ਚੰਡੀਗੜ੍ਹ: ਪੰਜਾਬ ਚੋਣਾਂ 'ਚ ਨਸ਼ੇ ਨੂੰ ਰੋਕਣ ਲਈ ਪੁਲਿਸ ਨੇ ਵੱਡੀਆਂ ਤਿਆਰੀਆਂ ਕੀਤੀਆਂ ਹਨ। ਸੂਤਰਾਂ ਮੁਤਾਬਕ ਅੱਠ ਹੋਰ ਸੂਬਿਆਂ ਦੀ ਪੁਲਿਸ ਪੰਜਾਬ ਨਾਲ ਮਿਲ ਕੇ ਕੰਮ ਕਰੇਗੀ। ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਚੰਡੀਗੜ੍ਹ ਪੁਲਿਸ ਵੀ ਇਸ 'ਚ ਸਾਥ ਦੇਵੇਗੀ। ਇਸ ਤੋਂ ਇਲਾਵਾ ਸੀਮਾ ਸੁਰੱਖਿਆ ਬਲ (ਬੀਐਸਐਫ) ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਵੀ ਮੌਜੂਦ ਰਹਿਣਗੇ।
ਬੀਐਸਐਫ ਸਰਹੱਦ ਪਾਰ ਤੋਂ ਹੋਣ ਵਾਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕੇਗੀ। ਪਾਕਿਸਤਾਨੀ ਕੰਟੇਨਰਾਂ ਦੀ ਜਾਂਚ 'ਚ ਤੇਜ਼ੀ ਕਰੇਗੀ। ਇਸ ਦੇ ਨਾਲ ਹੀ ਸੂਬੇ ਅੰਦਰ ਨਸ਼ਿਆਂ ਨੂੰ ਫੜਨ ਲਈ ਐਨਸੀਬੀ ਦੀ ਟੀਮ ਹਰ ਜ਼ਿਲ੍ਹੇ 'ਚ ਤਾਇਨਾਤ ਕੀਤੀ ਜਾਵੇਗੀ। ਪੰਜਾਬ ਨਾਲ ਲੱਗਦੇ ਸੂਬਿਆਂ ਦੀਆਂ ਸਰਹੱਦਾਂ ਵੀ ਸੀਲ ਕਰ ਦਿੱਤੀਆਂ ਜਾਣਗੀਆਂ। ਇਸ ਸਬੰਧੀ ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਨੇ ਸਾਰੇ ਸੂਬਿਆਂ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਤੋਂ ਬਾਅਦ ਇਹ ਵਿਉਂਤਬੰਦੀ ਕੀਤੀ ਗਈ ਹੈ।
ਪੰਜਾਬ 'ਚ ਚੋਣਾਂ ਦੌਰਾਨ ਨਸ਼ਾ ਕਿਸੇ ਵੀ ਹਾਲਤ 'ਚ ਨਸ਼ਾ ਨਾ ਪਹੁੰਚੇ, ਇਸ ਲਈ ਹਰ ਸੂਬੇ 'ਚ ਪੁਲਿਸ ਦਾ ਨੋਡਲ ਅਫ਼ਸਰ ਹੋਵੇਗਾ। ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਨਸ਼ਿਆਂ ਬਾਰੇ ਕੋਈ ਵੀ ਸੂਚਨਾ ਜਾਂ ਖੁਫੀਆ ਜਾਣਕਾਰੀ ਮਿਲਣ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਹੋਰ ਜਾਣਕਾਰੀ ਦੇਣ ਲਈ ਨੋਡਲ ਅਫ਼ਸਰਾਂ ਦਾ ਇੱਕ ਵੱਟਸਐਪ ਗਰੁੱਪ ਬਣਾਇਆ ਜਾਵੇਗਾ, ਜਿਸ 'ਚ ਉਸ ਸੂਬੇ ਦੇ ਸੀਨੀਅਰ ਅਧਿਕਾਰੀ ਵੀ ਹੋਣਗੇ। ਨਸ਼ਿਆਂ ਨਾਲ ਜੁੜੇ ਕਿਸੇ ਵੀ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇਗਾ।
ਉਧਰ, ਪੰਜਾਬ ਸਮੇਤ ਬਾਕੀ ਸਾਰੇ ਸੂਬੇ ਆਪੋ-ਆਪਣੇ ਟਿਕਾਣਿਆਂ ਦੇ ਨਾਮੀ ਸਮੱਗਲਰਾਂ ਬਾਰੇ ਇੱਕ-ਦੂਜੇ ਨੂੰ ਸੂਚਿਤ ਕਰਨਗੇ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਸਾਰੇ ਸੂਬਿਆਂ ਦੀ ਪੁਲਿਸ ਉਨ੍ਹਾਂ ਦੀ ਹਰਕਤ 'ਤੇ ਨਜ਼ਰ ਰੱਖੇਗੀ। ਇਨ੍ਹਾਂ ਦੇ ਪਿੱਛੇ ਖੁਫੀਆ ਏਜੰਸੀਆਂ ਦਾ ਨੈੱਟਵਰਕ ਵੀ ਹੋਵੇਗਾ ਤਾਂ ਜੋ ਜੇਕਰ ਉਹ ਨਸ਼ੇ ਦੀ ਤਸਕਰੀ ਕਰਦੇ ਹਨ ਤਾਂ ਉਨ੍ਹਾਂ ਨੂੰ ਪੂਰੇ ਨੈੱਟਵਰਕ ਨਾਲ ਫੜਿਆ ਜਾ ਸਕੇ।
ਇਹ ਯਕੀਨੀ ਬਣਾਉਣ ਲਈ ਇਕ ਯੋਜਨਾ ਵੀ ਤਿਆਰ ਹੈ ਕਿ ਕੋਈ ਭਗੌੜਾ ਜਾਂ ਪੇਰੋਲ ਜੰਪਰ ਚੋਣਾਂ 'ਚ ਗੜਬੜੀ ਨਾ ਕਰੇ। ਪੰਜਾਬ ਸਮੇਤ ਸਾਰੇ ਸੂਬੇ ਭਗੌੜੇ ਐਲਾਨੇ ਗਏ ਮੁਲਜ਼ਮਾਂ ਤੇ ਪੈਰੋਲ ਜੰਪਰਾਂ ਦੀ ਸੂਚੀ ਇਕ-ਦੂਜੇ ਨਾਲ ਸਾਂਝੀ ਕਰਨਗੇ। ਜੇਕਰ ਉਹ ਕਿਸੇ ਸੂਬੇ 'ਚ ਲੁਕੇ ਹੋਏ ਹਨ ਤਾਂ ਫੜੇ ਜਾਣਗੇ।
ਅਟਾਰੀ ਵਿਖੇ ਇੰਟੈਗ੍ਰੇਟਿਡ ਚੈੱਕ ਪੋਸਟ 'ਤੇ ਪਾਕਿਸਤਾਨ ਤੋਂ ਆਉਣ ਵਾਲੇ ਕੰਟੇਨਰਾਂ ਦੀ ਚੈਕਿੰਗ ਤੇਜ਼ ਕੀਤੀ ਜਾਵੇਗੀ। ਬੀਐਸਐਫ ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ 'ਤੇ ਚੈਕਿੰਗ ਅਤੇ ਗਸ਼ਤ ਵਧਾਏਗੀ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਭੁੱਕੀ ਤੇ ਅਫੀਮ ਦੀ ਗ਼ੈਰ-ਕਾਨੂੰਨੀ ਸਪਲਾਈ ਨੂੰ ਰੋਕਣ ਲਈ ਗਵਾਲੀਅਰ ਸਥਿੱਤ NCB ਟੀਮ ਤੋਂ ਮਦਦ ਮੰਗੀ ਹੈ।
4 ਸੂਬਿਆਂ ਦੇ ਡਰੱਗ ਕੰਟਰੋਲਰ ਤੇ ਚੰਡੀਗੜ੍ਹ ਨਾਲ ਵੀ ਕੀਤੀ ਮੀਟਿੰਗ
ਇਸ ਉੱਚ ਪੱਧਰੀ ਮੀਟਿੰਗ 'ਚ ਹਿਮਾਚਲ ਪ੍ਰਦੇਸ਼, ਹਰਿਆਣਾ, ਉਤਰਾਖੰਡ, ਜੰਮੂ-ਕਸ਼ਮੀਰ ਤੇ ਚੰਡੀਗੜ੍ਹ ਦੇ ਡਰੱਗ ਕੰਟਰੋਲਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ 'ਚ ਉਨ੍ਹਾਂ ਨੂੰ ਚੋਣਾਂ 'ਚ ਮੈਡੀਕਲ ਨਸ਼ੇ 'ਤੇ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਵਿਸ਼ੇਸ਼ ਤੌਰ 'ਤੇ ਸਿੰਥੈਟਿਕ ਡਰੱਗਜ਼ ਵਜੋਂ ਵਰਤੇ ਜਾਣ ਵਾਲੇ ਐਫੇਡ੍ਰਾਈਨ ਅਤੇ ਸੂਡੋਫੈਡ੍ਰਾਈਨ 'ਤੇ ਵਿਸ਼ੇਸ਼ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਪੰਜਾਬ ਦੇ ਚੋਣ ਨੋਡਲ ਅਫ਼ਸਰ ਏਡੀਜੀਪੀ ਈਸ਼ਵਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਬਾਰੇ ਜ਼ੀਰੋ ਟਾਲਰੈਂਸ ਦੀ ਨੀਤੀ ਹੋਵੇਗੀ।
ਪੰਜਾਬ ਚੋਣਾਂ 'ਚ ਨਸ਼ਾ ਰੋਕਣ ਦੀ ਵੱਡੀ ਤਿਆਰੀ, 8 ਸੂਬਿਆਂ ਦੀ ਪੁਲਿਸ, ਬੀਐਸਐਫ ਤੇ ਐਨਸੀਬੀ ਦਾ ਸ਼ਿਕੰਜਾ
ਏਬੀਪੀ ਸਾਂਝਾ
Updated at:
16 Jan 2022 11:55 AM (IST)
Edited By: shankerd
ਜਾਬ ਚੋਣਾਂ 'ਚ ਨਸ਼ੇ ਨੂੰ ਰੋਕਣ ਲਈ ਪੁਲਿਸ ਨੇ ਵੱਡੀਆਂ ਤਿਆਰੀਆਂ ਕੀਤੀਆਂ ਹਨ।
India police
NEXT
PREV
Published at:
16 Jan 2022 11:55 AM (IST)
- - - - - - - - - Advertisement - - - - - - - - -