ਪੜਚੋਲ ਕਰੋ

ਕਿਸਾਨ ਅੰਦੋਲਨ 'ਤੇ ਕੈਪਟਨ ਦਾ ਯੂ-ਟਰਨ? ਆਖਰ ਪੰਜਾਬ ਸਰਕਾਰ ਦੇ ਦਾਅਵਿਆਂ 'ਚ ਕਿੰਨਾ ਕੁ ਸੱਚਾ?

ਹੁਣ ਕੈਪਟਨ ਸਰਕਾਰ ਵੀ ਚਹੁੰਦੀ ਹੈ ਕਿ ਕਿਸਾਨ ਆਪਣੇ ਅੰਦੋਲਨ ਨੂੰ ਜਲਦ ਤੋਂ ਜਲਦ ਸਮੇਟ ਲੈਣ। ਪੰਜਾਬ ਸਰਕਾਰ ਨੇ ਪਹਿਲਾਂ ਕਿਸਾਨਾਂ ਦੇ ਅੰਦੋਲਨ ਨੂੰ ਹਮਾਇਤ ਦਿੱਤੀ ਸੀ। ਹੁਣ ਕਿਸਾਨ ਸੰਘਰਸ਼ ਦਿਨ-ਬ-ਦਿਨ ਤੇਜ਼ ਹੁੰਦਾ ਵੇਖ ਕੈਪਟਨ ਵੀ ਫਿਕਰਮੰਦ ਨਜ਼ਰ ਆ ਰਹੇ ਹਨ। ਕੈਪਟਨ ਦਾ ਕਹਿਣਾ ਹੈ ਰੇਲਵੇ ਆਵਾਜਾਈ ਠੱਪ ਹੋਣ ਕਰਕੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਰੁਕ ਗਈ ਹੈ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਯੂਨੀਅਨਾਂ ਵੱਲੋਂ ਕਿਸਾਨਾਂ ਦੀ ਲਾਮਬੰਦੀ ਸਿਆਸੀ ਪਾਰਟੀਆਂ ਨੂੰ ਪ੍ਰੇਸ਼ਾਨ ਕਰਨ ਲੱਗੀ ਹੈ।

ਚੰਡੀਗੜ੍ਹ: ਹੁਣ ਕੈਪਟਨ ਸਰਕਾਰ ਵੀ ਚਹੁੰਦੀ ਹੈ ਕਿ ਕਿਸਾਨ ਆਪਣੇ ਅੰਦੋਲਨ ਨੂੰ ਜਲਦ ਤੋਂ ਜਲਦ ਸਮੇਟ ਲੈਣ। ਪੰਜਾਬ ਸਰਕਾਰ ਨੇ ਪਹਿਲਾਂ ਕਿਸਾਨਾਂ ਦੇ ਅੰਦੋਲਨ ਨੂੰ ਹਮਾਇਤ ਦਿੱਤੀ ਸੀ। ਹੁਣ ਕਿਸਾਨ ਸੰਘਰਸ਼ ਦਿਨ-ਬ-ਦਿਨ ਤੇਜ਼ ਹੁੰਦਾ ਵੇਖ ਕੈਪਟਨ ਵੀ ਫਿਕਰਮੰਦ ਨਜ਼ਰ ਆ ਰਹੇ ਹਨ। ਕੈਪਟਨ ਦਾ ਕਹਿਣਾ ਹੈ ਰੇਲਵੇ ਆਵਾਜਾਈ ਠੱਪ ਹੋਣ ਕਰਕੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਰੁਕ ਗਈ ਹੈ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਯੂਨੀਅਨਾਂ ਵੱਲੋਂ ਕਿਸਾਨਾਂ ਦੀ ਲਾਮਬੰਦੀ ਸਿਆਸੀ ਪਾਰਟੀਆਂ ਨੂੰ ਪ੍ਰੇਸ਼ਾਨ ਕਰਨ ਲੱਗੀ ਹੈ। ਕੈਪਟਨ ਸਰਕਾਰ ਵੱਲੋਂ ਕਿਸਾਨ ਯੂਨੀਅਨਾਂ ਨੂੰ ਵਾਰ-ਵਾਰ ਰੇਲਵੇ ਆਵਾਜਾਈ ਖੋਲ੍ਹਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਕਿਸਾਨ ਆਪਣੇ ਪ੍ਰੋਗਰਾਮ ਮੁਤਾਬਕ ਡਟੇ ਹੋਏ ਹਨ। ਪੰਜਾਬ ਸਰਕਾਰ ਨੇ ਆਪਣੀ ਚਾਲ ਚੱਲਦਿਆਂ ਦਾਅਵਾ ਕੀਤਾ ਹੈ ਕਿ ਰੇਲਵੇ ਆਵਾਜਾਈ ਰੁਕਣ ਕਰਕੇ ਸੂਬੇ ਵਿੱਚ ਪਾਵਰ ਪਲਾਂਟਾਂ ਲਈ ਕੋਲੇ ਤੇ ਕਣਕ ਦੀ ਬਿਜਾਈ ਲਈ ਖਾਦਾਂ ਦੀ ਕਿੱਲਤ ਆ ਰਹੀ ਹੈ। ਇਸ ਤੋਂ ਇਲਾਵਾ ਬਾਰਦਾਨਾ ਤੇ ਡੀਜ਼ਲ ਵੀ ਸੂਬੇ ਵਿੱਚ ਨਹੀਂ ਆ ਰਿਹਾ। ਕੈਪਟਨ ਸਰਕਾਰ ਨੇ ਇਹ ਵੀ ਡਰਾਵਾ ਦਿੱਤਾ ਹੈ ਕਿ ਗੁਦਾਮਾਂ ਵਿੱਚੋਂ ਆਨਾਜ ਦੀ ਚੁਕਾਈ ਨਾ ਹੋਣ ਕਰਕੇ ਅਗਲੇ ਦਿਨਾਂ ਵਿੱਚ ਝੋਨੇ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ। ਦੂਜੇ ਪਾਸੇ ਕਿਸਾਨ ਯੂਨੀਅਨਾਂ ਨੇ ਕੈਪਟਨ ਸਰਕਾਰ 'ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਇਲਜ਼ਾਮ ਲਾਇਆ ਹੈ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਆਖਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਖਾਦਾਂ ਤੇ ਕੋਲੇ ਦੀ ਘਾਟ ਦਾ ਫਜ਼ੂਲ ਰੌਲਾ-ਰੱਪਾ ਪਾ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਨੈਸ਼ਨਲ ਗਰਿੱਡ ਵਿੱਚ ਸ਼ਾਮਲ ਹੈ। ਇਸ ਲਈ ਜੇਕਰ ਪੰਜਾਬ ਦੇ ਸਾਰੇ ਪਾਵਰ ਗਰਿੱਡ ਵੀ ਫੇਲ੍ਹ ਹੋ ਜਾਣ ਤਾਂ ਵੀ ਨੈਸ਼ਨਲ ਗਰਿੱਡ ਵਿੱਚੋਂ ਬਿਜਲੀ ਸਪਲਾਈ ਪੰਜਾਬ ਦੀ ਬਿਜਲੀ ਨਾਲੋਂ ਸਸਤੀ ਤੇ ਹਰ ਵੇਲੇ ਉਪਲਬਧ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਦੋ ਘੰਟੇ ਰੋਜ਼ਾਨਾ ਕਰਕੇ ਕਿਸਾਨਾਂ ਵਿੱਚ ਕਿਸਾਨ ਅੰਦੋਲਨ ਵਿਰੁੱਧ ਰੋਸ ਪ੍ਰਗਟ ਕਰਨ ਤੇ ਉਨ੍ਹਾਂ ਨੂੰ ਭੜਕਾਉਣ ਲਈ ਜਾਣਬੁੱਝ ਕੇ ਇਹ ਕੰਮ ਕੀਤਾ ਹੈ। ਜੇਕਰ ਕੋਵਿਡ-19 ਦੌਰਾਨ ਜਦੋਂ ਦੋ ਮਹੀਨੇ ਤੋਂ ਵੀ ਵੱਧ ਸਮਾਂ ਰੇਲਾਂ ਮੁਕੰਮਲ ਬੰਦ ਰਹੀਆਂ ਤਾਂ ਕੀ ਉਸ ਵੇਲੇ ਕੋਲਾ ਸਰਕਾਰ ਨੇ ਪਹਿਲਾਂ ਤੋਂ ਸਟਾਕ ਕਰਕੇ ਰੱਖਿਆ ਹੋਇਆ ਸੀ? ਪੰਜਾਬ ਸਰਕਾਰ ਕੇਂਦਰ ਦੇ ਦਬਾਅ ਹੇਠ ਕਿਸਾਨ ਅੰਦੋਲਨ ਨੂੰ ਸੱਟ ਮਾਰਨਾ ਚਾਹੁੰਦੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਕਿਸਾਨਾਂ ਵਿੱਚ ਭੁਲੇਖਾ ਪੈਦਾ ਕਰ ਰਹੀ ਹੈ ਕਿ ਜੇ ਰੇਲਾਂ ਦੀ ਆਵਾਜਾਈ ਇਸੇ ਤਰ੍ਹਾਂ ਬੰਦ ਰਹੀ ਤਾਂ ਖਾਦਾਂ ਦੀ ਸਪਲਾਈ ਨਹੀਂ ਆਵੇਗੀ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਵੇਗਾ। ਰਾਜੇਵਾਲ ਨੇ ਪੁੱਛਿਆ ਕਿ ਖਾਦਾਂ ਦੀ ਸਪਲਾਈ ਲਈ ਸਾਰਾ ਸਾਲ ਰੇਲ ਗੱਡੀਆਂ ਦੇ ਰੈਕ ਲੱਗਦੇ ਰਹਿੰਦੇ ਹਨ। ਕੀ 10 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੇ ਹੀ ਖਾਦ ਸਪਲਾਈ ਵਿੱਚ ਵਿਘਨ ਪਾਇਆ ਹੈ? ਉਨ੍ਹਾਂ ਕਿਹਾ ਕਿ ਰੇਲ ਰੋਕੋ ਅੰਦੋਲਨ ਤੋਂ ਅਰਥਾਤ ਪਹਿਲੀ ਅਕਤੂਬਰ ਤੋਂ ਪਹਿਲਾਂ ਪੰਜਾਬ ਵਿੱਚ ਪਹੁੰਚੀ ਖਾਦ ਗੁਦਾਮਾਂ ਵਿੱਚ ਕਿਉਂ ਘੁੱਟ ਕੇ ਰੱਖੀ ਹੋਈ ਹੈ। ਇਹ ਕੇਵਲ ਕਿਸਾਨਾਂ ਵਿੱਚ ਘਬਰਾਹਟ ਤੇ ਅੰਦੋਲਨ ਲਈ ਰੋਸ ਪੈਦਾ ਕਰਨ ਦੀ ਸਾਜਿਸ਼ ਅਧੀਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਕਿਸਾਨਾਂ ਨਾਲ ਹਮਦਰਦੀ ਦਾ ਢੌਂਗ ਰਚਾ ਰਹੀ ਹੈ ਦੂਜੇ ਪਾਸੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕਿਸਾਨਾਂ ਵਿੱਚ ਗਲਤ ਬਿਆਨੀ ਕਰਕੇ ਅੰਦੋਲਨ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਸਰਕਾਰ ਇਹ ਕਹਿ ਕੇ ਪਿੱਛਾ ਛੁਡਾਉਣਾ ਚਾਹੁੰਦੀ ਹੈ ਕਿ ਪਾਰਲੀਮੈਂਟ ਦੇ ਕਾਨੂੰਨ ਪਾਸ ਕਰਨ ਤੋਂ ਬਾਅਦ ਉਨ੍ਹਾਂ ਲਈ ਕਾਨੂੰਨੀ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ।

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦੇ ਆਸਾਰ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦੇ ਆਸਾਰ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਇਸ ਦਿਨ ਹੋਵੇਗਾ ਅਕਾਲੀ+ਭਾਜਪਾ ਗੱਠਜੋੜ ਦਾ ਐਲਾਨ, ਕੌਣ ਹੋਵੇਗਾ CM ਚਿਹਰੇ ਦਾ ਉਮੀਦਵਾਰ? ਸਾਹਮਣੇ ਆਈ ਵੱਡੀ ਅਪਡੇਟ
ਇਸ ਦਿਨ ਹੋਵੇਗਾ ਅਕਾਲੀ+ਭਾਜਪਾ ਗੱਠਜੋੜ ਦਾ ਐਲਾਨ, ਕੌਣ ਹੋਵੇਗਾ CM ਚਿਹਰੇ ਦਾ ਉਮੀਦਵਾਰ? ਸਾਹਮਣੇ ਆਈ ਵੱਡੀ ਅਪਡੇਟ
ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
Parvinder Singh Jhotta ਦੀ ਅੰਤਿਮ ਅਰਦਾਸ ਦਾ ਬਦਲਿਆ ਸਥਾਨ , 15 ਨਵੰਬਰ ਨੂੰ ਹੋਵੇਗੀ ਅੰਤਿਮ ਅਰਦਾਸ ,  ਲਗਾਇਆ ਫਲਦਾਰ ਬੂਟਾ 
Parvinder Singh Jhotta ਦੀ ਅੰਤਿਮ ਅਰਦਾਸ ਦਾ ਬਦਲਿਆ ਸਥਾਨ , 15 ਨਵੰਬਰ ਨੂੰ ਹੋਵੇਗੀ ਅੰਤਿਮ ਅਰਦਾਸ ,  ਲਗਾਇਆ ਫਲਦਾਰ ਬੂਟਾ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਇਸ ਦਿਨ ਹੋਵੇਗਾ ਅਕਾਲੀ+ਭਾਜਪਾ ਗੱਠਜੋੜ ਦਾ ਐਲਾਨ, ਕੌਣ ਹੋਵੇਗਾ CM ਚਿਹਰੇ ਦਾ ਉਮੀਦਵਾਰ? ਸਾਹਮਣੇ ਆਈ ਵੱਡੀ ਅਪਡੇਟ
ਇਸ ਦਿਨ ਹੋਵੇਗਾ ਅਕਾਲੀ+ਭਾਜਪਾ ਗੱਠਜੋੜ ਦਾ ਐਲਾਨ, ਕੌਣ ਹੋਵੇਗਾ CM ਚਿਹਰੇ ਦਾ ਉਮੀਦਵਾਰ? ਸਾਹਮਣੇ ਆਈ ਵੱਡੀ ਅਪਡੇਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਨਵੰਬਰ 2026
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
Embed widget