ਚੰਡੀਗੜ੍ਹ: ਪੰਜਾਬ 'ਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੇ ਆਬਕਾਰੀ ਨੀਤੀ 'ਤੇ ਚਰਚਾ ਕਰਨ ਲਈ ਬੁਲਾਈ ਪ੍ਰੀ-ਕੈਬਨਿਟ ਬੈਠਕ 'ਚ ਮੰਤਰੀਆਂ ਤੇ ਅਫ਼ਸਰਾਂ ਵਿਚਾਲੇ ਤਿੱਖਾ ਵਿਵਾਦ ਹੋਣ ਕਾਰਨ ਭਾਰੀ ਹੰਗਾਮਾ ਹੋਇਆ। ਦੋ ਸੀਨੀਅਰ ਮੰਤਰੀ ਬੈਠਕ ਦਾ ਬਾਈਕਾਟ ਕਰਕੇ ਬਾਹਰ ਚਲੇ ਗਏ। ਇਸ ਕਾਰਨ ਸ਼ਨੀਵਾਰ ਨੂੰ ਕੈਬਨਿਟ ਬੈਠਕ ਵਿਚਾਲੇ ਹੀ ਮੁਲਤਵੀ ਹੋ ਗਈ।


ਹੰਗਾਮੇ ਤੋਂ ਨਰਾਜ਼ ਹੋ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਹੋ ਗਏ। ਹਾਲਾਂਕਿ ਚੀਫ ਸੈਕਟਰੀ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਮੰਤਰੀ ਨਾ ਮੰਨੇ। ਮੰਤਰੀਆਂ ਦੀ ਨਾਰਾਜ਼ਗੀ ਕਾਰਨ ਕੈਬਨਿਟ ਬੈਠਕ ਮੁਲਤਵੀ ਹੋ ਗਈ ਜੋ ਹੁਣ 11 ਮਈ ਨੂੰ ਹੋਵੇਗੀ।


ਦਰਅਸਲ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਨੇ ਲੌਕਡਾਊਨ ਮਗਰੋਂ ਨਵੇਂ ਸਿਰੇ ਤੋਂ ਖੋਲ੍ਹਣ ਲਈ ਠੇਕਿਆਂ ਦੀ ਨਿਲਾਮੀ ਦੀ ਪਾਲਿਸੀ ਤਿਆਰ ਕੀਤੀ ਸੀ। ਜਿਸ 'ਚ ਤਿੰਨ ਵਿਕਲਪ ਦਿੱਤੇ ਗਏ। ਮੰਤਰੀਆਂ ਦੀ ਨਾਰਜ਼ਗੀ ਇਸ ਗੱਲ ਦੀ ਸੀ ਕਿ ਜਦ ਵਿਭਾਗ ਫੈਸਲਾ ਕਰ ਹੀ ਚੁੱਕਾ ਹੈ ਤਾਂ ਮੰਤਰੀਆਂ ਨੂੰ ਕਿਉਂ ਬੁਲਾਇਆ ਗਿਆ।


ਇਹ ਵੀ ਪੜ੍ਹੋ: ਪੰਜਾਬ 'ਚ ਛਾਇਆ ਹਨੇਰਾ, ਤੇਜ਼ ਹਵਾ ਨਾਲ ਭਾਰੀ ਮੀਂਹ 


ਮੰਤਰੀਆਂ ਦੀ ਨਾਰਾਜ਼ਗੀ 'ਤੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਵੀ ਗੁੱਸੇ 'ਚ ਹੀ ਬੋਲੇ ਤਾਂ ਮਨਪ੍ਰੀਤ ਬਾਦਲ ਇਹ ਕਹਿੰਦੇ ਹੋਏ ਮੀਟਿੰਗ ਨੂੰ ਛੱਡ ਕੇ ਚਲੇ ਗਏ ਕਿ ਅਜਿਹੀ ਮੀਟਿੰਗ ਦਾ ਕੀ ਫਾਇਦਾ ਹੈ। ਉਨ੍ਹਾਂ ਦੇ ਪਿੱਛੇ-ਪਿੱਛੇ ਹੀ ਤਕਨੀਕੀ ਸਿੱਖਿਆ ਮੰਤਰੀ ਚਨਜੀਤ ਸਿੰਘ ਚੰਨੀ ਵੀ ਚਲੇ ਗਏ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ