Transfers in punjab: ਪੰਜਾਬ ਸਰਕਾਰ ਨੇ ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਵੱਡਾ ਫੇਰਬਦਲ ਕਰਦਿਆਂ 22 ਆਈਏਐਸ ਤੇ 10 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਹ ਆਦੇਸ਼ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਐਤਵਾਰ ਨੂੰ ਜਾਰੀ ਕੀਤੇ ਹਨ।

ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਆਈਏਐਸ ਅਧਿਕਾਰੀ ਰਵਨੀਤ ਕੌਰ ਨੂੰ ਵਿਸ਼ੇਸ਼ ਮੁੱਖ ਸਕੱਤਰ ਫੂਡ ਪ੍ਰੋਸੈਸਿੰਗ ਤੇ ਵਿਸ਼ੇਸ਼ ਮੁੱਖ ਸਕੱਤਰ ਜੇਲ੍ਹ, ਅਨੁਰਾਗ ਅਗਰਵਾਲ ਨੂੰ ਵਧੀਕ ਮੁੱਖ ਸਕੱਤਰ ਵਿੱਤ ਕਮਿਸ਼ਨਰ ਤੇ ਵਧੀਕ ਮੁੱਖ ਸਕੱਤਰ ਸੰਸਦੀ ਮਾਮਲੇ, ਮਾਲਵਿੰਦਰ ਸਿੰਘ ਜੱਗੀ ਨੂੰ ਸੀਈਓ ਜਲ ਸਪਲਾਈ ਅਤੇ ਸੈਨੀਟੇਸ਼ਨ ਬੋਰਡ, ਵਿਪੁਲ ਉਜਵਲ ਨੂੰ ਐਮਡੀ ਪੀਆਰਟੀਸੀ, ਹਰੀਸ਼ ਨਾਇਰ ਨੂੰ ਵਿਸ਼ੇਸ਼ ਸਕੱਤਰ ਲੋਕ ਨਿਰਮਾਣ ਵਿਭਾਗ ਅਤੇ ਵਿਮਲ ਕੁਮਾਰ ਸੇਤੀਆ ਨੂੰ ਰਜਿਸਟਰਾਰ ਸਹਿਕਾਰੀ ਸੁਸਾਇਟੀ ਪੰਜਾਬ ਲਗਾਇਆ ਗਿਆ ਹੈ।

ਇਸੇ ਤਰ੍ਹਾਂ ਆਈਏਐਸ ਅਧਿਕਾਰੀ ਸੰਦੀਪ ਹੰਸ ਨੂੰ ਵਿਸ਼ੇਸ਼ ਸਕੱਤਰ ਪ੍ਰਸ਼ਾਸਨ ਤੇ ਪ੍ਰਿੰਟਿੰਗ ਤੇ ਸਟੇਸ਼ਨਰੀ, ਕੁਮਾਰ ਸੌਰਭ ਰਾਜ ਨੂੰ ਵਿਸ਼ੇਸ਼ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ, ਮੁਹੰਮਦ ਇਸ਼ਫਾਕ ਨੂੰ ਵਿਸ਼ੇਸ਼ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ, ਸੀਨੂੰ ਦੁੱਗਲ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ, ਪੂਨਮਦੀਪ ਕੌਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ, ਕੋਮਲ ਮਿੱਤਲ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਹਿਮਾਂਸ਼ੂ ਅਗਰਵਾਲ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ, ਰਿਸ਼ੀ ਪਾਲ ਸਿੰਘ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ, ਮੁਨੀਸ਼ ਕੁਮਾਰ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਲਾਇਆ ਗਿਆ ਹੈ

ਲਿਸਟ ਮੁਤਾਬਕ ਪੱਲਵੀ ਨੂੰ ਏਡੀਸੀ ਬਠਿੰਡਾ, ਉਮਾ ਸ਼ੰਕਰ ਗੁਪਤਾ ਨੂੰ ਡਾਇਰੈਕਟਰ ਸਥਾਨਕ ਸਰਕਾਰਾਂ, ਸੰਦੀਪ ਰਿਸ਼ੀ ਨੂੰ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਰਾਜੀਵ ਕੁਮਾਰ ਗੁਪਤਾ ਨੂੰ ਸਕੱਤਰ ਪੰਜਾਬ ਸਟੇਟ ਬੋਰਡ ਤਕਨੀਕੀ ਸਿੱਖਿਆ ਤੇ ਇੰਡਸਟਰੀਅਲ ਟਰੇਨਿੰਗ, ਰਾਹੁਲ ਨੂੰ ਕਮਿਸ਼ਨਰ ਨਗਰ ਨਿਗਮ ਬਠਿੰਡਾ, ਗੌਤਮ ਜੈਨ ਨੂੰ ਮੁੱਖ ਪ੍ਰਸ਼ਾਸਕ ਪੀਡੀਏ ਪਟਿਆਲਾ ਅਤੇ ਰਵਿੰਦਰ ਸਿੰਘ ਨੂੰ ਏਡੀਸੀ (ਦਿਹਾਤੀ ਵਿਕਾਸ) ਸ੍ਰੀ ਮੁਕਤਸਰ ਸਾਹਿਬ ਲਗਾਇਆ ਗਿਆ ਹੈ।

ਸੂਬਾ ਸਰਕਾਰ ਨੇ ਪੀਸੀਐਸ ਅਧਿਕਾਰੀ ਕੁਲਜੀਤ ਪਾਲ ਸਿੰਘ ਮਾਹੀ ਨੂੰ ਡਾਇਰੈਕਟਰ ਪੈਨਸ਼ਨ, ਪੂਜਾ ਸਿਆਲ ਨੂੰ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਮੁਹਾਲੀ, ਮਨਦੀਪ ਕੌਰ ਨੂੰ ਏਡੀਸੀ ਫਾਜ਼ਿਲਕਾ, ਤੇਜਦੀਪ ਸਿੰਘ ਸੈਣੀ ਨੂੰ ਡੀਪੀਆਈ (ਸਕੂਲ) ਪੰਜਾਬ, ਦਮਨਜੀਤ ਸਿੰਘ ਮਾਨ ਨੂੰ ਏਡੀਸੀ (ਸ਼ਹਿਰੀ ਵਿਕਾਸ) ਮੁਹਾਲੀ, ਦਮਨਦੀਪ ਕੌਰ ਨੂੰ ਐਸਡੀਐਮ ਨਾਭਾ, ਵਿਨੀਤ ਕੁਮਾਰ ਨੂੰ ਐਸਡੀਐਮ ਭਵਾਨੀਗੜ੍ਹ, ਕਨੂੰ ਗਰਗ ਨੂੰ ਸਹਾਇਕ ਕਮਿਸ਼ਨਰ ਸਟੇਟ ਟੈਕਸ ਪਟਿਆਲਾ, ਗਗਨਦੀਪ ਸਿੰਘ ਨੂੰ ਐਸਡੀਐਮ ਤਲਵੰਡੀ ਸਾਬੋ ਤੇ ਕਿਰਨ ਸ਼ਰਮਾ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਮੁਹਾਲੀ ਨਿਯੁਕਤ ਕੀਤਾ ਹੈ।