ਪੜਚੋਲ ਕਰੋ

ਪੰਜਾਬ ਦੇ ਅੰਗ-ਸੰਗ: 'ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ'

ਕਿੱਕਲੀ (Folk Dance Kikli) ਪਾਉਣ ਲਈ ਕੋਈ ਖਾਸ ਜਾਂਚ ਸਿੱਖਣ ਦੀ ਲੋੜ ਨਹੀਂ ਪੈਂਦੀ। ਇੱਕ ਦੂਜੇ ਨੂੰ ਦੇਖੋ-ਦੇਖ ਕੁੜੀਆਂ ਸਿੱਖ ਲੈਂਦੀਆਂ ਹਨ। ਇਸ 'ਚ ਖਾਸ ਤੌਰ 'ਤੇ ਸਰੀਰ ਦਾ ਸੰਤੁਲਨ ਬਣਾਉਣਾ ਤੇ ਘੁੰਮਣ ਦਾ ਅਭਿਆਸ ਕਰਨ ਦੀ ਲੋੜ ਹੁੰਦੀ ਹੈ ਜੋ ਅਕਸਰ ਕੁੜੀਆਂ ਖੇਡ-ਖੇਡ 'ਚ ਵੀ ਸਿੱਖ ਲੈਂਦੀਆਂ ਹਨ।

ਪੇਸ਼ਕਸ਼: ਰਮਨਦੀਪ ਕੌਰ

'ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ'

ਇਨ੍ਹਾਂ ਸੱਤਰਾਂ ਦਾ ਉਚਾਰਨ ਕਿੱਕਲੀ ਪਾਉਣ ਵੇਲੇ ਕੀਤਾ ਜਾਂਦਾ ਹੈ। ਕਿਕਲੀ ਨਾਚ ਤੇ ਖੇਡ ਦਾ ਸੁਮੇਲ ਹੈ। ਇਸ ਨੂੰ ਬਾਲ ਕੁੜੀਆਂ ਦਾ ਲੋਕ-ਨਾਚ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ 'ਚ ਦੋ ਕੁੜੀਆਂ ਇੱਕ-ਦੂਜੇ ਦੇ ਹੱਥਾਂ 'ਚ ਕੜਿੰਗੜੀ ਪਾ ਕੇ ਗੋਲ-ਗੋਲ ਤੇਜ਼-ਤੇਜ਼ ਘੁੰਮਦੀਆਂ ਹਨ ਤੇ ਨਾਲ-ਨਾਲ ਗੀਤ ਦਾ ਉਚਾਰਨ ਕਰਦੀਆਂ ਹਨ।

ਕਿੱਕਲੀ ਛੋਟੀਆਂ ਕੁੜੀਆਂ ਜਾਂ ਕਹਿ ਲਓ ਜਵਾਨੀ ਤੋਂ ਪਹਿਲਾਂ ਦਾ ਜੋ ਦੌਰ ਹੁੰਦਾ ਹੈ, ਉਸ ਸਮੇਂ ਦੀਆਂ ਕੁੜੀਆਂ ਦਾ ਮਨਪਸੰਦ ਨਾਚ ਹੈ। ਬੇਸ਼ੱਕ ਵਿਆਹੀਆਂ ਤੇ ਜਵਾਨ ਕੁੜੀਆਂ ਵੀ ਕਿੱਕਲੀ ਪਾਉਂਦੀਆਂ ਹਨ। ਗਿੱਧੇ ਦੇ ਅੰਤ 'ਚ ਵੀ ਕਿੱਕਲੀ ਪਾਉਣ ਦਾ ਵਰਤਾਰਾ ਦੇਖਣ ਨੂੰ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਸਾਉਣ ਮਹੀਨੇ ਕਿਕਲੀ ਦਾ ਝਲਕਾਰਾ ਖੂਬ ਦਿਖਾਈ ਦਿੰਦਾ ਹੈ।

ਕਿੱਕਲੀ ਪਾਉਣ ਲਈ ਕੋਈ ਖਾਸ ਜਾਂਚ ਸਿੱਖਣ ਦੀ ਲੋੜ ਨਹੀਂ ਪੈਂਦੀ। ਇੱਕ ਦੂਜੇ ਨੂੰ ਦੇਖੋ-ਦੇਖ ਕੁੜੀਆਂ ਸਿੱਖ ਲੈਂਦੀਆਂ ਹਨ। ਇਸ 'ਚ ਖਾਸ ਤੌਰ 'ਤੇ ਸਰੀਰ ਦਾ ਸੰਤੁਲਨ ਬਣਾਉਣਾ ਤੇ ਘੁੰਮਣ ਦਾ ਅਭਿਆਸ ਕਰਨ ਦੀ ਲੋੜ ਹੁੰਦੀ ਹੈ ਜੋ ਅਕਸਰ ਕੁੜੀਆਂ ਖੇਡ-ਖੇਡ 'ਚ ਵੀ ਸਿੱਖ ਲੈਂਦੀਆਂ ਹਨ।

ਕਿੱਕਲੀ 'ਚ ਦੋ ਕੁੜੀਆਂ ਦੀ ਟੀਮ ਹੁੰਦੀ ਹੈ। ਇੱਕ ਜਾਣੀ ਆਪਣੇ ਸੱਜੇ ਹੱਥ ਨਾਲ ਦੂਜੀ ਦਾ ਖੱਬਾ ਹੱਥ ਤੇ ਖੱਬੇ ਹੱਥ ਨਾਲ ਦੂਜੀ ਕੁੜੀ ਦਾ ਸੱਜਾ ਹੱਥ ਫੜਦੀ ਹੈ। ਫਿਰ ਬਾਵਾਂ ਦੇ ਸਹਾਰੇ ਆਪਣਾ ਸਾਰਾ ਭਾਰ ਪਿਛਾਂਹ ਨੂੰ ਸੁੱਟ ਲੈਂਦੀਆਂ ਹਨ ਤੇ ਪੈਰਾਂ ਦੀ ਹਰਕਤ ਨਾਲ ਘੁੰਮਣਾ ਸ਼ੁਰੂ ਕਰ ਦਿੰਦੀਆਂ ਹਨ। ਘੁੰਮਣ ਦੀ ਗਤੀ ਹੌਲ਼ੀ ਤੋਂ ਸ਼ੁਰੂ ਹੋਕੇ ਹੌਲ਼ੀ-ਹੌਲ਼ੀ ਤੇਜ਼ ਹੁੰਦੀ ਜਾਂਦੀ ਹੈ ਤੇ ਦੋਵੇਂ ਕੁੜੀਆਂ ਭੰਬੀਰੀ ਬਣ ਜਾਂਦੀਆਂ ਹਨ।

ਇਸ ਦੌਰਾਨ ਇਕ ਗੱਲ ਧਿਆਨ 'ਚ ਰੱਖਣੀ ਹੁੰਦੀ ਹੈ ਕਿ ਇਕ ਦੂਜੇ ਦੇ ਹੱਥ ਘੁੱਟ ਕੇ ਫੜਨੇ ਹੁੰਦੇ ਹਨ। ਇਸ ਤਰ੍ਹਾਂ ਕਿੱਕਲੀ ਪਾਉਂਦਿਆਂ ਨਾਲ-ਨਾਲ ਇਸ ਗੀਤ ਦਾ ਉਚਾਰਣ ਕੀਤਾ ਜਾਂਦਾ ਹੈ:

'ਕਿੱਕਲੀ ਕਲਾਈ ਦੀ, ਸੁੱਖ ਮੰਗਾਂ ਭਾਈ ਦੀ ਤਾਏ ਤੇ ਤਾਈ ਦੀ, ਭਾਪੇ ਤੇ ਝਾਈ ਦੀ ਘਰ ਪਰਿਵਾਰ ਦੀ, ਸਾਰੇ ਸੰਸਾਰ ਦੀ'

ਕਿੱਕਲੀ ਦੇ ਕੁਝ ਹੋਰ ਗੀਤ:

'ਕਿੱਕਲੀ ਕਲੀਰ ਦੀ, ਸੁਣ ਗੱਲ ਵੀਰ ਜੀ ਵਿੱਦਿਆ ਦੀ ਰੌਸ਼ਨੀ, ਨੇਰ੍ਹਿਆਂ ਨੂੰ ਚੀਰਦੀ' ਜਾਂ 'ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ ਨੀਂ ਮੈਂ ਐਸ ਕਿੱਲੀ ਟੰਗਾਂ, ਨੀ ਮੈਂ ਉਸ ਕਿੱਲੀ ਟੰਗਾਂ'

ਪੰਜਾਬ ਦੇ ਕਈ ਹੋਰ ਲੋਕ ਨਾਚਾਂ ਵਾਂਗ ਕਿੱਕਲੀ ਦਾ ਨਾਚ ਵੀ ਪੰਜਾਬ ਦੀ ਔਰਤ ਦੀ ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਮਨੋਵਿਗਿਆਨਕ ਸਥਿਤੀ ਦੀ ਸਹਿਜ ਤਰਜਮਾਨੀ ਕਰਦਾ ਹੈ। ਕਿੱਕਲੀ ਪਾਉਣ ਲਈ ਕਿਸੇ ਖ਼ਾਸ ਸਥਾਨ ਜਾਂ ਪਹਿਰਾਵੇ ਦੀ ਲੋੜ ਨਹੀਂ ਪੈਂਦੀ।

ਬੇਸ਼ੱਕ ਅਜੋਕੇ ਯੁੱਗ 'ਚ ਕਿੱਕਲੀ ਸਿਰਫ਼ ਸਟੇਜੀ ਗਿੱਧੇ 'ਚ ਦੇਖਣ ਨੂੰ ਮਿਲ ਜਾਂਦੀ ਹੈ ਪਰ ਕੁਝ ਸਾਲ ਪਹਿਲਾਂ ਇਹ ਪੰਜਾਬ ਦੇ ਪਿੰਡਾਂ 'ਚ ਸ਼ਾਮ ਵੇਲੇ ਖੇਡਣ ਇਕੱਠੀਆਂ ਹੋਈਆਂ ਕੁੜੀਆਂ ਦਾ ਮਨਪਸੰਦ ਵਰਤਾਰਾ ਹੁੰਦੀ ਸੀ। ਕੁੜੀਆਂ ਕਿੱਕਲੀ ਪਾ ਕੇ ਖਿੜ ਉੱਠਦੀਆਂ ਸਨ।

ਆਧੁਨਿਕ ਦੌਰ 'ਚ ਲੋਕ ਨਾਚ ਕਿੱਕਲੀ ਵਿੱਸਰਦਾ ਜਾ ਰਿਹਾ ਹੈ ਪਰ ਇੱਥੇ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਕ ਨਾਚ ਹੁੰਦਿਆਂ ਜਿੱਥੇ ਇਹ ਮਨੋਰੰਜਨ ਕਰਦਾ ਹੈ ਉੱਥੇ ਹੀ ਇਸ ਨਾਲ ਕੁੜੀਆਂ ਦੀ ਸਰੀਰਕ ਕਸਰਤ ਵੀ ਹੁੰਦੀ ਹੈ ਜੋ ਸਿਹਤ ਨੂੰ ਨਰੋਆ ਤੇ ਤੰਦਰੁਸਤ ਰੱਖਣ 'ਚ ਸਹਾਈ ਹੁੰਦੀ ਹੈ।

ਟਾਪ ਹੈਡਲਾਈਨ

Punjab News: ਸੁਖਬੀਰ ਬਾਦਲ ਦੇ ਟਾਂਕੇ ਲੱਗੀ ਫੋਟੋ ਸਾਹਮਣੇ ਆਈ, ਹਰਸਿਮਰਤ ਕੌਰ ਬੋਲੀਂ- 150 ਤੋਂ ਵੱਧ ਟਾਂਕੇ ਲੱਗੇ, NIA ਜਾਂਚ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ...
ਸੁਖਬੀਰ ਬਾਦਲ ਦੇ ਟਾਂਕੇ ਲੱਗੀ ਫੋਟੋ ਸਾਹਮਣੇ ਆਈ, ਹਰਸਿਮਰਤ ਕੌਰ ਬੋਲੀਂ- 150 ਤੋਂ ਵੱਧ ਟਾਂਕੇ ਲੱਗੇ, NIA ਜਾਂਚ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਸੁਲਤਾਨਪੁਰ ਲੋਧੀ 'ਚ ਚੌਲਾਂ ਦੀ ਮਿੱਲ 'ਚ ਵਾਪਰਿਆ ਭਿਆਨਕ ਹਾਦਸਾ, 25 ਫੁੱਟ ਡੂੰਘੇ ਟੋਏ 'ਚ ਡਿੱਗੇ ਮਜ਼ਦੂਰ
ਸੁਲਤਾਨਪੁਰ ਲੋਧੀ 'ਚ ਚੌਲਾਂ ਦੀ ਮਿੱਲ 'ਚ ਵਾਪਰਿਆ ਭਿਆਨਕ ਹਾਦਸਾ, 25 ਫੁੱਟ ਡੂੰਘੇ ਟੋਏ 'ਚ ਡਿੱਗੇ ਮਜ਼ਦੂਰ
ਬਰਨਾਲਾ 'ਚ ਡਿਊਟੀ ਦੌਰਾਨ ਅਗਨੀਵੀਰ ਫੌਜੀ ਹੋਇਆ ਸ਼ਹੀਦ! ਪਰਿਵਾਰ 'ਚ ਸੋਗ ਦੀ ਲਹਿਰ; 3 ਸਾਲ ਪਹਿਲਾਂ ਹੋਇਆ ਸੀ ਭਰਤੀ
ਬਰਨਾਲਾ 'ਚ ਡਿਊਟੀ ਦੌਰਾਨ ਅਗਨੀਵੀਰ ਫੌਜੀ ਹੋਇਆ ਸ਼ਹੀਦ! ਪਰਿਵਾਰ 'ਚ ਸੋਗ ਦੀ ਲਹਿਰ; 3 ਸਾਲ ਪਹਿਲਾਂ ਹੋਇਆ ਸੀ ਭਰਤੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget