ਫਗਵਾੜਾ 'ਚ ਪੰਜਾਬ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋਣ ਕਾਰਨ 12 ਲੋਕ ਜ਼ਖਮੀ ਹੋ ਗਏ।


ਫਗਵਾੜਾ ਜੱਟਾਂ ਵਿਖੇ ਬੱਸ ਦੀ ਕੈਂਟਰ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ 12 ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਨਜ਼ਦੀਕੀ ਫਗਵਾੜਾ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਚਾਲਕ ਦੀ ਲਾਪ੍ਰਵਾਹੀ ਦੇ ਕਾਰਨ ਇਹ ਹਾਦਸਾ ਵਾਪਰਿਆ।  


ਮਿਲੀ ਜਾਣਕਾਰੀ ਦੇ ਮੁਤਾਬਿਕ ਸਵਾਰੀ ਵੱਲੋਂ ਕਿਹਾ ਗਿਆ ਹੈ ਕਿ ਬੱਸ ਲੁਧਿਆਣੇ ਤੋਂ ਹੁਸ਼ਿਆਰਪੁਰ ਵੱਲ ਨੂੰ ਜਾ ਰਹੀ ਸੀ ਅਤੇ ਬੱਸ ਚਾਲਕ ਜੋ ਕਿ ਬੜੀ ਤੇਜ਼ ਰਫ਼ਤਾਰ ਦੇ ਨਾਲ ਅਤੇ ਲਾਪ੍ਰਵਾਹੀ ਨਾਲ ਬੱਸ ਚਲਾ ਰਿਹਾ ਸੀ ਜਦੋਂ ਉਹ ਫਗਵਾੜਾ ਜੱਟਾਂ ਦੇ ਕੋਲ ਪੁੱਜੀ ਤਾਂ ਉਸ ਦੀ ਟੱਕਰ ਕੈਂਟਰ ਦੇਰ ਨਾਲ ਹੋ ਗਈ ਜਿਸ ਕਾਰਨ  ਬੱਸ ਵਿੱਚ ਬੈਠੀਆਂ ਤਕਰੀਬਨ ਬਾਰਾਂ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਅਤੇ ਕੈਂਟਰ ਵੀ ਬੁਰੀ ਤਰ੍ਹਾਂ ਟੁੱਟ ਗਿਆ। 


ਕੈਂਟਰ ਚਾਲਕ ਲੁਧਿਆਣਾ ਜੱਟਾਂ ਤੋਂ ਫਗਵਾੜਾ ਵੱਲ ਜਾ ਰਿਹਾ ਸੀ। 


ਉੱਥੇ ਹੀ ਪੀਡ਼ਤਾਂ ਅਤੇ ਸਵਾਰੀਆਂ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਜਦੋਂ ਉਹ ਫਗਵਾੜਾ ਸਿਵਲ ਹਸਪਤਾਲ ਵਿਖੇ ਪੁੱਜੇ ਤਾਂ ਡਾਕਟਰ ਦੇਰੀ ਦੇ ਨਾਲ ਆਏ ਹਨ ਜਿਸ ਖਿਲਾਫ ਉਹਨਾਂ 'ਚ ਕਾਫੀ ਰੋਸ ਦੇਖਣ ਨੂੰ ਮਿਲਿਆ। 


ਉੱਥੇ ਹੀ ਇਸ ਸੰਬੰਧੀ ਫਗਵਾੜਾ ਹਸਪਤਾਲ ਦੇ ਡਾਕਟਰ ਵੱਲੋਂ ਕਿਹਾ ਗਿਆ ਹੈ ਕਿ ਇਹੋ ਜਿਹੀ ਕੋਈ ਗੱਲ ਨਹੀਂ । ਉਨ੍ਹਾਂ ਨੇ ਤੁਰੰਤ ਹੀ ਡੈਂਟਿਸਟ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ ਕਿਉਂਕਿ ਜਦੋਂ ਇਹ ਹਾਦਸਾ ਹੋਇਆ ਤਾਂ ਜਿੰਨੀ ਵੀ ਸਵਾਰੀਆਂ ਸੀ ਉਨ੍ਹਾਂ ਵਿੱਚੋਂ ਜ਼ਿਆਦਾ ਸਵਾਰੀਆਂ ਦੀ ਇੰਜਰੀ ਦੰਦਾਂ ਤੇ ਹੀ ਹੋਈ ਹੈ ਤੇ ਬਾਕੀ ਡਾਕਟਰ ਵੀ ਸੀ ਕਿ ਜਿਨ੍ਹਾਂ ਨੇ ਮੌਕੇ ਤੇ ਹੀ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ। 


ਮੌਕੇ ਤੇ ਆਏ ਥਾਣਾ ਰਾਵਲਪਿੰਡੀ ਦੇ ਮੁਖੀ ਹਰਦੇਵ ਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੌਕੇ ਤੇ ਪਹੁੰਚ ਕੇ ਉਨ੍ਹਾਂ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਹੈ ਅਤੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਬੱਸ ਚਾਲਕ ਦੀ ਗਲਤੀ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ  ਬੱਸ ਅਤੇ ਕੈਂਟਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।