ਚੰਡੀਗੜ੍ਹ: 2019 ਲੋਕ ਸਭਾ ਚੋਣਾਂ ਦੇ ਐਗ਼ਜ਼ਿਟ ਪੋਲ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਪੰਜਾਬ ਵਿੱਚ ਕਾਂਗਰਸ ਨੂੰ ਸੂਬੇ ਵਿੱਚ ਸਰਕਾਰ ਹੋਣ ਦਾ ਫਾਇਦਾ ਮਿਲਦਾ ਦਿਖਾਈ ਦੇ ਰਿਹਾ ਹੈ। ਉੱਧਰ, ਅਕਾਲੀ ਦਲ-ਭਾਜਪਾ ਗਠਜੋੜ (ਐਨਡੀਏ) ਅਤੇ ਆਮ ਆਦਮੀ ਪਾਰਟੀ ਨੂੰ ਝਟਕਾ ਲੱਗ ਸਕਦਾ ਹੈ।
ਏਬੀਪੀ ਨਿਊਜ਼ ਦੇ ਐਗ਼ਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਦੇ ਹਿੱਸੇ ਅੱਠ ਸੀਟਾਂ ਆ ਰਹੀਆਂ ਹਨ, ਜਦਕਿ ਸੂਬੇ ਵਿੱਚ ਮੁੱਖ ਵਿਰੋਧੀ ਧਿਰ 'ਆਪ' ਨੂੰ ਦੋ ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ। ਉੱਧਰ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਹਿੱਸੇ ਸਿਰਫ ਤਿੰਨ ਸੀਟਾਂ ਆ ਸਕਦੀਆਂ ਹਨ।
ਜੇਕਰ ਪਿਛਲੀ ਵਾਰ ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਅਕਾਲੀ-ਭਾਜਪਾ ਕੋਲ ਪੰਜ, ਕਾਂਗਰਸ ਚਾਰ ਅਤੇ 'ਆਪ' ਦੇ ਹਿੱਸੇ ਚਾਰ ਲੋਕ ਸਭਾ ਸੀਟਾਂ ਸਨ। ਪਰ ਇਸ ਵਾਰ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਜਾਦੂ ਚੱਲ ਗਿਆ ਹੈ। ਹਾਲਾਂਕਿ, ਨਿਊਜ਼ ਚੈਨਲ ਆਜ ਤਕ ਮੁਤਾਬਕ ਪੰਜਾਬ ਵਿੱਚ ਕਾਂਗਰਸ ਦੇ ਹਿੱਸੇ 8-9, 'ਆਪ' ਕੋਲ ਸਿਰਫ ਇੱਕ ਅਤੇ ਅਕਾਲੀ-ਭਾਜਪਾ ਗਠਜੋੜ 3-5 ਸੀਟਾਂ ਜਿੱਤ ਸਕਦਾ ਹੈ।
EXIT POLL ਪੰਜਾਬ: ਕਾਂਗਰਸ ਦਾ ਚੰਗਾ ਪ੍ਰਦਰਸ਼ਨ ਤੇ 'ਆਪ' ਦਾ ਹਾਲ ਹੋਇਆ ਮੰਦਾ
ਏਬੀਪੀ ਸਾਂਝਾ
Updated at:
19 May 2019 08:13 PM (IST)
ਏਬੀਪੀ ਨਿਊਜ਼ ਦੇ ਐਗ਼ਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਦੇ ਹਿੱਸੇ ਅੱਠ ਸੀਟਾਂ ਆ ਰਹੀਆਂ ਹਨ, ਜਦਕਿ ਸੂਬੇ ਵਿੱਚ ਮੁੱਖ ਵਿਰੋਧੀ ਧਿਰ 'ਆਪ' ਨੂੰ ਦੋ ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ। ਉੱਧਰ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਹਿੱਸੇ ਸਿਰਫ ਤਿੰਨ ਸੀਟਾਂ ਆ ਸਕਦੀਆਂ ਹਨ।
- - - - - - - - - Advertisement - - - - - - - - -