CLP Meeting: ਮੁਹੰਮਦ ਮੁਸਤਫਾ ਦਾ ਬਿਆਨ, ਅੱਜ ਵਿਧਾਇਕਾਂ ਕੋਲ ਸੀਐਮ ਚੁਣਨ ਦਾ ਮੌਕਾ
Punjab Congress: ਪੰਜਾਬ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਸਿੱਧੂ ਦੇ ਸਲਾਹਕਾਰ ਰਹੇ ਮੁਹੰਮਦ ਮੁਸਤਫਾ ਦਾ ਬਿਆਨ - ਅੱਜ ਕਾਂਗਰਸ ਲਈ ਚੰਗੇ ਨੇਤਾ ਦੀ ਚੋਣ ਕਰਨ ਦਾ ਮੌਕਾ ਹੈ।
ਚੰਡੀਗੜ੍ਹ: ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਨੇ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਚੱਲ ਰਹੇ ਵਿਵਾਦ ਦੇ ਵਿਚਕਾਰ ਸ਼ਨੀਵਾਰ ਨੂੰ ਪੰਜਾਬ ਦੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ। ਏਆਈਸੀਸੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸ਼ੁੱਕਰਵਾਰ ਰਾਤ ਨੂੰ ਇਸ ਸਬੰਧ ਵਿੱਚ ਐਲਾਨ ਕੀਤਾ।
2017,PUNJAB GVE CONG 80 MLAs. SADLY, PARADOXICALLY CONGMEN DIDN'T GET A CONG CM AS YET. TIME TO HVE ONE AFTER A LONG AGONIZING WAIT OF 4 AND HALF YRS WITH AN OPPORTUNITY TO CHOOSE ONE AND RELCT CONG AGAIN TO HVE PARTY CM WITH PAIN OF PUNJAB AND PUNJABIES AT HEART FOR 5 YRS 1/N
— MOHD MUSTAFA, FORMER IPS (@MohdMustafaips) September 18, 2021
ਇਸ ਮੀਟਿੰਗ ਤੋਂ ਪਹਿਲਾਂ ਹੀ ਸਾਬਕਾ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫਾ ਨੇ ਇੱਕ ਟਵੀਟ ਕੀਤਾ ਹੈ। ਦੱਸ ਦਈਏ ਕਿ ਮੁਸਤਫਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਰਣਨੀਤਕ ਸਲਾਹਕਾਰ ਹਨ। ਉਨ੍ਹਾਂ ਨੇ ਅੱਜ ਹੋਣ ਵਾਲੀ ਪੰਜਾਬ ਵਿਧਾਨ ਸਭਾ ਦੀ ਮੀਟਿੰਗ ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ।
ਦੱਸ ਦਈਏ ਕਿ ਸਾਬਕਾ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫਾ ਨੇ ਕਿਹਾ ਹੈ ਕਿ 2017 ਵਿੱਚ ਪੰਜਾਬ ਨੇ 80 ਵਿਧਾਇਕ ਕਾਂਗਰਸ ਨੂੰ ਦਿੱਤੇ। ਅਫ਼ਸੋਸ ਦੀ ਗੱਲ ਹੈ ਕਿ ਵਿਵਾਦਪੂਰਨ ਢੰਗ ਨਾਲ ਕਾਂਗਰਸੀਆਂ ਨੂੰ ਅਜੇ ਤੱਕ ਕਾਂਗਰਸ ਦਾ ਕੋਈ ਚੰਗਾ ਨੇਤਾ ਨਹੀਂ ਮਿਲਿਆ। ਸਾਢੇ ਚਾਰ ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਅੱਜ ਪਾਰਟੀ ਕੋਲ ਇੱਕ ਚੰਗੇ ਨੇਤਾ ਦੀ ਚੋਣ ਕਰਨ ਦਾ ਮੌਕਾ ਹੈ।
ਇਹ ਵੀ ਪੜ੍ਹੋ: Coronavirus Today: ਲਗਾਤਾਰ ਚੌਥੇ ਦਿਨ ਵਧੇ ਕੋਰੋਨਾ ਦੇ ਕੇਸ, 24 ਘੰਟਿਆਂ 'ਚ ਸਾਹਮਣੇ ਆਏ 35,662 ਮਾਮਲਿਆਂ ਚੋਂ ਕੇਰਲਾ ਤੋਂ 23260 ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904