ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਪੰਜਾਬ ਸਰਕਾਰ ਦੀ ਰੋਜ਼ਗਾਰ ਗਾਰੰਟੀ ਪ੍ਰਗਤੀ ਯੋਜਨਾ ਦੇ ਤਹਿਤ ਨੌਜਵਾਨਾਂ ਲਈ ਨਵੇਂ ਐਲਾਨ ਕਰਨ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU), ਜਲੰਧਰ ਪਹੁੰਚੇ।


ਮੁੱਖ ਮੰਤਰੀ ਨੇ ਇਸ ਦੌਰਾਨ ਆਪਣੇ ਭਾਸ਼ਣ ਦੀ ਸ਼ੁਰੂਆਤ ਇਸ ਸ਼ੇਅਰ ਨਾਲ ਕੀਤੀ, ਬੇ-ਹਿੰਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉਗਣ ਵਾਲੇ ਉਗ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ... ਇਸ ਦੌਰਾਨ ਚੰਨੀ ਨੇ ਕਈ ਵਾਅਦੇ ਵੀ ਕੀਤੇ।


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਫ੍ਰੀ ਕੋਚਿੰਗ ਦੇਵੇਗੀ, ਜਿਸ ਵਿੱਚ IELTS, TOFEL ਆਦਿ ਦੀ ਫ੍ਰੀ 'ਚ ਪੰਜਾਬ ਸਰਕਾਰ ਕੋਚਿੰਗ ਦੇਵੇਗੀ।ਵਿਦੇਸ਼ ਜਾਣ ਲਈ ਵਿਆਜ਼ ਮੁਕਤ ਲੋਨ, ਨਵਾਂ ਕੰਮ ਸ਼ੁਰੂ ਕਰਨ ਲਈ ਵੀ ਵਿਆਜ਼ ਮੁਕਤ ਲੋਨ ਦਿੱਤਾ ਜਾਏਗਾ।ਉਨ੍ਹਾਂ ਅਗੇ ਕਿਹਾ ਕਿ ਬਾਹਰ ਜਾਣ ਲਈ ਵੀ ਏਜੰਟਾਂ ਦਾ ਕੰਮ ਖ਼ਤਮ ਕੀਤਾ ਜਾਏਗਾ।ਅਗਲੀ ਸਰਕਾਰ ਬਣਦੇ ਹੀ ਪਹਿਲਾ ਕੰਮ 1 ਲੱਖ ਨੌਕਰੀਆਂ ਦੇਣਾ ਹੋਏਗਾ।


ਐਲਪੀਯੂ ਪਹੁੰਚ ਕੇ ਜਿੱਥੇ ਉਨ੍ਹਾਂ ਨੇ ਇਸ ਯੋਜਨਾ ਦੇ ਤਹਿਤ ਕਈ ਐਲਾਨ ਕੀਤੇ, ਉੱਥੇ ਹੀ ਪ੍ਰੋਗਰਾਮ ਦੇ ਅੰਤ 'ਚ ਉਨ੍ਹਾਂ ਨੇ ਵਿਦਿਆਰਥੀਆਂ ਦੇ ਵਿਚਕਾਰ ਜਾ ਕੇ ਉਨ੍ਹਾਂ ਨਾਲ ਭੰਗੜਾ ਪਾਇਆ। ਮੁੱਖ ਮੰਤਰੀ ਦੇ ਨਾਲ ਵਿਦਿਆਰਥੀਆਂ ਨੇ ਭੰਗੜੇ ਦਾ ਖੂਬ ਆਨੰਦ ਮਾਣਿਆ ਅਤੇ ਮੁੱਖ ਮੰਤਰੀ ਨਾਲ ਭੰਗੜਾ ਪਾਇਆ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਹੋਰ ਸਿਆਸੀ ਪਾਰਟੀਆਂ ਵਾਂਗ ਫਾਰਮ ਭਰਨ ਜਾਂ ਵਾਅਦੇ ਕਰਨ ਵਿੱਚ ਯਕੀਨ ਨਹੀਂ ਰੱਖਦੇ। ਉਹ ਜੋ ਵਾਅਦਾ ਕਰ ਰਿਹਾ ਹੈ, ਉਹ ਕਿਸੇ ਸਿਆਸੀ ਪਾਰਟੀ ਦੀ ਨਹੀਂ ਸਗੋਂ ਸਰਕਾਰ ਦੀ ਗਾਰੰਟੀ ਹੈ।


ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਲਈ ਜੋ ਐਲਾਨ ਕਰਨ ਜਾ ਰਹੇ ਹਨ, ਉਹ ਸਿਰਫ਼ ਐਲਾਨ ਹੀ ਨਹੀਂ ਹਨ, ਉਨ੍ਹਾਂ ਨੂੰ ਕੈਬਨਿਟ ਮੀਟਿੰਗ ਵਿੱਚ ਲਾਗੂ ਕੀਤਾ ਜਾਵੇਗਾ। ਫਿਰ ਉਨ੍ਹਾਂ ਨੇ ਆਪਣੇ ਸਿਆਸੀ ਵਿਰੋਧੀਆਂ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਜਦੋਂ ਉਹ ਐਲਪੀਯੂ ਵਿੱਚ ਦਾਖਲ ਹੋਇਆ ਤਾਂ ਉਨ੍ਹਾਂ ਨੇ ਦੇਖਿਆ ਕਿ ਐਨਸੀਸੀ ਦੇ ਵਿਦਿਆਰਥੀ ਉਸਨੂੰ ਲੈਣ ਆਏ ਸਨ ਅਤੇ ਉਹ ਪਰੇਡ ਕਰ ਰਹੇ ਸਨ। ਚੰਨੀ ਨੇ ਕਿਹਾ, "ਮੈਂ ਵੀ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਪਰੇਡ ਕਰਨ ਲੱਗਾ, ਕਿਉਂਕਿ ਮੈਂ ਐਨ.ਸੀ.ਸੀ. ਕੀਤੀ ਹੈ, ਮੇਰੇ ਕੋਲ ਸਰਟੀਫਿਕੇਟ ਵੀ ਹੈ।"


ਚੰਨੇ ਨੇ ਅਗੇ ਕਿਹਾ ਕਿ "ਹੁਣ ਮੇਰੇ ਸਿਆਸੀ ਵਿਰੋਧੀ ਕਹਿਣਗੇ ਕਿ ਹੁਣ ਇਹ ਐਨ.ਸੀ.ਸੀ ਵੀ ਕਰਨ ਲੱਗ ਪਿਆ ਹੈ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਐਨ.ਸੀ.ਸੀ. ਕੀਤੀ ਹੈ, ਭਾਵੇਂ ਮੇਰੇ ਸਰਟੀਫਿਕੇਟ ਦੇਖ ਲੈਣ।" ਵਿਰੋਧੀ ਪਾਰਟੀਆਂ ਨੂੰ ਕੁਝ ਕਹਿਣ ਲਈ ਬਹਾਨਾ ਚਾਹੀਦਾ ਹੈ ਤੇ ਕੁਝ ਨਹੀਂ। ਇਸ ਦੌਰਾਨ ਮੁੱਖ ਮੰਤਰੀ ਨੇ ਐਲਪੀਯੂ ਅਤੇ ਐਲਪੀਯੂ ਦੇ ਵਿਦਿਆਰਥੀਆਂ ਦੀ ਜ਼ੋਰਦਾਰ ਤਾਰੀਫ਼ ਕੀਤੀ।


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ