ਪੜਚੋਲ ਕਰੋ

Direct sowing : ਸਿੱਧੀ ਬਿਜਾਈ ਤੋਂ ਪੰਜਾਬ ਦੇ ਕਿਸਾਨਾਂ ਦਾ ਮੋਹ ਹੋਇਆ ਭੰਗ, ਕੈਪਟਨ ਦੀ ਸਰਕਾਰ 'ਚ ਬਣਿਆ ਸੀ ਰਿਕਾਰਡ, ਇਹ ਬਣਿਆ ਸਭ ਤੋਂ ਵੱਡਾ ਕਾਰਨ

Direct sowing in Punjab : ਸਿੱਧੀ ਬਿਜਾਈ ਦੇ ਅੰਕੜਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਸਾਲ 2020 ਵਿੱਚ ਸੂਬੇ ਵਿੱਚ 2,48,346 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਰਿਕਾਰਡ ਦਰਜ 

ਚੰਡੀਗੜ੍ਹ : ਪੰਜਾਬ 'ਚ ਝੋਨੇ ਦੀ ਸਿੱਧੀ ਬਿਜਾਈ ਤੋਂ ਸੂਬੇ ਕਿਸਾਨਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ। ਗੁਆਂਡੀ ਸੂਬੇ ਹਰਿਆਣਾ ਦੇ ਕਿਸਾਨਾ ਲਗਾਤਾਰ ਰਿਕਾਰਡ ਤੋੜ ਰਹੇ ਹਨ। ਪੰਜਾਬ ਵਿੱਚ ਵੱਧ ਰਹੇ ਪਾਣੀ ਦੇ ਸੰਕਟ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਦੀ ਝੋਨੇ ਦੀ ਸਿੱਧੀ ਬਿਜਾਈ ਦੀ ਮੁਹਿੰਮ ਸਫ਼ਲ ਨਹੀਂ ਹੋ ਰਹੀ ਹੈ। ਸਰਕਾਰ ਦੁਆਰਾ ਨਿਰਧਾਰਤ ਘੱਟੋ-ਘੱਟ 1 ਲੱਖ ਹੈਕਟੇਅਰ ਸਿੱਧੀ ਬਿਜਾਈ ਦੇ ਟੀਚੇ ਦੇ ਵਿਰੁੱਧ, ਸਿੱਧੀ ਬਿਜਾਈ ਦੇ ਅੰਕੜਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਸਾਲ 2020 ਵਿੱਚ ਸੂਬੇ ਵਿੱਚ 2,48,346 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਰਿਕਾਰਡ ਦਰਜ ਕੀਤਾ ਗਿਆ ਸੀ। ਕਿਉਂਕਿ ਉਦੋਂ ਪੂਰੀ ਦੁਨੀਆ ਕੋਰੋਨਾ ਨਾਲ ਲੜ ਰਹੀ ਸੀ। ਅਤੇ ਖੇਤੀ ਲਈ ਮਜ਼ਦੂਰਾਂ ਦੀ ਭਾਰੀ ਘਾਟ ਸੀ। ਪਰ ਉਦੋਂ ਤੋਂ ਇਹ ਅੰਕੜੇ ਘਟਦੇ ਜਾ ਰਹੇ ਹਨ।

2022 ਵਿੱਚ ਇਹ ਅੰਕੜਾ ਇੱਕ ਲੱਖ ਹੈਕਟੇਅਰ ਤੋਂ ਘੱਟ ਕੇ 68,418 ਹੈਕਟੇਅਰ ਰਹਿ ਗਿਆ। ਪਰ ਇਸ ਵਾਰ ਇਹ ਹੋਰ ਘਟ ਕੇ 47,734 ਹੈਕਟੇਅਰ ਰਹਿ ਗਿਆ ਹੈ। ਸੂਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਸਾਲ 2010 ਵਿੱਚ ਸ਼ੁਰੂ ਹੋਈ ਸੀ। ਇਸ ਦਾ ਫਾਇਦਾ ਇਹ ਹੈ ਕਿ ਝੋਨੇ ਨੂੰ ਘੱਟ ਪਾਣੀ ਦਿੱਤਾ ਜਾਂਦਾ ਹੈ। ਹਾਲਾਂਕਿ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਦੇ ਰਹੀ ਹੈ। ਪਰ ਇਸ ਦੇ ਬਾਵਜੂਦ ਕਿਸਾਨ ਇਸ ਮੁਹਿੰਮ ਵਿੱਚ ਸਰਕਾਰ ਦਾ ਸਾਥ ਨਹੀਂ ਦੇ ਰਹੇ। 

ਕਿਉਂ ਘਟੀ ਸਿੱਧੀ ਬਿਜਾਈ ?

ਲਗਾਤਾਰ ਮੀਂਹ ਪੈਣ ਕਾਰਨ ਝੋਨੇ ਦੀ ਫ਼ਸਲ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੀ ਹੈ। ਪੌਦੇ ਸੁੱਕ ਜਾਂਦੇ ਹਨ। ਪਿਛਲੇ ਸਾਲ ਸਿੱਧੀ ਬੀਜਾਈ ਵਾਲੇ ਝੋਨੇ ਵਿੱਚ ਨਦੀਨ ਬਹੁਤ ਵਧੇ ਸਨ। ਜਿਸ ਕਾਰਨ ਝਾੜ ਵਿੱਚ ਫਰਕ ਆ ਗਿਆ। ਕਿਸਾਨ ਮਹਿਸੂਸ ਕਰ ਰਹੇ ਹਨ ਕਿ ਪਾਣੀ 'ਚ ਪਨੀਰੀ 'ਤੇ ਬਰਸਾਤ ਦਾ ਕੋਈ ਅਸਰ ਨਹੀਂ ਹੈ। ਪੌਦੇ ਵੀ ਜਲਦੀ ਤਿਆਰ ਹੋ ਜਾਂਦੇ ਹਨ।

ਜ਼ਿਲ੍ਹਿਆਂ ਦਾ ਵੇਰਵਾ 

ਪੰਜਾਬ ਵਿੱਚ ਸਿਰਫ਼ 37 ਬਲਾਕ ਹੀ ਸੁਰੱਖਿਅਤ (ਗਰੀਨ) ਜ਼ੋਨ ਵਿੱਚ ਹਨ। ਜਦੋਂ ਕਿ 53 ਬਲਾਕ ਯੈਲੋ ਜ਼ੋਨ ਅਤੇ 63 ਆਰੇਂਜ ਜ਼ੋਨ ਵਿੱਚ ਹਨ। ਸੰਗਰੂਰ ਦੇ ਸਾਰੇ ਬਲਾਕ ਔਰੇਂਜ ਜ਼ੋਨ ਵਿੱਚ ਹਨ। ਜਦਕਿ ਜਲੰਧਰ ਦਾ ਇੱਕ ਬਲਾਕ ਯੈਲੋ ਹੈ ਅਤੇ ਬਾਕੀ ਸਾਰੇ ਆਰੇਂਜ ਜ਼ੋਨ ਵਿੱਚ ਹਨ। ਪਰ ਇਸ ਦੇ ਬਾਵਜੂਦ ਪਿਛਲੇ ਸਾਲ ਨਾਲੋਂ 3711.43 ਅਤੇ 1055.69 ਏਕੜ ਦਾ ਟੀਚਾ ਮਿੱਥਿਆ ਗਿਆ ਹੈ। (ਇਹ ਅੰਕੜੇ 25 ਜੂਨ, 2023 ਤੱਕ ਦੇ ਹਨ) ਲਗਾਤਾਰ ਮੀਂਹ ਪੈਣ ਕਾਰਨ ਝੋਨੇ ਦੀ ਸਿੱਧੀ ਬਿਜਾਈ ਦਾ ਰਕਬਾ ਨਹੀਂ ਵਧ ਸਕਿਆ। ਹੁਣ ਇਹ ਰਕਬਾ ਬਾਸਮਤੀ ਵਿੱਚ ਕਵਰ ਕੀਤਾ ਜਾਵੇਗਾ। ਪਾਣੀ ਦੇ ਸੰਕਟ ਨੂੰ ਦੇਖਦਿਆਂ ਕਿਸਾਨ ਵੀ ਝੋਨੇ ਦੀ ਸਿੱਧੀ ਬਿਜਾਈ ਨੂੰ ਪਹਿਲ ਦਿੰਦੇ ਹਨ।

ਟਾਪ ਹੈਡਲਾਈਨ

Tarn Taran ਪੁਲਿਸ ਨੇ ISI ਨਾਲ ਜੁੜੇ 2 ਨੌਜਵਾਨ ਕੀਤੇ ਕਾਬੂ, 4 ਗ੍ਰੇਨੇਡ ਬਰਾਮਦ
Tarn Taran ਪੁਲਿਸ ਨੇ ISI ਨਾਲ ਜੁੜੇ 2 ਨੌਜਵਾਨ ਕੀਤੇ ਕਾਬੂ, 4 ਗ੍ਰੇਨੇਡ ਬਰਾਮਦ
ਪੰਜਾਬ ਦੇ ਮੁਲਾਜ਼ਮਾਂ ਦੇ DA ਨੂੰ ਲੈਕੇ ਹਾਈਕੋਰਟ 'ਚ ਹੋਈ ਸੁਣਵਾਈ, ਸਾਹਮਣੇ ਆਇਆ ਵੱਡਾ ਅਪਡੇਟ; ਜਾਣੋ ਕੀ ਕੁਝ ਹੋਇਆ
ਪੰਜਾਬ ਦੇ ਮੁਲਾਜ਼ਮਾਂ ਦੇ DA ਨੂੰ ਲੈਕੇ ਹਾਈਕੋਰਟ 'ਚ ਹੋਈ ਸੁਣਵਾਈ, ਸਾਹਮਣੇ ਆਇਆ ਵੱਡਾ ਅਪਡੇਟ; ਜਾਣੋ ਕੀ ਕੁਝ ਹੋਇਆ
ਜਲੰਧਰ ਦੇ 3 ਹੋਟਲਾਂ 'ਤੇ ਆਬਕਾਰੀ ਵਿਭਾਗ ਦੀ ਰੇਡ, ਟੀਮ ਨੇ ਖੰਗਾਲਿਆ ਰਿਕਾਰਡ; ਮੱਚਿਆ ਹੜਕੰਪ
ਜਲੰਧਰ ਦੇ 3 ਹੋਟਲਾਂ 'ਤੇ ਆਬਕਾਰੀ ਵਿਭਾਗ ਦੀ ਰੇਡ, ਟੀਮ ਨੇ ਖੰਗਾਲਿਆ ਰਿਕਾਰਡ; ਮੱਚਿਆ ਹੜਕੰਪ
Punjab News : BA ਦੀ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ , ਪਿਤਾ ਬੋਲੇ- ਕੁਝ ਮੁੰਡੇ ਕਰਦੇ ਸਨ ਪਰੇਸ਼ਾਨ
Punjab News : BA ਦੀ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ , ਪਿਤਾ ਬੋਲੇ- ਕੁਝ ਮੁੰਡੇ ਕਰਦੇ ਸਨ ਪਰੇਸ਼ਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਅਗਲੇ 5 ਦਿਨ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, ਇਨ੍ਹਾਂ ਸੂਬਿਆਂ 'ਚ 60 KM ਪ੍ਰਤੀ ਘੰਟਾ ਰਫ਼ਤਾਰ ਨਾਲ ਤੂਫਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਅਗਲੇ 5 ਦਿਨ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, ਇਨ੍ਹਾਂ ਸੂਬਿਆਂ 'ਚ 60 KM ਪ੍ਰਤੀ ਘੰਟਾ ਰਫ਼ਤਾਰ ਨਾਲ ਤੂਫਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ ਦੇ ਮੁਲਾਜ਼ਮਾਂ ਦੇ DA ਨੂੰ ਲੈਕੇ ਹਾਈਕੋਰਟ 'ਚ ਹੋਈ ਸੁਣਵਾਈ, ਸਾਹਮਣੇ ਆਇਆ ਵੱਡਾ ਅਪਡੇਟ; ਜਾਣੋ ਕੀ ਕੁਝ ਹੋਇਆ
ਪੰਜਾਬ ਦੇ ਮੁਲਾਜ਼ਮਾਂ ਦੇ DA ਨੂੰ ਲੈਕੇ ਹਾਈਕੋਰਟ 'ਚ ਹੋਈ ਸੁਣਵਾਈ, ਸਾਹਮਣੇ ਆਇਆ ਵੱਡਾ ਅਪਡੇਟ; ਜਾਣੋ ਕੀ ਕੁਝ ਹੋਇਆ
Punjab News: ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਤੋਂ ਮਾਣਹਾਨੀ ਦਾ ਨੋਟਿਸ, ਹਾਈ ਕੋਰਟ ਬੋਲਿਆ- ਗਲਤ ਜਾਣਕਾਰੀ ਦਿੱਤੀ...
ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਤੋਂ ਮਾਣਹਾਨੀ ਦਾ ਨੋਟਿਸ, ਹਾਈ ਕੋਰਟ ਬੋਲਿਆ- ਗਲਤ ਜਾਣਕਾਰੀ ਦਿੱਤੀ...
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ
ਪੰਜਾਬ 'ਚ ਮੁਲਾਜ਼ਮਾਂ ਦੇ ਡੀਏ ਨੂੰ ਲੈਕੇ ਅੱਜ ਫਿਰ ਹਾਈਕੋਰਟ 'ਚ ਸੁਣਵਾਈ, ਕੱਲ੍ਹ ਸਰਕਾਰ ਨੂੰ ਲਾਈ ਸੀ ਫਟਕਾਰ; ਕਿਹਾ- ਬਹੁਤ ਹੋ ਗਿਆ...
ਪੰਜਾਬ 'ਚ ਮੁਲਾਜ਼ਮਾਂ ਦੇ ਡੀਏ ਨੂੰ ਲੈਕੇ ਅੱਜ ਫਿਰ ਹਾਈਕੋਰਟ 'ਚ ਸੁਣਵਾਈ, ਕੱਲ੍ਹ ਸਰਕਾਰ ਨੂੰ ਲਾਈ ਸੀ ਫਟਕਾਰ; ਕਿਹਾ- ਬਹੁਤ ਹੋ ਗਿਆ...
Embed widget