Punjab Budget 2021: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕਰ ਰਹੇ ਹਨ। ਕੈਪਟਨ ਸਰਕਾਰ ਦਾ ਇਹ ਆਖਰੀ ਬਜਟ ਹੈ। ਇਸ ਲਈ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਈ ਐਲਾਨ ਕੀਤੇ ਜਾ ਰਹੇ ਹਨ।
ਵਿੱਚ ਮੰਤਰੀ ਨੇ ਔਰਤਾਂ ਲਈ ਆਸ਼ੀਰਵਾਦ ਸਕੀਮ 21 ਹਜ਼ਾਰ ਤੋਂ 51 ਹਜ਼ਾਰ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਬੁੱਢਾਪਾ ਪੈਂਸ਼ਨ ਨੂੰ ਵੀ 750 ਤੋਂ ਵੱਧਾ ਕੇ 1500 ਰੁਪਏ ਕਰ ਦੇਣ ਦਾ ਐਲਾਨ ਕੀਤਾ ਗਿਆ ਹੈ।
2015-2021 ਦੇ ਸਮੇਂ ਦੌਰਾਨ ਪੰਜਾਬ ਦੀ ਆਪਣੇ ਵਸੀਲਿਆਂ ਤੋਂ ਆਮਦਨੀ ਔਸਤਨ 61 ਫੀਸਦੀ ਰਹੀ ਹੈ ਜਦੋਂ ਕਿ 39 ਫੀਸਦੀ ਔਸਤਨ ਫੰਡ ਕੇਂਦਰ ਤੋਂ ਪ੍ਰਾਪਤ ਹੋਏ ਹਨ। ਇਸ ਅਰਸੇ ਦੌਰਾਨ ਆਮਦਨ ਪ੍ਰਾਪਤੀ ਦਾ ਕਰੀਬ 80 ਫੀਸਦ ਪੱਕੇ ਖ਼ਰਚਿਆਂ ਵਿਚ ਚਲਾ ਗਿਆ ਹੈ।