Punjab Congress Party Meeting Live: ਕੈਪਟਨ ਅਮਰਿੰਦਰ ਨੇ ਦਿੱਤਾ ਅਸਤੀਫ਼ਾ
ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਨੇ ਕਾਂਗਰਸ ਦੀ ਪੰਜਾਬ ਇਕਾਈ ਟਚ ਚੱਲ ਰਹੇ ਵਿਵਾਦ ਦੇ ਵਿਚਕਾਰ ਸ਼ਨੀਵਾਰ ਨੂੰ ਪੰਜਾਬ ਦੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ। ਇੰਚਾਰਜ ਹਰੀਸ਼ ਰਾਵਤ ਨੇ ਇਸ ਬਾਰੇ ਜਾਣਕਾਰੀ ਟਵਿੱਟਰ 'ਤੇ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਰਾਜ ਭਵਨ
ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੇ ਬਿਆਨ ਦਿੱਤਾ ਹੈ ਕਿ ਮੇਰੇ ਪਿਤਾ ਜੀ ਰਾਜਭਵਨ ਅਸਤੀਫਾ ਦੇਣ ਜਾ ਰਹੇ ਹਨ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈਕਿ ਕੈਪਟਨ ਅਮਰਿੰਦਰ ਸਿੰਘ ਅੱਜ ਹੀ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ ਤੇ ਇਹ ਅਸਤੀਫ਼ਾ ਗਵਰਨਰ ਨੂੰ ਮਿਲਣ ਤੋਂ ਬਾਅਦ ਦੇ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਸ਼ਾਮ ਸਾਢੇ ਚਾਰ ਵਜੇ ਪ੍ਰੈਸ ਕਾਨਫਰੰਸ ਕਰਨਗੇ।
ਸੂਤਰਾਂ ਮੁਤਾਬਕ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਪ੍ਰਤਾਪ ਬਾਜਵਾ ਦਾ ਨਾਮ ਸਭ ਤੋਂ ਉਪਰ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਨ੍ਹਾਂ ਆਗੂਆਂ ‘ਚੋਂ ਕਿਸੇ ਇਕ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਜਾ ਸਕਦਾ ਹੈ।
ਆਪ ਪੰਜਾਬ ਦੇ ਨੇਤਾ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਬਹੂਤ ਲੇਟ ਹੋ ਚੁੱਕੀ ਹੈ ਮੁਖ ਮੰਤਰੀ ਬਦਲਣ ਨਾਲ ਕੁਝ ਨਹੀਂ ਹੋਣਾ ਪੰਜਾਬ ਦੀ ਜਨਤਾ ਸਰਕਾਰ ਹੀ ਬਦਲ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀਆ ਝੂਠੀਆਂ ਸੌਹਾਂ ਖਾਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੈਪਟਨ ਨੇ ਪੰਜਾਬ ਨੂੰ ਸਿਰਫ ਲੁੱਟਿਆ, ਪੰਜਾਬ ਦੀ ਜਨਤਾ ਕਾਂਗਰਸ ਦੀਆਂ ਚਾਲਾਂ ਨੂੰ ਸਮਝ ਚੁੱਕੀ ਹੈ।
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਕਾਂਗਰਸ ਦਾ ਆਪਸੀ ਮਾਮਲਾ ਹੈ ਪਰ ਇਸ ਮਾਮਲੇ 'ਤੇ ਉਹ ਕਾਂਗਰਸ ਨੂੰ ਇਹੀਂ ਸਲਾਹ ਦੇਣਗੇ ਕਿ ਜੇਕਰ ਆਉਂਦੇ ਸਮੇਂ 'ਚ ਗਵਰਨਰ ਰਾਜ ਲਾਗੂ ਹੋ ਜਾਂਦਾ ਹੈ ਤਾਂ ਕਿਸਾਨਾਂ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਜਾਰੀ ਸੰਘਰਸ਼ ਨੂੰ ਵੱਡੀ ਢਾਅ ਲੱਗ ਸਕਦੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਹਰ ਪਾਸੇ ਸਿਆਸਤ ਗਰਮਾ ਗਈ ਹੈ। ਇਸ ਦੇ ਨਾਲ ਹੀ ਪਠਾਨਕੋਟ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਾਰਟੀ ਯਕੀਨੀ ਤੌਰ 'ਤੇ ਹਾਈਕਮਾਨ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕਰੇਗੀ। ਨਾਲ ਹੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਅਤੇ ਅੱਜ ਕਾਂਗਰਸ ਵਿਧਾਇਕ ਦਲ ਦੀ ਹੋ ਰਹੀ ਮੀਟਿੰਗ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀਆਂ ਅਟਕਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਤੇ ਹਮਲਾ ਬੋਲਿਆ ਹੈ। ਪਾਰਟੀ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਇਨ੍ਹਾਂ ਸਾਰੇ ਹਾਲਾਤਾਂ ਦਾ ਨੁਕਸਾਨ ਪੰਜਾਬ ਨੂੰ ਪਹੁੰਚੇਗਾ। ਪੱਤਰਕਾਰ ਨਾਲ ਗੱਲਬਾਤ ਦੌਰਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਅੰਦਰ ਜੋ ਕੁਝ ਵੀ ਚੱਲ ਰਿਹਾ ਹੈ, ਉਸਦਾ ਨੁਕਸਾਨ ਪੰਜਾਬ ਨੂੰ ਪਹੁੰਚੇਗਾ।
ਅਮਰਿੰਦਰ ਦੇ ਪ੍ਰੈਸ ਸਕੱਤਰ ਦਾ ਟਵੀਟ, ਜੇ ਕੋਈ ਤੁਹਾਨੂੰ ਧੋਖਾ ਦੇਵੇ, ਤਾਂ ਉਸ ਨੂੰ ਝਟਕਾ ਦਿਓ।
ਖ਼ਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਆਪਣੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕਰ ਸਕਦੇ ਹਨ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਮਿਲਣ ਲਈ ਸ਼ਾਮ 4 ਵਜੇ ਦਾ ਸਮਾਂ ਮੰਗਿਆ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਗਵਰਨਰ ਹਾਊਸ ਜਾਣਗੇ ਜਾਂ ਸਿੱਧਾ ਪੰਜਾਬ ਕਾਂਗਰਸ ਭਵਨ ਜਾਣਗੇ।
ਪੰਜਾਬ ਦੇ ਮੁੱਖ ਮੰਤਰੀ ਫਾਰਮ ਹਾਊਸ ਤੋਂ ਰਵਾਨਾ ਹੋ ਕੇ ਚੰਡੀਗੜ੍ਹ ਦੇ ਸੈਕਟਰ -3 ਸਥਿਤ ਆਪਣੀ ਸਰਕਾਰੀ ਰਿਹਾਇਸ਼ 'ਤੇ ਪਹੁੰਚੇ। ਉਨ੍ਹਾਂ ਤੋਂ ਪਹਿਲਾਂ ਹੀ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਜੇ ਇੰਦਰ ਸਿੰਗਲਾ ਵੀ ਸਰਕਾਰੀ ਰਿਹਾਇਸ਼ 'ਤੇ ਪਹੁੰਚੇ ਸੀ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦੇ ਕਾਫਲੇ 'ਚ ਕੁਝ ਹੋਰ ਵਿਧਾਇਕ ਵੀ ਨਜ਼ਰ ਆਏ।
ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਸਿਸਵਾਂ ਫਾਰਮ ਹਾਊਸ ਤੋਂ ਰਵਾਨਾ ਹੋ ਗਏ ਹਨ। ਖ਼ਬਰਾਂ ਹਨ ਕਿ ਮੀਟਿੰਗ ਤੋਂ ਪਹਿਲਾਂ ਕੈਪਟਨ ਗਵਰਨਰ ਨਾਲ ਮੁਲਾਕਾਤ ਕਰਨਗੇ।
ਕਾਂਗਰਸ ਹਾਈਕਮਾਨ ਦੇ ਆਬਜ਼ਰਵਰ ਚੰਡੀਗੜ੍ਹ ਪਹੁੰਚ ਗਏ ਹਨ। ਦੋਵਾਂ ਦੇ ਸਵਾਗਤ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਏਅਰਪੋਰਟ ਪਹੁੰਚੇ।
ਸਿੱਧੂ ਖੇਮੇ ਦੀ ਤਿਆਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਨਾਰਾਜ਼ ਧੜੇ ਵਲੋਂ ਅਵਿਸ਼ਵਾਸ ਪ੍ਰਸਤਾਵ ਲਿਆਇਆ ਜਾਵੇ ਅਤੇ ਆਬਜ਼ਰਵਰਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਲਈ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਜਾਵੇ।
ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕੈਪਟਨ ਵਿਧਾਇਕ ਦਲ ਦੀ ਬੈਠਕ ਵਿੱਚ ਸ਼ਾਮਲ ਹੋਣਗੇ।
ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ।
ਸੂਤਰਾਂ ਦੀ ਮੰਨਿਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਅਜਿਹੀ ਬੇਇੱਜ਼ਤੀ ਨਾਲ ਕਾਂਗਰਸ ਵਿੱਚ ਰਹਿਣਾ ਸੰਭਵ ਨਹੀਂ ਹੈ। ਅਜਿਹੀ ਸਥਿਤੀ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਅੱਜ ਹੋਣ ਵਾਲੀ ਮੀਟਿੰਗ ਦੌਰਾਨ ਜੇਕਰ ਕੈਪਟਨ ਵਿਰੁੱਧ ਕੋਈ ਸਖ਼ਤ ਕਦਮ ਚੁੱਕਿਆ ਜਾਂਦਾ ਹੈ ਤਾਂ ਉਹ ਕਾਂਗਰਸ ਪਾਰਟੀ ਨਾਲੋਂ ਨਾਤਾ ਤੋੜ ਸਕਦੇ ਹਨ।
ਪੰਜਾਬ ਕਾਂਗਰਸ ਲਈ ਚੁਣੇ ਗਏ ਅਬਜ਼ਰਵਰ ਅਜੇ ਮਾਕਨ ਨੇ ਕਿਹਾ- ਮੈਂ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੀ ਮੀਟਿੰਗ ਲਈ ਪੰਜਾਬ ਜਾ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਕੌਣ ਹਿੱਸਾ ਲਵੇਗਾ, ਪਰ ਇਹ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਹੈ। ਕੋਈ ਜਲਦਬਾਜ਼ੀ ਨਹੀਂ, ਸਭ ਕੁਝ ਠੀਕ ਹੈ।
ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ 'ਕੁਝ ਵੱਡਾ ਫੈਸਲਾ' ਲਿਆ ਜਾ ਸਕਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਅੱਜ ਪੰਜਾਬ ਵਿੱਚ ਕੈਪਟਨ ਦੀ ‘ਅਗਨੀ ਪ੍ਰੀਖਿਆ’ ਹੈ।
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਨੇ ਕਿਹਾ- ਪਾਰਟੀ ਦੀਆਂ ਕੁਝ ਅੰਦਰੂਨੀ ਨੀਤੀਆਂ ਹਨ, ਇਸ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗ ਬੁਲਾਈ ਗਈ ਹੈ। ਪਾਰਟੀ ਦੇ ਅੰਦਰ ਕੋਈ ਪਰੇਸ਼ਾਨੀ ਨਹੀਂ ਹੈ, ਮੈਨੂੰ ਲਗਦਾ ਹੈ ਕਿ ਹਰ ਕਿਸੇ ਦਾ ਆਪਣਾ ਨਜ਼ਰੀਆ ਹੁੰਦਾ ਹੈ ਅਤੇ ਇਸ ਨੂੰ ਸੀਐਲਪੀ ਦੀ ਮੀਟਿੰਗ ਵਿੱਚ ਸੁਣਿਆ ਜਾਣਾ ਚਾਹੀਦਾ ਹੈ।
ਪਰਨੀਤ ਕੌਰ ਸਿਸਵਾ ਫਾਰਮ ਹਾਊਸ ਪਹੁੰਚੇ
ਵਿਧਾਇਕ ਦਵਿੰਦਰ ਘੁਬਾਇਆ
ਵਿਧਾਇਕ ਜੋਗਿੰਦਰ ਪਾਲ
ਵਿਧਾਇਕ ਨੱਥੂ ਰਾਮ
ਵਿਧਾਇਕ ਸੁਨੀਲ ਦੱਤੀ
ਵਿਧਾਇਕ ਰਮਿੰਦਰ ਸਿੰਘ ਬੁਲਾਰੀਆ
CLP ਮੀਟਿੰਗ ਤੋਂ ਪਹਿਲਾਂ ਕਾਂਗਰਸ ਭਵਨ ਹਲਚਲ ਤੇਜ਼ ਹੋ ਗਈ ਹੈ। ਕਈ ਵਿਧਾਇਕ ਅਤੇ ਕਾਂਗਰਸੀ ਲੀਡਰ ਪੰਜਾਬ ਕਾਂਗਰਸ ਭਵਨ ‘ਚ ਮੌਜੂਦ ਹਨ। ਸ਼ਨੀਵਾਰ ਸ਼ਾਮ 5 ਵਜੇ CLP ਮੀਟਿੰਗ ਹੋਵੇਗੀ। ਇਸ ਮੀਟਿੰਗ ਤੋਂ ਪਹਿਲਾਂ ਪਰਗਟ ਸਿੰਘ ਅਤੇ ਨਵਜੋਤ ਸਿੱਧੂ ਨੇ ਮੁਆਇਨਾ ਕੀਤਾ।
ਪੰਜਾਬ ਦੇ ਕਾਟੋ ਕਲੇਸ਼ 'ਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਤੰਨਜ ਕਰਦਿਆਂ ਕਿਹਾ ਕਿ ਨਵਾਂ ਚਿਹਰਾ ਦੇ ਕੇ ਕਾਂਗਰਸ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਪਤਾ ਲੱਗ ਗਿਆ ਹੈ ਕਿ ਕੋਈ ਵੀ ਤਾਕਤ ਉਨ੍ਹਾਂ ਡੁੱਬਣ ਤੋਂ ਨਹੀਂ ਬਚਾ ਸਕਦੀ। ਨਾਲ ਹੀ ਚੀਮਾ ਨੇ ਕਿਹਾ ਕਿ ਜੇਕਰ ਨਵਾਂ ਮੁੱਖ ਮੰਤਰੀ ਵੀ ਬਣਾ ਲਿਆ ,ਫਿਰ ਵੀ ਵਾਅਦੇ ਕੌਣ ਪੂਰੇ ਕਰੇਗਾ?
ਪੰਜਾਬ ਕਾੰਗਰਸ ਦੇ ਜਨਰਲ ਸੈਕਟਰੀ ਪਰਗਟ ਸਿੰਘ ਨੇ ਸੀਐਲਪੀ ਦੀ ਮੀਟਿੰਗ ਤੇ ਕਿਹਾ ਕਿ ਇਹ ਮੀਟਿੰਗ ਰੂਟੀਨ ਵਿਚ ਹੋਣੀਆ ਚਾਹੀਦੀਆ ਹਨ ਅਤੇ ਸੀਐਲਪੀ ਨੂੰ ਵਿਸ਼ਵਾਸ਼ ਵਿਚ ਲੈ ਕੇ ਹੀ ਸਾਰੀਆ ਚੀਜਾ ਹੋਣੀਆ ਚਾਹੀਦੀਆ ਹਨ। ਇਹ ਇਕ ਨਾਰਮਲ ਅਫੇਅਰ ਹੈ । ਪਰ ਇਹ ਹੈ ਕਿ ਕਿਤੇ ਨਾ ਕਿਤੇ ਏਆਈਸੀਸੀ ਨੂੰ ਦਖਲ ਦੇਣਾ ਪਿਆ ਹੈ, ਪਰ ਕੋਈ ਅਚੰਬੇ ਵਾਲੀ ਗਲ ਨਹੀ ਹੈ ।
ਮੀਟਿੰਗ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਲੀਡਰ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਅਜੇ ਮਾਕਨ ਅਤੇ ਹਰੀਸ਼ ਚੋਧਰੀ ਜੀ ਇਸ ਮੀਟਿੰਗ 'ਚ ਆ ਰਹੇ ਹੈ। ਮੀਟਿੰਗ ਤੋਂ ਪਹਿਲਾਂ ਕੁਝ ਵੀ ਕਹਿਣਾ ਠੀਕ ਨਹੀਂ ਹੋਵੇਗਾ। ਹਾਈਕਮਾਨ ਦਾ ਸੁਨੇਹਾ ਲੈ ਕੇ ਅਜੇ ਮਾਕਨ ਅਤੇ ਹਰੀਸ਼ ਰਾਵਤ ਆ ਰਹੇ ਹੈ।
ਪਿਛੋਕੜ
Punjab CM Captain Amarinder Singh: ਚੰਡੀਗੜ੍ਹ: ਕੀ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਖ਼ਤਰੇ 'ਚ ਹੈ? ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ 40 ਵਿਧਾਇਕਾਂ ਨੇ ਪਾਰਟੀ ਹਾਈ ਕਮਾਂਡ ਨੂੰ ਚਿੱਠੀਆਂ ਲਿਖੀ ਹੈ। ਵਿਧਾਇਕਾਂ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਦੋ ਕੇਂਦਰੀ ਨਿਗਰਾਨਾਂ ਦੀ ਹਾਜ਼ਰੀ ਵਿੱਚ ਛੇਤੀ ਤੋਂ ਛੇਤੀ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਗਈ ਸੀ।
ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਨੇ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਚੱਲ ਰਹੇ ਵਿਵਾਦ ਦੇ ਵਿਚਕਾਰ ਸ਼ਨੀਵਾਰ ਨੂੰ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ। ਏਆਈਸੀਸੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਬੀਤੀ ਰਾਤ ਇਸ ਬਾਰੇ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਬੁਲਾਈ ਗਈ ਮੀਟਿੰਗ ਵਿੱਚ ਹਰੀਸ਼ ਰਾਵਤ, ਅਜੇ ਮਾਕਨ ਅਤੇ ਹਰੀਸ਼ ਚੌਧਰੀ ਵੀ ਮੌਜੂਦ ਰਹਿਣਗੇ।
ਹਰੀਸ਼ ਰਾਵਤ ਨੇ ਆਪਣੇ ਟਵਿੱਟਰ 'ਤੇ ਲਿਖਿਆ ਕਿ ਬਹੁਤ ਸਾਰੇ ਕਾਂਗਰਸੀ ਵਿਧਾਇਕਾਂ ਨੇ ਏਆਈਸੀਸੀ ਨੂੰ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੁਰੰਤ ਬੁਲਾਉਣ ਦੀ ਬੇਨਤੀ ਕੀਤੀ ਹੈ। ਇਸੇ ਸਿਲਸਿਲੇ ਵਿੱਚ 18 ਸਤੰਬਰ ਨੂੰ ਸ਼ਾਮ 5 ਵਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਵਿੱਚ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਹੈ। ਮੈਂ ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦਾ ਹਾਂ।
ਇਸ ਟਵੀਟ 'ਤੇ ਗੌਰ ਕਰਿਏ ਤਾਂ ਰਾਵਤ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ, ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਟੈਗ ਕਰਨ ਦਾ ਕੰਮ ਵੀ ਕੀਤਾ ਹੈ। ਇਸ ਤੋਂ ਬਾਅਦ ਸਿੱਧੂ ਨੇ ਸ਼ੁੱਕਰਵਾਰ ਰਾਤ ਨੂੰ ਟਵਿੱਟਰ 'ਤੇ ਲਿਖਿਆ ਕਿ ਏਆਈਸੀਸੀ ਦੇ ਨਿਰਦੇਸ਼ਾਂ 'ਤੇ 18 ਸਤੰਬਰ, 2021 ਨੂੰ ਸ਼ਾਮ 5 ਵਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਹੈ।
- - - - - - - - - Advertisement - - - - - - - - -