ਝੋਨੇ ਦੇ ਬੀਜ ਘੁਟਾਲੇ 'ਚ ਇਹ ਪਹਿਲੀ ਗ੍ਰਿਫਤਾਰੀ ਹੈ। ਸੀਡ ਸਟੋਰ ਦਾ ਮਾਲਕ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਕਾਕਾ ਬਰਾੜ ਤੋਂ ਪੁਛ ਗਿੱਛ ਕਰਨ ਤੋਂ ਬਾਅਦ ਹੋਰ ਗ੍ਰਿਫਤਾਰੀਆਂ ਵੀ ਹੋਣਗੀਆਂ।
ਅਮਰੀਕਾ 'ਤੇ ਨਵੀਂ ਬਿਪਤਾ, ਦੇਸ਼ ਦੇ 25 ਸ਼ਹਿਰਾਂ 'ਚ ਕਰਫਿਊ, ਟਰੰਪ ਦੀ ਸਖਤ ਚੇਤਾਵਨੀ
11 ਮਈ ਨੂੰ ਲੁਧਿਆਣਾ ਦੇ ਬਰਾੜ ਸੀਡ ਸਟੋਰ 'ਤੇ ਛਾਪੇਮਾਰੀ ਹੋਈ ਸੀ। ਜਿਸ ਦੌਰਾਨ ਪੀਆਰ 128 'ਤੇ ਪੀਆਰ 129 ਬੀਜ ਬਰਾਮਦ ਹੋਏ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪ੍ਰਵਾਨਗੀ ਤੋਂ ਬਿਨਾਂ ਇਹ ਬੀਜ ਵੇਚਿਆ ਜਾ ਰਿਹਾ ਸੀ। ਕਿਸਾਨਾਂ ਕੋਲੋਂ ਵਾਧੂ ਪੈਸੇ ਵੀ ਵਸੂਲੇ ਜਾ ਰਹੇ ਸਨ। 70 ਰੁਪਏ/ਕਿੱਲੋ ਵਾਲਾ ਬੀਜ 200 ਰੁਪਏ ਕਿੱਲੋ 'ਚ ਵੇਚਿਆ ਜਾ ਰਿਹਾ ਸੀ।
ਖੇਤੀਬਾੜੀ ਯੂਨੀਵਰਸਿਟੀ ਨੇ ਕੱਲ੍ਹ ਇਨ੍ਹਾਂ ਬੀਜਾਂ ਦੀ ਸੈਂਪਲ ਰਿਪੋਰਟ ਸਾਂਝਾ ਕੀਤੀ ਸੀ। ਲੁਧਿਆਣਾ ਦੇ ਬਰਾੜ ਸੀਡ ਸਟੋਰ ਤੋਂ ਬਰਾਮਦ PR-128 ਤੇ PR-129 ਬੀਜ ਸੈਂਪਲ ਰਿਪੋਰਟ 'ਚ ਫੇਲ ਹੋ ਗਏ ਸਨ। ਇਨ੍ਹਾਂ ਦੀ ਗੁਣਵੱਤਾ ਘੱਟ ਦੱਸੀ ਗਈ ਹੈ।ਇਨ੍ਹਾਂ ਇੱਕਠੇ ਕੀਤੇ ਗਏ ਸੈਂਪਲਾਂ ਵਿੱਚੋਂ ਸਿਰਫ ਇੱਕ ਸੈਂਪਲ ਦੇ ਅੱਗੇ ਪਾਸ ਲਿਖਿਆ ਹੈ। ਬਾਕੀ ਸੈਂਪਲਾਂ ਦੀ ਰਿਪੋਰਟ ਗੈਰ-ਮਿਆਰੀ ਦੱਸੀ ਗਈ ਹੈ।
ਕਿਸਾਨਾਂ ਲਈ ਖੁਸ਼ਖਬਰੀ! ਭੱਵਿਖਬਾਣੀ ਤੋਂ ਵੀ ਦੋ ਦਿਨ ਪਹਿਲਾਂ ਆਇਆ ਮਾਨਸੂਨ
ਛਾਪੇਮਾਰੀ ਦੌਰਾਨ ਬਰਾੜ ਸੀਡ ਸਟੋਰ ਤੋਂ ਕੱਚੇ ਬਿੱਲਾਂ ਦੀਆਂ ਬੁੱਕਾਂ ਵੀ ਬਰਾਮਦ ਹੋਈਆਂ। ਇਸ ਮਾਮਲੇ 'ਚ ਦਰਜ ਐਫਆਈਆਰ 'ਚ ਲਿਖਿਆ ਹੈ ਕਿ ਪੀ ਆਰ 128 ਤੇ ਪੀਆਰ 129 ਬੀਜ ਕਰਨਾਲ ਐਗਰੀ ਸੀਡਜ਼ ਤੋਂ ਖਰੀਦੇ ਗਏ ਹਨ। ਕਰਨਾਲ ਐਗਰੀ ਸੀਡਜ਼, ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਸਾਪੁਰ 'ਚ ਸਥਿਤ ਹੈ। ਇਸ ਫੈਕਟਰੀ ਦਾ ਮਾਲਕ ਲਖਵਿੰਦਰ ਲੱਕੀ ਹੈ।
ਲੱਕੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਕੈਪਟਨ ਸਰਕਾਰ ਨੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਲਈ SIT ਬਣਾ ਦਿੱਤੀ ਹੈ ਪਰ ਅਕਾਲੀ ਦਲ CBI ਜਾਂਚ ਦੀ ਮੰਗ ਕਰ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ CBI ਜਾਂਚ ਕਰਵਾਉਣ ਲਈ ਚਿੱਠੀ ਵੀ ਲਿਖੀ ਹੈ।
ਪੰਜਾਬ ਪੁਲਿਸ ਨੇ ਪੰਜਾਬ ਦੇ ਕਿਸਾਨਾਂ ਦੀਆਂ ਸ਼ਿਕਾਇਤਾਂ ਲਈ ਹੈਲਪਲਾਇਨ ਨਬੰਰ 5601160-5601161 ਵੀ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਫੈਲਣ ਬਾਰੇ ਵੱਡਾ ਸੱਚ ਆਇਆ ਸਾਹਮਣੇ, ਸਿਹਤ ਮਾਹਿਰਾਂ ਦੀ ਰਿਪੋਰਟ 'ਚ ਦਾਅਵਾ
ਮਾਪਿਆਂ ਦੀ ਸਲਾਹ ਨਾਲ ਹੀ ਖੁੱਲ੍ਹਣਗੇ ਸਕੂਲ, ਸਰਕਾਰ ਨਹੀਂ ਲਵੇਗੀ ਰਿਸਕ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ