ਚੰਡੀਗੜ੍ਹ: ਚੋਣ ਕਮਿਸ਼ਨ (Election Commission) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress) ਨੂੰ ਹਾਕੀ ਸਟਿੱਕ ਅਤੇ ਬਾਲ ਦਾ ਚੋਣ ਨਿਸ਼ਾਨ ਦਿੱਤਾ ਹੈ।
ਪੰਜਾਬ ਲੋਕ ਕਾਂਗਰਸ ਨੇ ਟਵਿੱਟਰ 'ਚ ਜਾਣਕਾਰੀ ਸਾਂਝੀ ਕਰਦੇ ਲਿਖਿਆ, "ਬਸ ਹੁਣ ਗੋਲ ਕਰਨਾ ਬਾਕੀ ਹੈ
"
ਪੰਜਾਬ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਾ ਹੈ।ਪੰਜਾਬ ਵਿੱਚ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਾ ਹੈ।14 ਫਰਵਰੀ ਨੂੰ ਪੰਜਾਬ 'ਚ ਵੋਟਾਂ ਪੈਣਗੀਆਂ ਅਤੇ 10 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣਗੇ।ਕੋਰੋਨਾ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਨੂੰ 15 ਜਨਵਰੀ ਤੱਕ ਕਿਸੇ ਵੀ ਰੈਲੀ, ਰੋਡ ਸ਼ੋਅ ਆਦਿ ਤੋਂ ਮਨਾਹੀ ਹੈ।
ਪੰਜਾਬ ਵਿੱਚ ਚੋਣਾਂ ਦੇ ਐਲਾਨ ਮਗਰੋਂ ਤਮਾਮ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾਉਣ ਲਈ ਤਿਆਰ ਬਰ ਤਿਆਰ ਹਨ।ਅਜਿਹੇ 'ਚ ਹੁਣ ਵੇਖਣਾ ਇਹ ਹੋਏਗਾ ਕਿ ਕਾਂਗਰਸ ਛੱਡ ਆਪਣੀ ਪਾਰਟੀ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਕੀ ਕਮਾਲ ਕਰਦੇ ਹਨ।ਉਹ ਚੋਣ ਨਿਸ਼ਾਨ ਵਜੋਂ ਮਿਲੀ ਇਸ ਹਾਕੀ ਨਾਲ ਗੋਲ ਕਰ ਪਾਉਣਗੇ ਜਾਂ ਨਹੀਂ 10 ਮਾਰਚ ਨੂੰ ਸਾਫ ਹੋ ਜਾਏਗਾ।
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ