ਪੜਚੋਲ ਕਰੋ

ਕੈਪਟਨ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਝਟਕਾ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਮੁਲਾਜ਼ਮ ਇੱਕ ਵਾਰ ਫੇਰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਮੁਲਾਜ਼ਮਾਂ ਨੂੰ ਉਮੀਦ ਸੀ ਕਿ ਲੋਕ ਸਭਾ ਚੋਣਾਂ ਕਰਕੇ ਕੈਪਟਨ ਸਰਕਾਰ ਉਨ੍ਹਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦਾ ਗੱਫਾ ਦੇਵੇਗੀ। ਛੇਵੇਂ ਤਨਖਾਹ ਕਮਿਸ਼ਨ ਲਾਗੂ ਹੋਣ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਮੋਟਾ ਵਾਧਾ ਹੋਣਾ ਹੈ। ਹੁਣ ਸਰਕਾਰ ਇਸ ਨੂੰ ਟਾਲਦੀ ਨਜ਼ਰ ਆ ਰਹੀ ਹੈ। ਸਰਕਾਰ ਨੇ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਮਿਆਦ 31 ਦਸੰਬਰ 2019 ਤੱਕ ਵਧਾ ਦਿੱਤੀ ਹੈ। ਇਸ ਤੋਂ ਸਪੱਸ਼ਟ ਹੈ ਕਿ ਨੇੜ ਭਵਿੱਖ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਹੁੰਦੀ ਨਜ਼ਰ ਨਹੀਂ ਆ ਰਹੀ। ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਹਨ। ਉਨ੍ਹਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਡੀਏ ਦੀਆਂ ਕਿਸ਼ਤਾਂ ਵੀ ਨਹੀਂ ਮਿਲੀਆਂ। ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਨਾਲ ਉਨ੍ਹਾਂ ਨੂੰ ਉਮੀਦ ਬੱਝੀ ਸੀ ਪਰ ਹੁਣ ਫਿਰ ਉਹ ਠੱਗੇ ਮਹਿਸੂਸ ਕਰ ਰਹੇ ਹਨ। ਹਾਸਲ ਜਾਣਕਾਰੀ ਮੁਤਾਬਕ ਤਨਖਾਹ ਕਮਿਸ਼ਨ ਦੇ ਚੇਅਰਮੈਨ ਜੈ ਸਿੰਘ ਗਿੱਲ ਵੱਲੋਂ ਸਾਰੇ ਪ੍ਰਬੰਧਕੀ ਸਕੱਤਰਾਂ ਨੂੰ ਪੱਤਰ ਜਾਰੀ ਕਰਕੇ 15 ਨੁਕਾਤੀ ਪ੍ਰਸ਼ਨਾਵਲੀ ਦਾ ਜਵਾਬ 8 ਫਰਵਰੀ ਤੱਕ ਦੇਣ ਲਈ ਕਿਹਾ ਹੈ। ਲੋਕ ਸਭਾ ਚੋਣਾਂ ਦਾ ਐਲਾਨ ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦਾ ਹੈ। ਇਸ ਲਈ ਇਹ ਸੰਭਵ ਹੀ ਨਹੀਂ ਕਿ ਤਨਖਾਹ ਕਮਿਸ਼ਨ ਵੱਲੋਂ ਪ੍ਰਬੰਧਕੀ ਸਕੱਤਰਾਂ ਦੇ ਜਵਾਬ 8 ਫਰਵਰੀ ਤੱਕ ਹਾਸਲ ਹੋਣ ਦੀ ਸੂਰਤ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਆਪਣੀ ਰਿਪੋਰਟ ਤਿਆਰ ਕੀਤੀ ਜਾ ਸਕੇ। ਤਨਖਾਹ ਕਮਿਸ਼ਨ ਦੀ ਮਿਆਦ ਵਧਾਉਣ ਤੋਂ ਅਜਿਹੇ ਵੀ ਸੰਕੇਤ ਮਿਲਦੇ ਹਨ ਕਿ ਸਰਕਾਰ ਵੱਲੋਂ ਕਮਿਸ਼ਨ ਦੀ ਰਿਪੋਰਟ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਲਾਗੂ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ ਕਿਉਂਕਿ 31 ਦਸੰਬਰ 2019 ਤਕ ਤਾਂ ਕੈਪਟਨ ਸਰਕਾਰ ਦੇ ਪੌਣੇ ਤਿੰਨ ਸਾਲ ਮੁਕੰਮਲ ਹੋ ਜਾਣੇ ਹਨ ਤੇ ਇਸ ਸਰਕਾਰ ਦੇ ਬਾਕੀ ਦੋ ਸਾਲ ਹੀ ਬਚਦੇ ਹਨ ਜਦਕਿ ਚੋਣ ਜ਼ਾਬਤਾ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਹੀ ਲੱਗ ਜਾਂਦਾ ਹੈ।

ਟਾਪ ਹੈਡਲਾਈਨ

Big News: ਸਿਆਸਤ ਤੋਂ ਵੱਡੀ ਖਬਰ, ਸਿਸੋਦੀਆ ਸਣੇ ਸੈਂਕੜੇ 'ਆਪ' ਆਗੂ ਹਿਰਾਸਤ ਵਿੱਚ ਲਏ ਗਏ; ਪੁਲਿਸ ਨਾਲ ਝੜਪ...
Big News: ਸਿਆਸਤ ਤੋਂ ਵੱਡੀ ਖਬਰ, ਸਿਸੋਦੀਆ ਸਣੇ ਸੈਂਕੜੇ 'ਆਪ' ਆਗੂ ਹਿਰਾਸਤ ਵਿੱਚ ਲਏ ਗਏ; ਪੁਲਿਸ ਨਾਲ ਝੜਪ...
2027 ਚੋਣਾਂ ਨੂੰ ਲੈਕੇ ਖਿੱਚੀ ਤਿਆਰੀ, 'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲੋਂ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ
2027 ਚੋਣਾਂ ਨੂੰ ਲੈਕੇ ਖਿੱਚੀ ਤਿਆਰੀ, 'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲੋਂ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਕੈਂਸਰ ਦਾ ਚਲ ਰਿਹਾ ਸੀ ਇਲਾਜ; ਅਗਲੇ ਮਹੀਨੇ ਪੁੱਤਰ ਦਾ ਹੋਣਾ ਸੀ ਵਿਆਹ...
ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਕੈਂਸਰ ਦਾ ਚਲ ਰਿਹਾ ਸੀ ਇਲਾਜ; ਅਗਲੇ ਮਹੀਨੇ ਪੁੱਤਰ ਦਾ ਹੋਣਾ ਸੀ ਵਿਆਹ...
ਅਕਾਲੀ ਦਲ ਨੇ ਚੋਣਾਂ ਨੂੰ ਲੈਕੇ ਖਿੱਚੀ ਤਿਆਰੀ, ਇਸ ਆਗੂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
ਅਕਾਲੀ ਦਲ ਨੇ ਚੋਣਾਂ ਨੂੰ ਲੈਕੇ ਖਿੱਚੀ ਤਿਆਰੀ, ਇਸ ਆਗੂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
Gold-Silver Price Today: ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ
ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ
ਪੰਜਾਬ 'ਚ ਜੱਜਾਂ ਦੇ ਤਬਾਦਲੇ! 23 ਨਿਆਂਇਕ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ; ਜਾਣੋ ਕਿਸ ਨੂੰ ਕਿੱਥੇ ਭੇਜਿਆ
ਪੰਜਾਬ 'ਚ ਜੱਜਾਂ ਦੇ ਤਬਾਦਲੇ! 23 ਨਿਆਂਇਕ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ; ਜਾਣੋ ਕਿਸ ਨੂੰ ਕਿੱਥੇ ਭੇਜਿਆ
Embed widget