Punjab Holidays: ਇਸ ਵਾਰ ਦੀਵਾਲੀ ਨੂੰ ਲੈ ਕੇ ਲੋਕ ਭੰਬਲਭੂਸੇ ਵਿੱਚ ਪਏ ਹੋਏ ਹਨ ਕਿ ਦੀਵਾਲੀ 31 ਅਕਤੂਬਰ ਦੀ ਹੈ ਜਾਂ ਫਿਰ 1 ਨਵੰਬਰ ਦੀ ਹੈ। ਕਈ ਥਾਵਾਂ ਉਤੇ ਦੀਵਾਲੀ 31 ਅਕਤੂਬਰ ਨੂੰ ਮਨਾਈ ਜਾਵੇਗੀ ਜਦੋਂ ਕਿ ਕਈ ਲੋਕ 1 ਨਵੰਬਰ ਨੂੰ ਦੀਵਾਲੀ ਮਨਾ ਰਹੇ ਹਨ। ਇਹ ਤਿਉਹਾਰ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਦੀਵਾਲੀ ਦੀ ਛੁੱਟੀ ਪੰਜਾਬ ਦੇ ਵਿੱਚ ਕਦੋਂ ਹੈ।


ਹੋਰ ਪੜ੍ਹੋ : Digital Arrest ਵਰਗੇ Fraud ਕਰਨ ਵਾਲੇ ਗੈਂਗ ਨੂੰ ਲੈ ਕੇ PM ਮੋਦੀ ਨੇ ਲੋਕਾਂ ਨੂੰ ਕੀਤਾ ਅਲਰਟ, ਬਚਣ ਲਈ ਦੱਸਿਆ ਇਹ ਫਾਰਮੂਲਾ!



ਇਸ ਮੌਕੇ ਸਕੂਲ ਅਤੇ ਕਾਲਜ ਸਮੇਤ ਸਾਰੇ ਵਿਦਿਅਕ ਅਦਾਰੇ ਕਈ ਦਿਨਾਂ ਤੱਕ ਬੰਦ ਰਹਿੰਦੇ ਹਨ। ਇਸ ਦੇ ਨਾਲ ਹੀ ਜ਼ਿਆਦਾਤਰ ਦਫਤਰਾਂ ਵਿੱਚ ਦੀਵਾਲੀ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਵੇਂ ਹੀ ਦੀਵਾਲੀ ਦਾ 5 ਦਿਨਾਂ ਦਾ ਤਿਉਹਾਰ ਖਤਮ ਹੁੰਦਾ ਹੈ, ਬਿਹਾਰ, ਝਾਰਖੰਡ ਅਤੇ ਯੂਪੀ ਦੇ ਕਈ ਸ਼ਹਿਰਾਂ ਵਿੱਚ ਛੱਠ ਪੂਜਾ ਵੀ ਮਨਾਈ ਜਾਂਦੀ ਹੈ।


ਕਈ ਸੂਬਿਆਂ ਵਿਚ ਦੀਵਾਲੀ ਦੀ ਛੁੱਟੀ 31 ਅਕਤੂਬਰ ਨੂੰ ਹੈ ਅਤੇ ਕਈ ਥਾਵਾਂ ਉਤੇ 1 ਨਵੰਬਰ ਨੂੰ ਮਨਾਈ ਜਾ ਰਹੀ ਹੈ। ਪੰਜਾਬ ਵਿਚ ਵੀ ਦੀਵਾਲੀ ਇਕ ਪ੍ਰਮੁੱਖ ਤਿਓਹਾਰ ਹੈ ਅਤੇ ਇਸ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਪੰਜਾਬ ਵਿਚ ਦੀਵਾਲੀ ਦੀ ਸਰਕਾਰੀ ਛੁੱਟੀ 31 ਅਕਤੂਬਰ ਨੂੰ ਹੈ। ਹਾਲਾਂਕਿ ਦੀਵਾਲੀ ਤੋਂ ਅਗਲੇ ਦਿਨ ਭਾਵ 1 ਨਵੰਬਰ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਦੀ ਵਿਸ਼ਵਕਰਮਾ ਦਿਵਸ ਮਨਾਇਆ ਜਾਵੇਗਾ।


 



ਜ਼ਿਆਦਾਤਰ ਸਕੂਲਾਂ ਵਿੱਚ ਦੀਵਾਲੀ ਮੌਕੇ 4 ਦਿਨ ਦੀ ਛੁੱਟੀ ਹੁੰਦੀ ਹੈ। ਦੀਵਾਲੀ ਦੇ ਮੌਕੇ ‘ਤੇ 31 ਅਕਤੂਬਰ ਨੂੰ ਸਕੂਲ ਬੰਦ ਰਹਿਣਗੇ, ਫਿਰ 2 ਨਵੰਬਰ ਨੂੰ ਗੋਵਰਧਨ ਪੂਜਾ ਅਤੇ 3 ਨਵੰਬਰ ਨੂੰ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਵੇਗਾ। ਪੰਜਾਬ ਦੇ ਕਈ ਸਕੂਲ ਇਨ੍ਹਾਂ 4 ਦਿਨਾਂ ਲਈ ਬੰਦ ਰਹਿਣਗੇ। 1 ਨਵੰਬਰ ਨੂੰ ਸ਼ੁੱਕਰਵਾਰ ਹੈ।


ਇਸ ਤੋਂ ਇਲਾਵਾ ਨੰਬਰ 'ਚ


1 ਨਵੰਬਰ 2024 - ਸ਼ੁੱਕਰਵਾਰ - ਵਿਸ਼ਵਕਰਮਾ ਦਿਵਸ
15 ਨਵੰਬਰ 2024- ਸ਼ੁੱਕਰਵਾਰ – ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 


16 ਨਵੰਬਰ 2024- ਸ਼ਨੀਵਾਰ – ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।