ਪੜਚੋਲ ਕਰੋ

ਕੈਪਟਨ ਸਰਕਾਰ ਵੱਲੋਂ ਪਾਬੰਦੀਆਂ 'ਚ ਨਰਮੀ, ਹੁਣ ਖੁੱਲ੍ਹ ਸਕਣਗੀਆਂ ਦੁਕਾਨਾਂ, ਨਹੀਂ ਲੱਗੇਗਾ ਲੌਕਡਾਊਨ

ਮੁੱਖ ਮੰਤਰੀ ਵੱਲੋਂ ਮੰਗਲਵਾਰ ਨੂੰ ਵੱਖ-ਵੱਖ ਵਰਗਾਂ ਨੂੰ ਰਿਆਇਤਾਂ ਤੇ ਰਾਹਤਾਂ ਦੇਣ ਦਾ ਫੈਸਲਾ ਲਿਆ ਗਿਆ। ਲੋਕਾਂ ਵਿੱਚ ਭਰੋਸਾ ਬਹਾਲ ਕਰਨ ਲਈ ਕੈਪਟਨ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ’ਚ ਸੰਪੂਰਨ ਲੌਕਡਾਊਨ ਨਹੀਂ ਲੱਗੇਗਾ ਕਿਉਂਕਿ ਮੌਜੂਦਾ ਪਾਬੰਦੀਆਂ ਦੂਸਰੇ ਸੂਬਿਆਂ ਦੇ ਲੌਕਡਾਊਨ ਨਾਲੋਂ ਜ਼ਿਆਦਾ ਸਖ਼ਤ ਹਨ।

ਚੰਡੀਗੜ੍ਹ: ਕੋਰੋਨਾ ਨੂੰ ਰੋਕਣ ਲਈ ਲਾਈਆਂ ਜਾ ਰਹੀਆਂ ਪਾਬੰਦੀਆਂ ਤੋਂ ਲੋਕ ਅੱਕ ਗਏ ਹਨ। ਇਸ ਲਈ ਪੰਜਾਬ ਅੰਦਰ ਸਰਕਾਰ ਖਿਲਾਫ ਰੋਸ ਵਧਦਾ ਜਾ ਰਿਹਾ ਹੈ। ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਦਿੱਤੀ ਹੈ ਕਿ ਦੁਕਾਨਾਂ ਤੇ ਕਾਰੋਬਾਰ ਬੰਦ ਕਰਨ ਨਾਲ ਲੋਕਾਂ ਵਿੱਚ ਗੁੱਸਾ ਵਧਦਾ ਜਾ ਰਿਹਾ ਹੈ। ਇਸ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਕੁਝ ਰਿਆਇਤਾਂ ਦਿੱਤੀਆਂ ਹਨ।

ਇਸ ਤਹਿਤ ਹੀ ਮੁੱਖ ਮੰਤਰੀ ਵੱਲੋਂ ਵੱਖ-ਵੱਖ ਵਰਗਾਂ ਨੂੰ ਰਿਆਇਤਾਂ ਤੇ ਰਾਹਤਾਂ ਦੇਣ ਦਾ ਫੈਸਲਾ ਲਿਆ ਗਿਆ। ਲੋਕਾਂ ਵਿੱਚ ਭਰੋਸਾ ਬਹਾਲ ਕਰਨ ਲਈ ਕੈਪਟਨ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ’ਚ ਸੰਪੂਰਨ ਲੌਕਡਾਊਨ ਨਹੀਂ ਲੱਗੇਗਾ ਕਿਉਂਕਿ ਮੌਜੂਦਾ ਪਾਬੰਦੀਆਂ ਦੂਸਰੇ ਸੂਬਿਆਂ ਦੇ ਲੌਕਡਾਊਨ ਨਾਲੋਂ ਜ਼ਿਆਦਾ ਸਖ਼ਤ ਹਨ।

ਮੁੱਖ ਮੰਤਰੀ ਨੇ ਨਵੇਂ ਪਲਾਨ ਤਹਿਤ ਦੁਕਾਨਾਂ ਨੂੰ ਪੜ੍ਹਾਅਵਾਰ ਖੋਲ੍ਹਣ ਤੇ ਉਸਾਰੀ ਪ੍ਰੋਜੈਕਟਾਂ ਦਾ ਪ੍ਰਵਾਨਗੀ ਸਮਾਂ ਵਧਾਉਣ ਦਾ ਫੈਸਲਾ ਕੀਤਾ ਹੈ। ਕੋਵਿਡ ਕੇਸਾਂ ’ਚ ਵਾਧੇ ਨੂੰ ਦੇਖਦਿਆਂ ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ 50 ਫੀਸਦੀ ਤੱਕ ਕੀਤੇ ਜਾਣ ਦੇ ਹੁਕਮ ਦਿੱਤੇ ਤੇ ਬਾਕੀ ਅਧਿਆਪਕ ਘਰਾਂ ਤੋਂ ਆਨਲਾਈਨ ਕਲਾਸਾਂ ਲੈਣਗੇ।

ਉਨ੍ਹਾਂ ਖੁਰਾਕ ਤੇ ਸਪਲਾਈ ਵਿਭਾਗ ਨੂੰ ਕੋਵਿਡ ਮਰੀਜ਼ਾਂ ਲਈ 5 ਲੱਖ ਵਾਧੂ ਖਾਣੇ ਦੇ ਪੈਕੇਟ ਤਿਆਰ ਕਰਨ ਦੀ ਹਦਾਇਤ ਕੀਤੀ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ 1.41 ਲੱਖ ਸਮਾਰਟ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਵਾਧੂ ਤੌਰ ’ਤੇ 10 ਕਿਲੋ ਆਟਾ ਦੇਣ ਦਾ ਵੀ ਐਲਾਨ ਵੀ ਕੀਤਾ। ਇਹ ਆਟਾ ਕੋਵਿਡ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਇੱਕ ਲੱਖ ਫੂਡ ਕਿੱਟਾਂ ਤੋਂ ਵੱਖਰਾ ਹੋਵੇਗਾ ਜਿਸ ਤਹਿਤ 10 ਕਿਲੋ ਆਟਾ, 2 ਕਿਲੋ ਛੋਲੇ ਤੇ 2 ਕਿਲੋ ਚੀਨੀ ਦਿੱਤੀ ਜਾ ਰਹੀ ਹੈ। ਕੇਂਦਰ ਦੀ ਮਦਦ ਵੱਖਰੇ ਤੌਰ ’ਤੇ ਮਿਲਦੀ ਰਹੇਗੀ।

ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਸਮਾਜਿਕ ਸੁਰੱਖਿਆ/ਪੈਨਸ਼ਨਾਂ ਤੁਰੰਤ ਜਾਰੀ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਮੌਜੂਦਾ ਸੰਕਟ ਦੌਰਾਨ ਪ੍ਰੇਸ਼ਾਨੀ ਨਾ ਹੋਵੇ। ਇਸੇ ਤਰ੍ਹਾਂ ਸ਼ਹਿਰੀ ਵਿਕਾਸ ਅਥਾਰਟੀਆਂ ਦੁਆਰਾ ਪ੍ਰਾਈਵੇਟ ਹੋਵੇ ਜਾਂ ਅਲਾਟਿਡ ਦੋਵਾਂ ਸ਼੍ਰੇਣੀਆਂ ਲਈ ਪਲਾਟਾਂ/ਪ੍ਰਾਜੈਕਟਾਂ ਦੀ ਉਸਾਰੀ ਦਾ ਪ੍ਰਵਾਨਗੀ ਸਮਾਂ ਹੁਣ ਤਿੰਨ ਮਹੀਨੇ ਵਧਾ ਦਿੱਤਾ ਗਿਆ ਹੈ।

ਸ਼ਹਿਰੀ ਵਿਕਾਸ ਅਥਾਰਿਟੀਆਂ ਵੱਲੋਂ ਹੁਣ ਪਹਿਲੀ ਅਪਰੈਲ ਤੋਂ 31 ਜੁਲਾਈ ਤੱਕ ਦੇ ਸਮੇਂ ਲਈ ਗੈਰ ਉਸਾਰੀ ਚਾਰਜ/ਵਾਧੇ ਦੀ ਫੀਸ/ਲਾਇਸੈਂਸ ਨਵਿਆਉਣ ਦੀ ਫੀਸ ਵੀ ਨਹੀਂ ਲਈ ਜਾਵੇਗੀ ਅਤੇ ਇਸ ਸਮੇਂ ਦੀਆਂ ਕਿਸ਼ਤਾਂ ਵਿੱਚ ਦੇਰੀ ਉਤੇ ਵਿਆਜ ਮੁਆਫ਼ ਹੋਵੇਗਾ ਬਸ਼ਰਤੇ ਇਸ ਨੂੰ ਪਹਿਲੀ ਅਗਸਤ ਤੋਂ ਬਾਅਦ ਬਰਾਬਰ ਮਹੀਨਾਵਾਰ ਕਿਸ਼ਤਾਂ ਵਿੱਚ ਅਦਾ ਕੀਤਾ ਜਾਵੇ। ਮੁੱਖ ਮੰਤਰੀ ਨੇ ਦੁਕਾਨਦਾਰਾਂ ਦੇ ਰੋਸ ਨੂੰ ਮੱਠਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਆਖਿਆ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਪੜਾਅਵਾਰ ਦੁਕਾਨਾਂ ਖੋਲ੍ਹਣ ਦੀ ਯੋਜਨਾ ਉਤੇ ਕੰਮ ਕਰਨ।

ਮੁੱਖ ਮੰਤਰੀ ਨੇ ਕਿਹਾ ਕਿ ਸਰਪੰਚਾਂ ਨੂੰ ਪੰਚਾਇਤੀ ਫੰਡ ਵਿੱਚੋਂ ਵੱਧ ਤੋਂ ਵੱਧ 50 ਹਜ਼ਾਰ ਰੁਪਏ ਖ਼ਰਚ ਕਰਨ ਦੀ ਸ਼ਰਤ ਉਤੇ ਪ੍ਰਤੀ ਦਿਨ 5 ਹਜ਼ਾਰ ਰੁਪਏ ਖ਼ਰਚਣ ਲਈ ਅਧਿਕਾਰਤ ਕੀਤਾ ਗਿਆ ਹੈ ਤਾਂ ਜੋ ਲੋੜਵੰਦਾਂ ਨੂੰ ਭੋਜਨ ਤੇ ਦਵਾਈਆਂ ਲਈ ਰਾਹਤ ਦਿੱਤੀ ਜਾ ਸਕੇ। ਇਸੇ ਤਰ੍ਹਾਂ ਨਗਰ ਕੌਂਸਲਾਂ ਨੂੰ ਵੀ ਅਧਿਕਾਰਤ ਕੀਤਾ ਗਿਆ ਹੈ।

ਟਾਪ ਹੈਡਲਾਈਨ

 Punjab 'ਚ ਲਾਲ ਚੂੜੇ ਵਾਲੀ ਨਕਲੀ SHO ਗ੍ਰਿਫ਼ਤਾਰ ! ਥਾਣੇ 'ਚ ਵਰਦੀ ਪਾ ਕੇ ਕਰਦੀ ਰਹੀ 'ਡਿਊਟੀ'
 Punjab 'ਚ ਲਾਲ ਚੂੜੇ ਵਾਲੀ ਨਕਲੀ SHO ਗ੍ਰਿਫ਼ਤਾਰ ! ਥਾਣੇ 'ਚ ਵਰਦੀ ਪਾ ਕੇ ਕਰਦੀ ਰਹੀ 'ਡਿਊਟੀ'
Dearness Allowance : DA ਨੂੰ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਚੰਡੀਗੜ੍ਹ 'ਚ ਮਹਾਂਰੈਲੀ, ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ
Dearness Allowance : DA ਨੂੰ ਲੈ ਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਚੰਡੀਗੜ੍ਹ 'ਚ ਮਹਾਂਰੈਲੀ, ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ
ਸੰਗਰੂਰ ਪੁਲਿਸ ਦੀ ਵੱਡੀ ਸਫ਼ਲਤਾ, ਨਸ਼ਾ ਤਸਕਰਾਂ ਅਤੇ ਹਥਿਆਰਾਂ ਸਮੇਤ ਇਸ਼ਤਿਹਾਰੀ ਮੁਲਜ਼ਮ ਕਾਬੂ
ਸੰਗਰੂਰ ਪੁਲਿਸ ਦੀ ਵੱਡੀ ਸਫ਼ਲਤਾ, ਨਸ਼ਾ ਤਸਕਰਾਂ ਅਤੇ ਹਥਿਆਰਾਂ ਸਮੇਤ ਇਸ਼ਤਿਹਾਰੀ ਮੁਲਜ਼ਮ ਕਾਬੂ
ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ 'ਤੇ ਸਿਆਸਤ ਗਰਮ, ਰਵਨੀਤ ਬਿੱਟੂ ਨੇ ਉਠਾਏ ਵੱਡੇ ਸਵਾਲ
ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ 'ਤੇ ਸਿਆਸਤ ਗਰਮ, ਰਵਨੀਤ ਬਿੱਟੂ ਨੇ ਉਠਾਏ ਵੱਡੇ ਸਵਾਲ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ
ATM ਤੋਂ ਪੈਸੇ ਨਹੀਂ ਨਿਕਲੇ, ਪਰ ਖਾਤੇ 'ਚੋਂ ਕੱਟ ਗਏ? ਅਦਾਲਤ ਨੇ ਗਾਹਕ ਨੂੰ ਦਿੱਤਾ ਵੱਡਾ ਮੁਆਵਜ਼ਾ
Embed widget