ ਕਰ ਰਹੇ ਹਨ। ਗਿੱਪੀ ਦੀ ਮੋਸਟ ਅਵੇਟੇਡ ਥ੍ਰੀਕਵਲ 'ਮੰਜੇ ਬਿਸਤਰੇ 3' ਦੀ ਅਨਾਊਸਮੈਂਟ ਹੋਈ ਹੈ। ਗਿੱਪੀ ਦੀ ਮੰਜੇ ਬਿਸਤਰੇ ਸੀਰੀਜ਼ ਦੇ ਪਹਿਲੇ 2 ਭਾਗ ਆਪਣਾ ਮਾਰਕਾ ਮਾਰ ਚੁੱਕੇ ਹਨ ਤੇ ਹੁਣ ਵਾਰੀ ਹੈ 'ਮੰਜੇ ਬਿਸਤਰੇ 3' ਦੀ। ਫਿਲਮ 'ਮੰਜੇ ਬਿਸਤਰੇ-3' 26 ਜੁਲਾਈ, 2024 ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦਾ ਸ਼ੂਟ ਵੀ ਜਲਦ ਸ਼ੁਰੂ ਹੋਣ ਵਾਲਾ ਹੈ। ਫਿਲਮ ਦਾ ਪਹਿਲਾ ਭਾਗ ਪੰਜਾਬ ਤੇ ਦੂਜਾ ਭਾਗ ਕੈਨੇਡਾ 'ਚ ਸ਼ੂਟ ਹੋਇਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਮੇਕਰਸ 'ਮੰਜੇ ਬਿਸਤਰੇ 3' ਲਈ ਕਿਸ ਲੋਕੇਸ਼ਨ ਦੀ ਚੋਣ ਕਰਦੇ ਹਨ। ਇਸ ਥ੍ਰੀਕੁਅਲ ਨੂੰ ਬਲਜੀਤ ਸਿੰਘ ਦਿਓ ਦੁਆਰਾ ਡਾਇਰੈਕਟ ਕੀਤਾ ਜਾਵੇਗਾ ਤੇ ਰਾਣਾ ਰਣਬੀਰ ਨੇ ਇਸ ਫਿਲਮ ਨੂੰ ਲਿਖਿਆ ਹੈ। 'ਮੰਜੇ ਬਿਸਤਰੇ 3' ਗਿੱਪੀ ਗਰੇਵਾਲ ਦੇ ਬੈਨਰ ਹੇਠ ਹੀ ਰਿਲੀਜ਼ ਹੋਵੇਗੀ।

Sidhu moose wala:  ਬਲਕੌਰ ਸਿੰਘ ਨੇ ਚੁੱਕੇ ਵੱਡੇ ਸਵਾਲ, ਇਨਸਾਫ਼ ਦੀ ਥਾਂ ਮਸਲਾ ਦੱਬਣਾ ਚਾਹੁੰਦੀ ਸਰਕਾਰ

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ 10 ਮਹੀਨੇ ਹੋ ਗਏ ਹਨ। ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਲਗਾਤਾਰ ਸਿੱਧੂ ਦੇ ਘਰ ਆ ਰਹੇ ਹਨ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਘਰ ਆਏ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਮੂਹ ਪਾਰਟੀ ਦੇ ਲੋਕਾਂ ਨੂੰ ਮਿਲ ਕੇ ਇਨਸਾਫ ਦੀ ਮੰਗ ਕਰ ਚੁੱਕੇ ਹਨ, ਪਰ ਸਰਕਾਰ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ। ਉਹ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਕਦੇ ਵੀ ਚੁੱਪ ਨਹੀਂ ਬੈਠਣਗੇ। ਇਸ ਮੌਕੇ ਬਲਕੌਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤ ਦੇ ਇਨਸਾਫ਼ ਲਈ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਬਾਅਦ ਉਹ ਆਪਣੇ ਪੁੱਤ ਦੀ ਬਰਸੀ ਮਨਾਉਣਗੇ।

IND vs AUS 2nd Test: ਅਸ਼ਵਿਨ-ਜਡੇਜਾ ਨੇ ਆਸਟ੍ਰੇਲੀਆ ਦੀ ਦੂਜੀ ਪਾਰੀ ਨੂੰ 113 ਦੌੜਾਂ 'ਤੇ ਸਮੇਟਿਆ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦਿੱਲੀ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਮੇਜ਼ਬਾਨ ਟੀਮ ਨੇ ਆਪਣੀ ਪਕੜ ਮਜ਼ਬੂਤ ​​ਕਰ ਲਈ ਹੈ। ਭਾਰਤੀ ਟੀਮ ਨੇ ਆਸਟਰੇਲੀਆ ਦੀ ਦੂਜੀ ਪਾਰੀ ਸਿਰਫ 113 ਦੌੜਾਂ 'ਤੇ ਸਮੇਟ ਦਿੱਤੀ। ਇੱਥੇ ਆਸਟ੍ਰੇਲੀਆਈ ਬੱਲੇਬਾਜ਼ ਭਾਰਤੀ ਸਪਿਨ ਜੋੜੀ ਆਰ ਅਸ਼ਵਿਨ ਅਤੇ ਰਵਿੰਦਰ ਜਡੇਜਾ ਦਾ ਸਾਹਮਣਾ ਨਹੀਂ ਕਰ ਸਕੇ। ਇਨ੍ਹਾਂ ਦੋਵਾਂ ਗੇਂਦਬਾਜ਼ਾਂ ਨੇ ਪੂਰੀ ਆਸਟ੍ਰੇਲੀਆਈ ਟੀਮ ਨੂੰ ਪੈਵੇਲੀਅਨ ਭੇਜ ਦਿੱਤਾ। ਇਸ ਤਰ੍ਹਾਂ ਭਾਰਤੀ ਟੀਮ ਨੂੰ ਹੁਣ ਜਿੱਤ ਲਈ ਸਿਰਫ਼ 115 ਦੌੜਾਂ ਦਾ ਟੀਚਾ ਮਿਲਿਆ ਹੈ।

ਪੰਜਾਬ ਦਾ ਚੜ੍ਹਨ ਲੱਗਾ ਪਾਰਾ, ਜਾਣੋ ਮੌਸਮ ਵਿਭਾਗ ਦਾ ਤਾਜ਼ਾ ਅਲਰਟ

Punjab Weather Update: ਪੰਜਾਬ ਵਿੱਚ ਸਰਦੀ ਦਾ ਮੌਸਮ ਆਖਰੀ ਦੌਰ ਵਿੱਚ ਹੈ। ਦਿਨ ਵੇਲੇ ਦਾ ਪਾਰਾ ਆਮ ਨਾਲੋਂ ਵਧਣ ਲੱਗਾ ਹੈ। ਉਂਝ ਈ ਇਲਾਕਿਆਂ ਵਿੱਚ ਧੁੰਦ ਪੈ ਰਹੀ ਹੈ ਪਰ ਤਾਪਮਾਨ ਲਗਾਤਾਰ ਵਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਤਾਪਮਾਨ ਹੋਰ ਉੱਪਰ ਜਾਏਗਾ। ਉਂਝ ਰਾਤ ਦਾ ਪਾਰਾ ਹੇਠਾਂ ਰਹਿ ਸਕਦਾ ਹੈ। 

ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ, ਸਰੀਏ ਵਾਲੇ ਟਰੱਕ ਨਾਲ ਟਕਰਾਈ ਬੱਸ

Ludhiana News: ਖੰਨਾ ਤੋਂ ਲੁਧਿਆਣਾ ਜਾਣ ਵਾਲੇ ਨੈਸ਼ਨਲ ਹਾਈਵੇ 'ਤੇ ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਖੰਨਾ ਨੇੜੇ ਬੱਸ ਦੀ ਸਰੀਏ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ ਹੈ। ਹਾਦਸੇ 'ਚ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ 15 ਤੋਂ ਵੱਧ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਪਿਛੋਕੜ

Punjab Weather Update: ਪੰਜਾਬ ਵਿੱਚ ਸਰਦੀ ਦਾ ਮੌਸਮ ਆਖਰੀ ਦੌਰ ਵਿੱਚ ਹੈ। ਦਿਨ ਵੇਲੇ ਦਾ ਪਾਰਾ ਆਮ ਨਾਲੋਂ ਵਧਣ ਲੱਗਾ ਹੈ। ਉਂਝ ਈ ਇਲਾਕਿਆਂ ਵਿੱਚ ਧੁੰਦ ਪੈ ਰਹੀ ਹੈ ਪਰ ਤਾਪਮਾਨ ਲਗਾਤਾਰ ਵਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਤਾਪਮਾਨ ਹੋਰ ਉੱਪਰ ਜਾਏਗਾ। ਉਂਝ ਰਾਤ ਦਾ ਪਾਰਾ ਹੇਠਾਂ ਰਹਿ ਸਕਦਾ ਹੈ। 



ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਸ਼ਨਿਚਰਵਾਰ ਨੂੰ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਦੋਵੇਂ ਸੂਬਿਆਂ ਦੇ ਕਈ ਖਿੱਤਿਆਂ ਵਿੱਚ ਸੰਘਣੀ ਧੁੰਦ ਪਈ। ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 10.1 ਡਿਗਰੀ ਸੈਲਸੀਅਸ ਤੇ ਅੰਮ੍ਰਿਤਸਰ ਵਿੱਚ 11.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ। 


ਇਸੇ ਤਰ੍ਹਾਂ ਪਟਿਆਲਾ ’ਚ ਘੱਟੋ-ਘੱਟ ਤਾਪਮਾਨ 12.3 ਡਿਗਰੀ ਸੈਲਸੀਅਸ ਤੇ ਪਠਾਨਕੋਟ ਵਿੱਚ 11.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਵਿੱਚ ਘੱਟੋ-ਘੱਟ 5.6 ਡਿਗਰੀ ਸੈਲਸੀਅਸ ਜੋ ਆਮ ਨਾਲੋਂ ਤਿੰਨ ਦਰਜੇ ਘੱਟ ਹੈ, ਰਿਕਾਰਡ ਕੀਤਾ ਗਿਆ। ਫਰੀਦਕੋਟ ’ਚ 10.4 ਡਿਗਰੀ ਸੈਲਸੀਅਸ ਤੇ ਗੁਰਦਾਸਪੁਰ ਵਿੱਚ 8 ਡਿਗਰੀ ਦਰਜ ਕੀਤਾ ਗਿਆ।


ਸ਼੍ਰੀ ਹਰਿਮੰਦਰ ਸਾਹਿਬ ਦੀ ਤਰਜ਼ ’ਤੇ ਗੁਰਦੁਆਰਾ ਬਣਾਉਣ ਖਿਲਾਫ ਮਰਨ ਵਰਤ


 


Sangrur News: ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੀ ਤਰਜ਼ ’ਤੇ ਬਣਾਏ ਗਏ ਗੁਰਦੁਆਰੇ ਵਿੱਚ ਤਬਦੀਲੀ ਨਾ ਕਰਨ ਦੇ ਰੋਸ ਵਜੋਂ ਪੰਥਕ ਵਿਚਾਰ ਮੰਚ ਦੇ ਲੀਡਰ ਜਥੇਦਾਰ ਪਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਆਪਣੇ ਪਿੰਡ ਫੱਗੂਵਾਲਾ ਵਿਚਲੇ ਘਰ ਵਿੱਚ ਹੀ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਜਥੇਦਾਰ ਫੱਗੂਵਾਲਾ ਨੇ ਪ੍ਰਣ ਲਿਆ ਕਿ ਜਦੋਂ ਤੱਕ ਗੁਰੂ ਘਰ ਦੀ ਇਮਾਰਤ ਵਿੱਚ ਤਬਦੀਲੀ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਕੁਝ ਵੀ ਗ੍ਰਹਿਣ ਨਹੀਂ ਕਰਨਗੇ।


ਦਸਤਾਰ 'ਤੇ ਟੋਪੀ ਲਈ ਸਾਬਕਾ ਸੀਐਮ ਚੰਨੀ ਨੇ ਮੰਗੀ ਮਾਫੀ?


Punjab News: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਦਸਤਾਰ ’ਤੇ ਟੋਪੀ ਰੱਖਣ ਦੇ ਮਾਮਲੇ ਵਿੱਚ ਗਲਤੀ ਦੀ ਖਿਮਾ ਯਾਚਨਾ ਕੀਤੀ ਹੈ। ਇਸ ਸਬੰਧੀ ਇੱਕ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਪੱਤਰ ਉੱਪਰ ਚਰਨਜੀਤ ਸਿੰਘ ਚੰਨੀ ਦੇ ਦਸਤਖ਼ਤ ਹਨ ਤੇ ਇਹ ਪੱਤਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖਿਆ ਗਿਆ ਹੈ।



ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪਿਛਲੇ ਦਿਨੀਂ ਚੰਨੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸ਼ੁਭਕਾਮਨਾਵਾਂ ਦੇਣ ਵਾਸਤੇ ਸ਼ਿਮਲਾ ਗਏ ਸਨ। ਉੱਥੇ ਉਨ੍ਹਾਂ ਨੂੰ ਸਨਮਾਨ ਵਜੋਂ ਇੱਕ ਸ਼ਾਲ ਤੇ ਹਿਮਾਚਲ ਦੀ ਰਵਾਇਤੀ  ਟੋਪੀ ਭੇਟ ਕੀਤੀ ਗਈ ਸੀ। ਉਨ੍ਹਾਂ ਗ਼ਲਤੀ ਨਾਲ ਇਹ ਟੋਪੀ ਪਗੜੀ ’ਤੇ ਰੱਖ ਲਈ ਸੀ। 


 


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.