ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫਿਰ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 30 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2263 ਹੋ ਗਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 45 ਹੈ। ਐਤਵਾਰ ਨੂੰ ਰੋਪੜ 'ਚ ਅੱਠ, ਲੁਧਿਆਣਾ 'ਚ ਨੌਂ, ਹੁਸ਼ਿਆਰਪੁਰ 'ਚ ਚਾਰ, ਮੋਗਾ 'ਚ ਇੱਕ, ਅੰਮ੍ਰਿਤਸਰ 'ਚ ਤਿੰਨ, ਜਲੰਧਰ 'ਚ ਚਾਰ ਅਤੇ ਬਰਨਾਲਾ 'ਚ ਇੱਕ ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤਾ ਗਿਆ। ਅਮਰੀਕਾ 'ਤੇ ਨਵੀਂ ਬਿਪਤਾ, ਦੇਸ਼ ਦੇ 25 ਸ਼ਹਿਰਾਂ 'ਚ ਕਰਫਿਊ, ਟਰੰਪ ਦੀ ਸਖਤ ਚੇਤਾਵਨੀ ਅੱਜ ਕੁੱਲ੍ਹ 20 ਮਰੀਜ਼ ਸਿਹਤਯਾਬ ਹੋਏ ਹਨ। ਜਿਨ੍ਹਾਂ ਵਿਚੋਂ 4 ਅੰਮ੍ਰਿਤਸਰ, 4 ਲੁਧਿਆਣਾ, 1 ਤਰਨਤਾਰਨ, 1 ਗੁਰਦਾਸਪੁਰ, 5 ਹੁਸ਼ਿਆਰਪੁਰ, 1 ਪਟਿਆਲਾ, 1 ਮੁਹਾਲੀ ਅਤੇ 3 ਪਠਾਨਕੋਟ ਤੋਂ ਹਨ। ਕਿਸਾਨਾਂ ਲਈ ਖੁਸ਼ਖਬਰੀ! ਭੱਵਿਖਬਾਣੀ ਤੋਂ ਵੀ ਦੋ ਦਿਨ ਪਹਿਲਾਂ ਆਇਆ ਮਾਨਸੂਨ ਸੂਬੇ 'ਚ ਕੁੱਲ 87852 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2263 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 1987 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 231 ਲੋਕ ਐਕਟਿਵ ਮਰੀਜ਼ ਹਨ।
ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਫੈਲਣ ਬਾਰੇ ਵੱਡਾ ਸੱਚ ਆਇਆ ਸਾਹਮਣੇ, ਸਿਹਤ ਮਾਹਿਰਾਂ ਦੀ ਰਿਪੋਰਟ 'ਚ ਦਾਅਵਾ ਮਾਪਿਆਂ ਦੀ ਸਲਾਹ ਨਾਲ ਹੀ ਖੁੱਲ੍ਹਣਗੇ ਸਕੂਲ, ਸਰਕਾਰ ਨਹੀਂ ਲਵੇਗੀ ਰਿਸਕ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ