ਡੇਰਾ ਬਾਬਾ ਨਾਨਕ: ਵੀਰਵਾਰ ਨੂੰ ਸੂਬਾ ਸਰਕਾਰ ਨੇ ਪੰਜਾਬ ਕੈਬਨਿਟ ਦੀ ਬੈਠਕ ‘ਚ ਸੂਬੇ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਵੰਡਣ ਨੂੰ ਪ੍ਰਵਾਨਗੀ ਦਿੱਤੀ ਹੈ। ਸਰਕਾਰ ਇਸ ਸਾਲ ਦਸੰਬਰ ਤਕ ਇਸ ਯੋਜਨਾ ਨੂੰ ਲਾਗੂ ਕਰ ਦੇਣਾ ਚਾਹੁੰਦੀ ਹੈ। ਇਹ ਫੈਸਲਾ ਅਨਾਜ ਮੰਡੀ, ਡੇਰਾ ਬਾਬਾ ਨਾਨਕ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ‘ਚ ਲਿਆ ਗਿਆ।
ਇਸ ਸਕੀਮ ਨੂੰ ਲਾਗੂ ਕਰਨ ਵਾਲੇ ਵੈਂਡਰ ਦੀ ਚੋਣ ਪਾਰਦਰਸ਼ੀ ਬੋਲੀ ਪ੍ਰਕ੍ਰਿਆ ਰਾਹੀਂ ਕੀਤੀ ਜਾਵੇਗੀ। ਟੈਂਡਰ ਦੇ ਦਸਤਾਵੇਜ਼ ਪੰਜਾਬ ਸੂਚਨਾ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਕੀਤੇ ਜਾਣਗੇ ਤੇ ਫੋਨ ਦਾ ਪਹਿਲਾ ਬੈਚ ਦਸੰਬਰ 2019 ‘ਚ ਵੰਡਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਹਿਲੇ ਪੜਾਅ ‘ਚ ਮੋਬਾਈਲ ਫੋਨ ਉਨ੍ਹਾਂ ਕੁੜੀਆਂ ਨੂੰ ਵੰਡੇ ਜਾਣਗੇ ਜੋ ਸਮਾਰਟ ਫੋਨ ਨਹੀਂ ਰੱਖਦੀਆਂ ਤੇ ਪੰਜਾਬ ਦੇ ਸਰਕਾਰੀ ਸਕੂਲਾਂ ‘ਚ 11ਵੀਂ ਤੇ 12ਵੀਂ ‘ਚ ਪੜ੍ਹਦੀਆਂ ਹਨ। ਸੂਬਾ ਸਰਕਾਰ ਨੇ ਵਿੱਤ ਸਾਲ 2017-18 ਦੇ ਬਜਟ ‘ਚ ‘ਮੋਬਾਈਲ ਫੋਨ ਟੂ ਦ ਯੂਥ’ ਸਕੀਮ ਦਾ ਐਲਾਨ ਕੀਤਾ ਸੀ।
Election Results 2024
(Source: ECI/ABP News/ABP Majha)
ਪੰਜਾਬ ਕੈਬਨਿਟ ਵੱਲੋਂ ਨੌਜਵਾਨਾਂ ਨੂੰ ਮੋਬਾਈਲ ਫੋਨ ਵੰਡਣ ਲਈ ਹਰੀ ਝੰਡੀ
ਏਬੀਪੀ ਸਾਂਝਾ
Updated at:
19 Sep 2019 05:39 PM (IST)
ਵੀਰਵਾਰ ਨੂੰ ਸੂਬਾ ਸਰਕਾਰ ਨੇ ਪੰਜਾਬ ਕੈਬਨਿਟ ਦੀ ਬੈਠਕ ‘ਚ ਸੂਬੇ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਵੰਡਣ ਨੂੰ ਪ੍ਰਵਾਨਗੀ ਦਿੱਤੀ ਹੈ। ਸਰਕਾਰ ਇਸ ਸਾਲ ਦਸੰਬਰ ਤਕ ਇਸ ਯੋਜਨਾ ਨੂੰ ਲਾਗੂ ਕਰ ਦੇਣਾ ਚਾਹੁੰਦੀ ਹੈ।
- - - - - - - - - Advertisement - - - - - - - - -