ਪੜਚੋਲ ਕਰੋ
Advertisement
Punjab Cabinet Ministers: ਪੰਜਾਬ ਕੈਬਨਿਟ 'ਚ ਕੌਣ-ਕੌਣ ਮੰਤਰੀ, ਵੇਖੋ 2020 ਦੀ ਪੂਰੀ ਲਿਸਟ
Punjab Cabinet Ministers Full List: ਪੰਜਾਬ 'ਚ ਕਾਂਗਰਸ ਸਰਕਾਰ ਹੈ। ਜਿਸ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੈ। ਇਸ ਦੇ ਨਾਲ ਹੀ ਆਓ ਅੱਜ ਜਾਣਦੇ ਹਾਂ ਕੈਪਟਨ ਦੀ ਟੀਮ ਦੇ ਮੰਤਰੀਆਂ ਤੇ ਉਨ੍ਹਾਂ ਦੇ ਮਹਿਕਮਿਆਂ ਬਾਰੇ।
1. ਕੈਪਟਨ ਅਮਰਿੰਦਰ ਸਿੰਘ:- ਪ੍ਰਬੰਧਕੀ ਸੁਧਾਰ, ਖੇਤੀਬਾੜੀ ਤੇ ਕਿਸਾਨੀ ਭਲਾਈ, ਬਾਗਬਾਨੀ, ਜ਼ਮੀਨ ਤੇ ਪਾਣੀ ਦੀ ਸੰਭਾਲ, ਸਿਵਲ ਹਵਾਬਾਜ਼ੀ, ਰੱਖਿਆ ਸੇਵਾਵਾਂ ਭਲਾਈ, ਆਬਕਾਰੀ ਤੇ ਕਰ, ਆਮ ਪ੍ਰਸ਼ਾਸਨ, ਗ੍ਰਹਿ ਤੇ ਨਿਆਂ, ਹੋਸਪਟੈਲਿਟੀ, ਨਿਵੇਸ਼ ਪ੍ਰੋਤਸਾਹਨ, ਸੂਚਨਾ ਤੇ ਲੋਕ ਸੰਪਰਕ, ਕਾਨੂੰਨੀ ਤੇ ਵਿਧਾਨਕ ਮਾਮਲੇ, ਅਮਲਾ, ਵਾਤਾਵਰਨ, ਵਿਜੀਲੈਂਸ, ਜੰਗਲੀ ਜੀਵ, ਵਿਗਿਆਨ ਤੇ ਟੈਕਨਾਲੋਜੀ, ਪ੍ਰਸ਼ਾਸਨ ਸੁਧਾਰ, ਸੂਚਨਾ ਤਕਨੀਕ, ਪਾਵਰ, ਨਵੇਂ ਤੇ ਨਵਿਆਉਣਯੋਗ ਊਰਜਾ ਦੇ ਸਰੋਤ।
2. ਬ੍ਰਹਮ ਮਹਿੰਦਰਾ (ਕੈਬਨਿਟ ਮੰਤਰੀ): ਸਥਾਨਕ ਸਰਕਾਰ, ਸੰਸਦੀ ਮਾਮਲੇ, ਚੋਣਾਂ, ਸ਼ਿਕਾਇਤਾਂ ਦੂਰ ਕਰਨ ਸਬੰਧੀ
3. ਮਨਪ੍ਰੀਤ ਸਿੰਘ ਬਾਦਲ (ਕੈਬਨਿਟ ਮੰਤਰੀ): ਵਿੱਤ, ਯੋਜਨਾਬੰਦੀ, ਪ੍ਰੋਗਰਾਮ ਲਾਗੂ ਕਰਨਾ
4. ਸਾਧੂ ਸਿੰਘ ਧਰਮਸੋਤ (ਕੈਬਨਿਟ ਮੰਤਰੀ): ਜੰਗਲਾਤ, ਪ੍ਰਿੰਟਿੰਗ ਤੇ ਸਟੇਸ਼ਨਰੀ, ਐਸਸੀ ਤੇ ਬੀਸੀ ਭਲਾਈ।
5. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ (ਕੈਬਨਿਟ ਮੰਤਰੀ): ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ-ਮੱਛੀ ਪਾਲਣ ਤੇ ਡੇਅਰੀ ਵਿਕਾਸ, ਉੱਚ ਸਿੱਖਿਆ।
6. ਚਰਨਜੀਤ ਸਿੰਘ ਚੰਨੀ (ਕੈਬਨਿਟ ਮੰਤਰੀ): ਤਕਨੀਕੀ ਸਿੱਖਿਆ ਤੇ ਉਦਯੋਗਕ ਸਿਖਲਾਈ, ਰੁਜ਼ਗਾਰ ਉਤਪਤੀ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ।
7. ਅਰੁਣਾ ਚੌਧਰੀ (ਕੈਬਨਿਟ ਮੰਤਰੀ): ਸਮਾਜਿਕ ਸੁਰੱਖਿਆ, ਔਰਤ ਤੇ ਬਾਲ ਵਿਕਾਸ।
8. ਰਜ਼ੀਆ ਸੁਲਤਾਨਾ (ਕੈਬਨਿਟ ਮੰਤਰੀ): ਜਲ ਸਪਲਾਈ ਤੇ ਸੈਨੀਟੇਸ਼ਨ, ਆਵਾਜਾਈ।
9. ਓਮ ਪ੍ਰਕਾਸ਼ ਸੋਨੀ (ਕੈਬਨਿਟ ਮੰਤਰੀ): ਮੈਡੀਕਲ ਸਿੱਖਿਆ ਤੇ ਖੋਜ, ਆਜ਼ਾਦੀ ਘੁਲਾਟੀਆਂ, ਭੋਜਨ ਪ੍ਰਾਸੈਸਿੰਗ।
10. ਰਾਣਾ ਗੁਰਮੀਤ ਸਿੰਘ ਸੋਢੀ (ਕੈਬਨਿਟ ਮੰਤਰੀ): ਖੇਡਾਂ ਤੇ ਯੁਵਾ ਮਾਮਲੇ, ਐਨਆਰਆਈ ਮਾਮਲੇ
11. ਸੁਖਜਿੰਦਰ ਸਿੰਘ ਰੰਧਾਵਾ (ਕੈਬਨਿਟ ਮੰਤਰੀ): ਸਹਿਕਾਰਤਾ, ਜੇਲ੍ਹ ਮਹਿਕਮਾ।
12. ਗੁਰਪ੍ਰੀਤ ਸਿੰਘ ਕਾਂਗੜ (ਕੈਬਨਿਟ ਮੰਤਰੀ): ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ।
13. ਸੁਖਬਿੰਦਰ ਸਿੰਘ ਸਰਕਾਰੀਆ (ਕੈਬਨਿਟ ਮੰਤਰੀ): ਜਲ ਸਰੋਤ, ਮਾਈਨਿੰਗ ਤੇ ਭੂ-ਵਿਗਿਆਨ, ਮਕਾਨ ਤੇ ਸ਼ਹਿਰੀ ਵਿਕਾਸ
14. ਬਲਬੀਰ ਸਿੰਘ ਸਿੱਧੂ (ਕੈਬਨਿਟ ਮੰਤਰੀ): ਸਿਹਤ ਤੇ ਪਰਿਵਾਰ ਭਲਾਈ, ਕਿਰਤ
15. ਵਿਜੇ ਇੰਦਰ ਸਿੰਗਲਾ (ਕੈਬਨਿਟ ਮੰਤਰੀ): ਸਕੂਲ ਸਿੱਖਿਆ, ਜਨਤਕ ਕੰਮ
16. ਸੁੰਦਰ ਸ਼ਾਮ ਅਰੋੜਾ (ਕੈਬਨਿਟ ਮੰਤਰੀ): ਉਦਯੋਗ ਤੇ ਵਣਜ
17. ਭਾਰਤ ਭੂਸ਼ਣ ਆਸ਼ੂ (ਕੈਬਨਿਟ ਮੰਤਰੀ): ਖੁਰਾਕ ਤੇ ਸਿਵਲ ਸਪਲਾਈ, ਖਪਤਕਾਰ ਮਾਮਲੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਆਈਪੀਐਲ
Advertisement