ਚੰਡੀਗੜ੍ਹ: ਮਾਈਨਿੰਗ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਪੰਜਾਬ ਵਿੱਚ ਕ੍ਰੱਸ਼ਰ ਪਾਲਿਸੀ ਲਿਆਂਦੀ ਗਈ ਹੈ। ਇਸ ਤਹਿਤ ਹਰ ਕ੍ਰੱਸ਼ਰ ਵਾਲੇ ਨੂੰ ਇੱਕ ਰੁਪਿਆ ਕਿਊਬਿਕ ਫੁੱਟ ਸਰਕਾਰ ਨੂੰ ਦੇਣਾ ਹੋਵੇਗਾ। ਇਸ ਤੋਂ ਇਲਾਵਾ ਜਿੱਥੇ ਵੀ ਮਾਇਨਿੰਗ ਹੋ ਰਹੀ ਉਥੇ ਪਲਾਂਟੇਸ਼ਨ ਕਰਨੀ ਹੋਵੇਗੀ।

ਉਨ੍ਹਾਂ ਕਿਹਾ ਕਿ ਮਾਈਨਿੰਗ ਸਾਈਟ ਤੋਂ ਰੇਤ 9 ਰੁਪਏ ਫੁੱਟ ਮਿਲਿਆ ਕਰੇਗੀ। ਨਵੀਂ ਨੀਤੀ ਤਹਿਤ ਨਾਜਾਇਜ਼ ਮੀਨਿੰਗ ਨਹੀਂ ਹੋਵੇਗੀ। ਰੇਤਾ ਬਜ਼ਰੀ ਲੋਕਾਂ ਨੂੰ ਸਸਤੀ ਦਿੱਤੀ ਜਾਵੇਗੀ। ਨਾਜਾਇਜ਼ ਮੀਨਿੰਗ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਲੀਗਲ ਮਈਨਿੰਗ ਵਿੱਚ ਵਾਧਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਮਾਈਨਿੰਗ ਸਾਈਟ ਤੇ ਮਹਿਕਮੇ ਦੇ ਬੰਦੇ ਵੀ ਬੈਠਣਗੇ ਤੇ ਹਰ ਟਿੱਪਰ ਤੇ ਜੀਪੀਐਸ ਟਰੈਕਰ ਲੱਗੇਗਾ। ਨਾਜਾਇਜ਼ ਮੀਨਿੰਗ ਨੂੰ ਰੋਕਣ ਦੀ ਹਰ ਕੋਸ਼ਿਸ ਹੋਏਗੀ। ਿਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਈਟੀਈ ਅਧਿਆਪਕਾਂ ਬਾਰੇ ਵੀ ਕੈਬਿਨਟ ਵਿੱਚ ਚਰਚਾ ਹੋਈ ਹੈ। ਉਨ੍ਹਾਂ ਬਾਰੇ ਵੀ ਜਲਦ ਫੈਸਲਾ ਲਿਆ ਜਾਵੇਗਾ।