ਨਵੀਂ ਦਿੱਲੀ: ਕਾਂਗਰਸ ਦੀ ਬਾਗੀ ਲੀਡਰ ਨਵਜੋਤ ਸਿੱਧੂ ਦਿੱਲੀ ਦਰਬਾਰ ਪਹੁੰਚ ਗਏ ਹਨ। ਅੱਜ ਸਿੱਧੂ ਦੇ ਭਵਿੱਖ ਬਾਰੇ ਫੈਸਲਾ ਹੋਏਗਾ, ਇਸ ਲਈ ਹਾਈਕਮਾਨ ਨਾਲ ਇਹ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਤੇ ਮੰਤਰੀਆਂ-ਵਿਧਾਇਕਾਂ ਦਾ ਪੱਖ ਸੁਣਨ ਮਗਰੋਂ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਦਿੱਲੀ ਤਲਬ ਕੀਤਾ ਹੈ। ਨਵਜੋਤ ਸਿੱਧੂ ਕਾਂਗਰਸੀ ਨੇਤਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕਰਨਗੇ।


ਦਰਅਸਲ ਮੀਟਿੰਗਾਂ ਦੇ ਲੰਬੇ ਦੌਰ ਮਗਰੋਂ ਹਾਈਕਮਾਨ ਨੇ ਪੰਜਾਬ ਲਈ ਪਲਾਨਿੰਗ ਕਰ ਲਈ ਹੈ। ਹੁਣ ਇਸ ਪਲਾਨਿੰਗ ਨੂੰ ਲਾਗੂ ਕਰਨ ਦੀ ਹੀ ਕਵਾਇਦ ਵਿੱਢੀ ਗਈ ਹੈ। ਹਾਈਕਮਾਨ ਦੇ ਇਸ ਫਾਰਮੂਲੇ ਲਈ ਸਭ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਰਾਜੀ ਕਰਨ ਲਈ ਦਿੱਲੀ ਬੁਲਾਇਆ ਹੈ। ਅੱਜ ਦੀ ਮੀਟਿੰਗ ਵਿੱਚ ਨਵਜੋਤ ਸਿੱਧੂ ਦੀ ਜ਼ਿੰਮੇਵਾਰੀ ਤੈਅ ਹੋਏਗੀ।


ਦੱਸ ਦਈਏ ਕਕਿ ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਦਰਜਨਾਂ ਵਿਧਾਇਕਾਂ ਤੇ ਵਜ਼ੀਰਾਂ ਨਾਲ ਸਿੱਧੀ ਗੱਲਬਾਤ ਦਾ ਦੌਰ ਪਹਿਲਾਂ ਹੀ ਮੁਕੰਮਲ ਕਰ ਚੁੱਕੇ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵੱਲੋਂ ਹੁਣ ਭਲਕੇ ਨਵਜੋਤ ਸਿੱਧੂ ਨੂੰ ਅਹਿਮ ਜ਼ਿੰਮੇਵਾਰੀ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਨਵਜੋਤ ਸਿੱਧੂ ਨੂੰ ਦਿੱਲੀ ਸੱਦੇ ਜਾਣ ਨਾਲ ਕਾਂਗਰਸੀ ਵਿਵਾਦ ਦੇ ਜਲਦ ਨਿੱਬੜਨ ਦੀ ਆਸ ਬੱਝੀ ਹੈ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਵੱਲੋਂ ‘ਮਿਸ਼ਨ 2022’ ਨੂੰ ਲੈ ਕੇ ਰਣਨੀਤੀ ਬਾਰੇ ਨਵਜੋਤ ਸਿੱਧੂ ਨਾਲ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ।


ਉਂਝ ਪਿਛਲੇ ਦਿਨਾਂ ਤੋਂ ਨਵਜੋਤ ਸਿੱਧੂ ਕੈਪਟਨ ਦੀ ਬਜਾਏ ਅਕਾਲ ਦਲ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਤਬਦੀਲੀ ਨੂੰ ਵੀ ਹਾਈਕਮਾਨ ਦਾ ਇਸ਼ਾਰੇ ਵਜੋਂ ਸਮਝਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿੱਧੂ ਕਿਸਾਨਾਂ ਦੇ ਮੁੱਦੇ ਨੂੰ ਵੀ ਜ਼ੋਰ-ਸ਼ੋਰ ਨਾਲ ਉਠਾਉਣ ਲੱਗੇ ਹਨ। ਸੋਮਵਾਰ ਨੂੰ ਸਿੱਧੂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਤੋਂ ਪੈਦਾ ਹੋਈ ਕਿਸਾਨ ਲਹਿਰ ਵੱਲੋਂ ਸੂਬੇ ਦੀਆਂ ਰਾਜਨੀਤਕ ਸਫ਼ਾਂ ਨੂੰ ਪ੍ਰਭਾਵਿਤ ਕਰਨ ਦੀ ਗੱਲ ਵੀ ਆਖੀ। ਸਿੱਧੂ ਦਾ ਮੰਨਣਾ ਹੈ ਕਿ ਆਪਣੇ ਹੱਕਾਂ ਦੀ ਖਾਤਰ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਕਈ ਮਹੀਨਿਆਂ ਤੋਂ ਦਿੱਲੀ ਦੀ ਬਰੂਹਾਂ ’ਤੇ ਡਟੇ ਬੈਠੇ ਕਿਸਾਨ ਅਗਾਮੀ ਚੋਣਾਂ ਦੌਰਾਨ ਫੈਸਲਾਕੁੰਨ ਸਾਬਿਤ ਹੋ ਸਕਦੇ ਹਨ।


ਇਹ ਵੀ ਪੜ੍ਹੋ: Modi Meeting: ਪ੍ਰਧਾਨ ਮੰਤਰੀ ਮੋਦੀ ਨੇ ਸ਼ਾਮ ਨੂੰ ਸੱਦੀ ਉੱਚ ਪੱਧਰੀ ਬੈਠਕ, ਸ਼ਾਹ ਤੇ ਰਾਜਨਾਥ ਵੀ ਹੋਣਗੇ ਸ਼ਾਮਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904