ਪੜਚੋਲ ਕਰੋ

ਨਵੇਂ ਮੁੱਖ ਮੰਤਰੀ ਦੇ ਪਹਿਲੇ ਹੁਕਮਾਂ ਦੀਆਂ ਹੀ ਉੱਡੀਆਂ ਧੱਜੀਆਂ! ਸਰਕਾਰੀ ਅਫਸਰ ਤੇ ਮੁਲਾਜ਼ਮ ਬੇਪ੍ਰਵਾਹ

ਦਫਤਰਾਂ ਵਿੱਚ ਅਫਸਰਾਂ ਦੀਆਂ ਤੇ ਕਰਮਚਾਰੀਆਂ ਦੀਆਂ ਕੁਰਸੀਆਂ ਸਮੇਤ ਦਫ਼ਤਰ ਖਾਲੀ ਨਜ਼ਰ ਆਏ। ਇਸ ਤੋਂ ਇਲਾਵਾ ਪੱਖੇ ਲਾਈਟਾਂ ਤੇ ਏਸੀ ਤਾਂ ਚੱਲ ਰਹੇ ਸੀ, ਪਰ ਅਫ਼ਸਰ ਕਿਤੇ ਨਜ਼ਰ ਨਹੀਂ ਆਏ।

ਗੁਰਦਾਸਪੁਰ: ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਸਾਰੇ 9 ਵਜੇ ਤਕ ਅਪਣੇ ਦਫਤਰਾਂ ਦੇ ਵਿੱਚ ਹਾਜ਼ਰ ਰਿਹਾ ਕਰਨ, ਪਰ ਸਰਕਾਰੀ ਅਧਿਕਾਰੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ।

ਇਸ ਤੋਂ ਅਲਾਵਾ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਤੇ ਨਵੇਂ ਬਣੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾਂ ਦੀ ਵੀ ਕੋਈ ਪ੍ਰਵਾਹ ਨਹੀਂ। ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਸਰਕਾਰੀ ਅਧਿਕਾਰੀ ਆਪਣੇ ਸਮੇਂ ਤੋਂ ਕਾਫੀ ਲੇਟ ਸਨ। ਜਦੋਂ ABP News ਦੀ ਟੀਮ ਐਸਡੀਐਮ ਦਫਤਰ ਵਿੱਚ ਪਹੁੰਚੀ ਤਾਂ ਐਸਡੀਐਮ ਸ਼ਾਇਰੀ ਭੰਡਾਰੀ ਖੁਦ ਤੇ ਤਹਿਸੀਲਦਾਰ ਜਸਕਰਨ ਸਿੰਘ ਤੋਂ ਇਲਾਵਾਂ ਐਸਐਸਪੀ ਬਟਾਲਾ, ਬੀਡੀਪੀਓ ਸਮੇਤ ਕਈ ਅਧਿਕਾਰੀ ਆਪਣੇ ਦਫਤਰਾਂ ਤੋਂ ਗੈਰ ਹਾਜ਼ਰ ਰਹੇ।

ਦੇਖਣ ਵਿੱਚ ਆਇਆ ਕਿ ਦਫਤਰ ਵਿੱਚ ਅਫਸਰਾਂ ਦੀਆਂ ਤੇ ਕਰਮਚਾਰੀਆਂ ਦੀਆਂ ਕੁਰਸੀਆਂ ਸਮੇਤ ਦਫ਼ਤਰ ਖਾਲੀ ਨਜ਼ਰ ਆਏ। ਇਸ ਤੋਂ ਇਲਾਵਾ ਪੱਖੇ ਲਾਈਟਾਂ ਤੇ ਏਸੀ ਤਾਂ ਚੱਲ ਰਹੇ ਸੀ, ਪਰ ਅਫ਼ਸਰ ਕਿਤੇ ਨਜ਼ਰ ਨਹੀਂ ਆਏ। ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਵੱਡੇ ਅਧਿਕਾਰੀਆਂ ਨੂੰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਵੱਡੇ ਅਧਿਕਾਰੀ ਕਰੀਬ 10 ਵਜੇ ਤਕ ਦਫਤਰਾਂ ਵਿਚ ਹਾਜ਼ਰ ਨਹੀਂ ਸਨ।

ਇਸ ਮੌਕੇ ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ ਨੇ ਕਿਹਾ ਕਿ ਉਹ ਥੋੜ੍ਹਾ ਹੀ ਲੇਟ ਹੀ ਪਹੁੰਚੇ ਹਨ, ਕਿਉਂਕਿ ਉਹ ਕਿਤੇ ਗਏ ਹੋਏ ਸਨ। ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ।

ਉਧਰ ਮੋਗਾ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਜਿੱਥੇ ਕਈ ਥਾਵਾਂ ਤੇ ਦਫ਼ਤਰ ਖੁੱਲ੍ਹੇ ਸਨ ਪਰ ਕਰਮਚਾਰੀ ਨਹੀਂ ਸਨ। ਕਈ ਥਾਵਾਂ 'ਤੇ ਤਾਂ ਦਫ਼ਤਰ ਮੀਡੀਆ ਦੇ ਪਹੁੰਚਣ ਤੋਂ ਬਾਅਦ ਖੁੱਲ੍ਹੇ।

ਸਾਡੇ 'ਚੋਂ ਬਹੁਤ ਸਾਰੇ ਅਕਸਰ ਹੀ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਸਾਡੀਆਂ ਸਰਕਾਰਾਂ ਸਖ਼ਤ ਨਹੀਂ। ਚੰਗੇ ਨਿਯਮ ਨਹੀਂ ਬਣਾਏ ਜਾਂਦੇ। ਹੁਣ ਜੇਕਰ ਅਜਿਹਾ ਕੁਝ ਵਾਪਰਣ ਦੀ ਉਮੀਦ ਬੱਝੀ ਹੈ ਤਾਂ ਸਰਕਾਰੀ ਅਫ਼ਸਰਾਂ ਤੇ ਕਰਮਚਾਰੀਆਂ ਨੂੰ ਵੀ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਉਹ ਆਪਣੇ ਕੰਮ, ਆਪਣੇ ਫਰਜ਼, ਆਪਣੀ ਡਿਊਟੀ ਪ੍ਰਤੀ ਕਿੰਨੇ ਕੁ ਇਮਾਨਦਾਰ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Jalandhar Firing : ਜਲੰਧਰ 'ਚ ਚੱਲੀਆਂ ਤਾਬੜਤੋੜ ਗੋਲੀਆਂ, ਭਾਜਪਾ ਆਗੂ ਸਮੇਤ 2 ਜ਼ਖ਼ਮੀ
Jalandhar Firing : ਜਲੰਧਰ 'ਚ ਚੱਲੀਆਂ ਤਾਬੜਤੋੜ ਗੋਲੀਆਂ, ਭਾਜਪਾ ਆਗੂ ਸਮੇਤ 2 ਜ਼ਖ਼ਮੀ
PSEB 12th Result 2026: ਪੰਜਾਬ 'ਚ 13 ਮਈ ਨੂੰ ਐਲਾਨੇ ਜਾਣਗੇ 12ਵੀਂ ਜਮਾਤ ਦੇ ਨਤੀਜੇ, ਜਾਣੋ ਕਿੰਨੇ ਵਜੇ ਅਤੇ ਕਿੱਥੇ ਚੈੱਕ ਕਰ ਸਕਣਗੇ ਵਿਦਿਆਰਥੀ? ਟਾਪਰਾਂ ਦੀ ਡਿਟੇਲ...
ਪੰਜਾਬ 'ਚ 13 ਮਈ ਨੂੰ ਐਲਾਨੇ ਜਾਣਗੇ 12ਵੀਂ ਜਮਾਤ ਦੇ ਨਤੀਜੇ, ਜਾਣੋ ਕਿੰਨੇ ਵਜੇ ਅਤੇ ਕਿੱਥੇ ਚੈੱਕ ਕਰ ਸਕਣਗੇ ਵਿਦਿਆਰਥੀ? ਟਾਪਰਾਂ ਦੀ ਡਿਟੇਲ...
Punjab School Summer Vacations: ਪੰਜਾਬ ਦੇ ਸਕੂਲਾਂ 'ਚ ਇਸ ਤਰੀਕ ਤੋਂ ਹੋਣਗੀਆਂ ਛੁੱਟੀਆਂ! PM ਦੇ ਬਿਆਨ ਤੋਂ ਬਾਅਦ ਸਕੂਲ-ਕਾਲਜ ਬੰਦ ਅਤੇ ਮੁਲਾਜ਼ਮ ਘਰਾਂ ਤੋਂ ਕਰਨਗੇ ਕੰਮ...
ਪੰਜਾਬ ਦੇ ਸਕੂਲਾਂ 'ਚ ਇਸ ਤਰੀਕ ਤੋਂ ਹੋਣਗੀਆਂ ਛੁੱਟੀਆਂ! PM ਦੇ ਬਿਆਨ ਤੋਂ ਬਾਅਦ ਸਕੂਲ-ਕਾਲਜ ਬੰਦ ਅਤੇ ਮੁਲਾਜ਼ਮ ਘਰਾਂ ਤੋਂ ਕਰਨਗੇ ਕੰਮ...
CM Vijay Thalapathy : ਜਿਸ ਜੋਤਸ਼ੀ ਨੇ ਕੀਤੀ ਸੀ ਵਿਜੇ ਦੇ CM ਬਣਨ ਦੀ ਭਵਿੱਖਬਾਣੀ , ਉਸਨੂੰ ਹੁਣ ਸਰਕਾਰ 'ਚ ਦਿੱਤਾ ਵੱਡਾ ਅਹੁਦਾ 
CM Vijay Thalapathy : ਜਿਸ ਜੋਤਸ਼ੀ ਨੇ ਕੀਤੀ ਸੀ ਵਿਜੇ ਦੇ CM ਬਣਨ ਦੀ ਭਵਿੱਖਬਾਣੀ , ਉਸਨੂੰ ਹੁਣ ਸਰਕਾਰ 'ਚ ਦਿੱਤਾ ਵੱਡਾ ਅਹੁਦਾ 

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
Sports News: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦਾ ਅਚਾਨਕ ਦੇਹਾਂਤ; ਖੇਡ ਜਗਤ 'ਚ ਸੋਗ ਦਾ ਮਾਹੌਲ...
Sports News: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦਾ ਅਚਾਨਕ ਦੇਹਾਂਤ; ਖੇਡ ਜਗਤ 'ਚ ਸੋਗ ਦਾ ਮਾਹੌਲ...
Canada 'ਚ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਗਿਆ ਰੋਕਿਆ
Canada 'ਚ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਗਿਆ ਰੋਕਿਆ
ਤਮਿਲਨਾਡੂ ਦਾ CM ਬਣਦਿਆਂ ਹੀ ਥਲਾਪਤੀ ਵਿਜੇ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ...
ਤਮਿਲਨਾਡੂ ਦਾ CM ਬਣਦਿਆਂ ਹੀ ਥਲਾਪਤੀ ਵਿਜੇ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ...
Big News: ਵੱਡੀ ਵਾਰਦਾਤ, ਹਮਲਾਵਰਾਂ ਨੇ ਘੇਰਿਆ 'AAP' ਆਗੂ; ਜ਼ਮੀਨ 'ਤੇ ਸੁੱਟ ਬੁਰੀ ਤਰ੍ਹਾਂ ਕੁੱਟਿਆ: ਫਿਰ...
ਵੱਡੀ ਵਾਰਦਾਤ, ਹਮਲਾਵਰਾਂ ਨੇ ਘੇਰਿਆ 'AAP' ਆਗੂ; ਜ਼ਮੀਨ 'ਤੇ ਸੁੱਟ ਬੁਰੀ ਤਰ੍ਹਾਂ ਕੁੱਟਿਆ: ਫਿਰ...
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
Embed widget