ਪੜਚੋਲ ਕਰੋ

ਪੰਜਾਬ 'ਚ ਹਿੰਸਕ ਵਾਰਦਾਤਾਂ ਦੇ ਕੈਨੇਡਾ ਨਾਲ ਜੁੜੇ ਤਾਰ, ਖਾਲਿਸਤਾਨੀਆਂ ਦੇ ਇਸ਼ਾਰੇ 'ਤੇ ਹੋਏ ਹਮਲੇ

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਇਸ ਵਾਰਦਾਤ ਨੂੰ ਕੈਨੇਡਾ ’ਚ ਬੈਠੇ KTF ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ਆਖਣ ’ਤੇ ਅੰਜਾਮ ਦਿੱਤਾ ਗਿਆ ਸੀ। ਇਸ ਵਾਰਦਾਤ ਪਿੱਛੇ ਮਨਸ਼ਾ ਸਿਰਫ਼ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਹੀ ਸੀ।

ਚੰਡੀਗੜ੍ਹ: ਪੰਜਾਬ ਵਿੱਚ ਕੁਝ ਹਿੰਸਕ ਵਾਰਦਾਤਾਂ ਦੇ ਤਾਰ ਕੈਨੇਡਾ ਨਾਲ ਜੁੜੇ ਹਨ। ਇਸ ਤੋਂ ਵੱਡੀ ਗੱਲ ਹੈ ਕਿ ਇਨ੍ਹਾਂ ਵਾਰਦਾਤਾਂ ਪਿੱਛੇ ਖਾਲਿਸਤਾਨ ਪੱਖੀਆਂ ਦਾ ਹੱਥ ਦੱਸਿਆ ਜਾ ਰਿਹਾ ਹੈ। ਜਲੰਧਰ ਦੇ ਫਿਲੌਰ ’ਚ ਪੁਜਾਰੀ ਸੰਤ ਗਿਆਨ ਮੁਨੀ ਉਰਫ਼ ਕਮਲਦੀਪ ਸ਼ਰਮਾ ਉੱਤੇ ਗੋਲੀਬਾਰੀ ਦੇ ਤਾਰ ਵੀ ਇਸ ਨਾਲ ਜੁੜੇ ਹਨ। ਪੰਜਾਬ ਪੁਲਿਸ ਨੇ ਵੱਡਾ ਇੰਕਸ਼ਾਫ਼ ਕੀਤਾ ਹੈ ਕਿ ਗਿਆਨ ਮੁਨੀ ਤੇ ਉਨ੍ਹਾਂ ਦੀ ਸੇਵਿਕਾ ਸਿਮਰਨ ਨੂੰ ‘ਖ਼ਾਲਿਸਤਾਨ ਟਾਈਗਰ ਫ਼ੋਰਸ’ (KTF) ਦੇ ਕਾਰਕੁਨਾਂ ਨੇ ਗੋਲੀ ਮਾਰੀ ਸੀ। ਉਹ ਪੁਜਾਰੀ ਦੇ ਕਤਲ ਦੇ ਇਰਾਦੇ ਨਾਲ ਆਏ ਸਨ ਪਰ ਕਾਮਯਾਬ ਨਹੀਂ ਹੋ ਸਕੇ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਇਸ ਵਾਰਦਾਤ ਨੂੰ ਕੈਨੇਡਾ ’ਚ ਬੈਠੇ KTF ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ਆਖਣ ’ਤੇ ਅੰਜਾਮ ਦਿੱਤਾ ਗਿਆ ਸੀ। ਇਸ ਵਾਰਦਾਤ ਪਿੱਛੇ ਮਨਸ਼ਾ ਸਿਰਫ਼ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਹੀ ਸੀ।

ਡੀਜੀਪੀ ਨੇ ਦੱਸਿਆ ਕਿ ਫੜੇ ਗਏ ਖ਼ਾਲਿਸਤਾਨੀ ਕਾਰਕੁਨਾਂ ’ਚ ਲਵਪ੍ਰੀਤ ਸਿੰਘ ਉਰਫ਼ ਰਵੀ ਤੇ ਰਾਮ ਸਿੰਘ ਉਰਫ਼ ਸੋਨੂੰ ਸ਼ਾਮਲ ਹਨ। ਇਨ੍ਹਾਂ ਨੂੰ ਮੋਗਾ ਪੁਲਿਸ ਨੇ ਰੇਲਵੇ ਕ੍ਰਾਸਿੰਗ ਮਹਿਣਾ ਲਾਗਲੇ ਸੀਨੀਅਰ ਸੈਕੰਡਰੀ ਸਕੂਲ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਇਹ ਦੋਵੇਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੂੰ ਮਾਰਨ ਦੇ ਚੱਕਰਾਂ ’ਚ ਸਨ; ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਜਾ ਸਕੇ।

ਇਨ੍ਹਾਂ ਦੋਵਾਂ ਕੋਲੋਂ ਪੁਲਿਸ ਨੇ 0.32 ਬੋਰ ਦੇ 3 ਪਿਸਤੌਲ ਤੇ 38 ਅਣਚੱਲੇ ਕਾਰਤੂਸ ਤੇ 0.315 ਬੋਰ ਦਾ ਇੱਕ ਪਿਸਤੌਲ ਤੇ 10 ਅਣਚੱਲੇ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਲਵਪ੍ਰੀਤ ਰਵੀ ਤੇ ਰਾਮ ਸਿੰਘ ਸੋਨੂੰ ਨਾਲ ਅਰਸ਼ਦੀਪ, ਰਮਨਦੀਪ ਤੇ ਚਰਨਜੀਤ ਉਰਫ਼ ਰਿੰਕੂ ਅਤੇ ਕਮਲਜੀਤ ਸ਼ਰਮਾ ਵੀ ਸ਼ਾਮਲ ਹਨ। ਦੋ ਜਣਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਕਮਲਜੀਤ ਦੀ ਭਾਲ ਕੀਤੀ ਜਾ ਰਹੀ ਹੈ। ਬਾਕੀ ਦੇ ਤਿੰਨੋਂ ਕੈਨੇਡਾ ’ਚ ਹੀ ਹਨ। ਇਨ੍ਹਾਂ ਸਭਨਾਂ ਵਿਰੁੱਧ ‘ਰੈੱਡ ਕੌਰਨਰ ਨੋਟਿਸ’ ਜਾਰੀ ਕੀਤਾ ਜਾ ਰਿਹਾ ਹੈ।

ਮੋਗਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਅਨੁਸਾਰ ਲਵਪ੍ਰੀਤ ਰਵੀ ਤੇ ਕਮਲਜੀਤ ਕੈਨੇਡਾ ’ਚ ਰਹਿੰਦੇ ਅਰਸ਼ਦੀਪ ਨੂੰ ਬਚਪਨ ਤੋਂ ਜਾਣਦੇ ਸਨ ਕਿਉਂਇਕ ਇਹ ਤਿੰਨੇ ਇੱਕੋ ਪਿੰਡ ਦੇ ਹਨ। ਘੱਲ ਖੁਰਦ ਦਾ ਰਾਮ ਸਿੰਘ ਸੋਨੂੰ ITI ਮੋਗਾ ’ਚ ਪੜ੍ਹਦਾ ਸੀ ਤੇ ਕਮਲ ਨਾਲ ਉਸ ਦੀ ਕਾਲਜ ਵੇਲੇ ਤੋਂ ਜਾਣ-ਪਛਾਣ ਸੀ। ਅਰਸ਼ਦੀਪ ਉਨ੍ਹਾਂ ਨੂੰ ਵੈਸਟਰਨ ਯੂਨੀਅਨ ਮਨੀ ਟ੍ਰਾਂਸਫ਼ਰ ਰਾਹੀਂ ਰੁਪਏ ਭੇਜਦਾ ਸੀ ਤੇ ਉਹ ਅੱਗੇ ਵਧ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਨ੍ਹਾਂ ਦੇ ਭਾਰਤ ਦੌਰੇ ਦੌਰਾਨ ਪੰਜਾਬ ਵਿੱਚ ਖ਼ਾਲਿਸਤਾਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਲਿਸਟ ਸੌਂਪੀ ਸੀ, ਉਸ ਵਿੱਚ ਹਰਦੀਪ ਨਿੱਝਰ ਦਾ ਵੀ ਨਾਂ ਸੀ।

ਟਾਪ ਹੈਡਲਾਈਨ

ਪੰਜਾਬ ਭਾਜਪਾਂ 'ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ ਢਿੱਲੋਂ ਦਾ ਵੱਡਾ ਐਲਾਨ
ਪੰਜਾਬ ਭਾਜਪਾਂ 'ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ ਢਿੱਲੋਂ ਦਾ ਵੱਡਾ ਐਲਾਨ
Punjab Congress: ਪੰਜਾਬ ਕਾਂਗਰਸ 'ਚ ਵਧਿਆ ਕਲੇਸ਼, ਸੀਨੀਅਰ ਆਗੂ ਛੱਡੇਗਾ ਪਾਰਟੀ ਦਾ ਸਾਥ? ਸੰਸਦ ਮੈਂਬਰ ਦੇ ਬਿਆਨ ਨੇ ਰਾਜਨੀਤਿਕ ਗਲਿਆਰਿਆਂ 'ਚ ਮਚਾਈ ਹਲਚਲ...
ਪੰਜਾਬ ਕਾਂਗਰਸ 'ਚ ਵਧਿਆ ਕਲੇਸ਼, ਸੀਨੀਅਰ ਆਗੂ ਛੱਡੇਗਾ ਪਾਰਟੀ ਦਾ ਸਾਥ? ਸੰਸਦ ਮੈਂਬਰ ਦੇ ਬਿਆਨ ਨੇ ਰਾਜਨੀਤਿਕ ਗਲਿਆਰਿਆਂ 'ਚ ਮਚਾਈ ਹਲਚਲ...
ਵੱਡੀ ਖ਼ਬਰ! ਅੰਮ੍ਰਿਤਸਰ ਏਅਰਪੋਰਟ ਤੋਂ ਫੜਿਆ 1 ਕਰੋੜ ਦਾ ਸੋਨਾ, ਜੁੱਤਿਆਂ 'ਚ ਪੇਸਟ ਬਣਾ ਕੇ ਲੁਕਾਇਆ; ਮੱਚਿਆ ਹੜਕੰਪ
ਵੱਡੀ ਖ਼ਬਰ! ਅੰਮ੍ਰਿਤਸਰ ਏਅਰਪੋਰਟ ਤੋਂ ਫੜਿਆ 1 ਕਰੋੜ ਦਾ ਸੋਨਾ, ਜੁੱਤਿਆਂ 'ਚ ਪੇਸਟ ਬਣਾ ਕੇ ਲੁਕਾਇਆ; ਮੱਚਿਆ ਹੜਕੰਪ
ਵੱਡੀ ਵਾਰਦਾਤ! ਤਰਨਤਾਰਨ 'ਚ ਮੋਮੋਜ਼ ਖਾ ਰਹੇ ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ; ਮੱਚੀ ਸਨਸਨੀ
ਵੱਡੀ ਵਾਰਦਾਤ! ਤਰਨਤਾਰਨ 'ਚ ਮੋਮੋਜ਼ ਖਾ ਰਹੇ ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ; ਮੱਚੀ ਸਨਸਨੀ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Congress: ਪੰਜਾਬ ਕਾਂਗਰਸ 'ਚ ਵਧਿਆ ਕਲੇਸ਼, ਸੀਨੀਅਰ ਆਗੂ ਛੱਡੇਗਾ ਪਾਰਟੀ ਦਾ ਸਾਥ? ਸੰਸਦ ਮੈਂਬਰ ਦੇ ਬਿਆਨ ਨੇ ਰਾਜਨੀਤਿਕ ਗਲਿਆਰਿਆਂ 'ਚ ਮਚਾਈ ਹਲਚਲ...
ਪੰਜਾਬ ਕਾਂਗਰਸ 'ਚ ਵਧਿਆ ਕਲੇਸ਼, ਸੀਨੀਅਰ ਆਗੂ ਛੱਡੇਗਾ ਪਾਰਟੀ ਦਾ ਸਾਥ? ਸੰਸਦ ਮੈਂਬਰ ਦੇ ਬਿਆਨ ਨੇ ਰਾਜਨੀਤਿਕ ਗਲਿਆਰਿਆਂ 'ਚ ਮਚਾਈ ਹਲਚਲ...
SAD News: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਸੀਨੀਅਰ ਕਾਂਗਰਸੀ ਆਗੂ ਦਾ ਅਚਾਨਕ ਦੇਹਾਂਤ; ਰਾਜਨੀਤਿਕ ਗਲਿਆਰਿਆਂ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਸੀਨੀਅਰ ਕਾਂਗਰਸੀ ਆਗੂ ਦਾ ਅਚਾਨਕ ਦੇਹਾਂਤ; ਰਾਜਨੀਤਿਕ ਗਲਿਆਰਿਆਂ 'ਚ ਪਸਰਿਆ ਮਾਤਮ...
Punjab Weather: ਪੰਜਾਬ 'ਚ ਮਾਨਸੂਨ ਦੀਆਂ ਛਹਿਬਰਾਂ! ਜਾਣੋ ਕਦੋਂ ਆਏਗੀ ਤੁਹਾਡੇ ਇਲਾਕੇ ਦੀ ਵਾਰੀ?
Punjab Weather: ਪੰਜਾਬ 'ਚ ਮਾਨਸੂਨ ਦੀਆਂ ਛਹਿਬਰਾਂ! ਜਾਣੋ ਕਦੋਂ ਆਏਗੀ ਤੁਹਾਡੇ ਇਲਾਕੇ ਦੀ ਵਾਰੀ?
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਨੂੰ ਲੱਗਿਆ ਝਟਕਾ; ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ: CM ਮਾਨ ਨਾਲ ਤਸਵੀਰਾਂ ਵਾਇਰਲ... 
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਨੂੰ ਲੱਗਿਆ ਝਟਕਾ; ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ: CM ਮਾਨ ਨਾਲ ਤਸਵੀਰਾਂ ਵਾਇਰਲ... 
Punjab-Chandigarh Weather Update: ਪੰਜਾਬ-ਚੰਡੀਗੜ੍ਹ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਮਾਨਸੂਨ ਦੀ ਐਂਟਰੀ ਨਾਲ 6 ਦਿਨਾਂ ਦਾ ਅਲਰਟ ਜਾਰੀ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਮਾਨਸੂਨ ਦੀ ਐਂਟਰੀ ਨਾਲ 6 ਦਿਨਾਂ ਦਾ ਅਲਰਟ ਜਾਰੀ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Embed widget