ਪੜਚੋਲ ਕਰੋ

ਜਨਤਾ ਦੇ ਪੈਸੇ ਨਾਲ ਲੀਡਰਾਂ ਦੀ ਵਿਦੇਸ਼ ਗੇੜੀ, ਕੈਪਟਨ ਸਰਕਾਰ ਵਿਧਾਇਕਾਂ 'ਤੇ ਮਿਹਰਬਾਨ

ਹੁਣ ਜਨਤਾ ਦੇ ਪੈਸੇ ਨਾਲ ਲੀਡਰ ਵਿਦੇਸ਼ ਗੇੜੀ ਲਾਉਣਗੇ। ਕੈਪਟਨ ਸਰਕਾਰ ਵਿਧਾਇਕਾਂ ਨੂੰ ਖੁਸ਼ ਕਰਨ ਲਈ ਵਿਦੇਸ਼ ਭੇਜ ਰਹੀ ਹੈ। ਇਸ ਦਾ ਖਰਚਾ ਪੰਜਾਬ ਵਿਧਾਨ ਸਭਾ ਵੱਲੋਂ ਚੁੱਕਿਆ ਜਾਏਗਾ। ਇਸ ਦਾ ਮਕਸਦ ਵਿਧਾਇਕ ਨੂੰ ਵਿਦੇਸ਼ਾਂ ਦੇ ਪਾਰਲੀਮਾਨੀ ਪ੍ਰਬੰਧ ਤੇ ਸੰਸਦੀ ਰਵਾਇਤਾਂ ਤੋਂ ਜਾਣੂ ਕਰਾਉਣਾ ਦੱਸਿਆ ਜਾ ਰਿਹਾ ਹੈ। ਹੈਰਾਨੀ ਇਸ ਗੱਲ਼ ਦੀ ਹੈ ਕਿ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ ਪਰ ਇਸ ਦੇ ਬਾਵਜੂਦ ਵਿਧਾਇਕਾਂ ਦੇ ਸੈਰ-ਸਪਾਟੇ ਲਈ ਦਿਲ ਖੋਲ੍ਹ ਕੇ ਪੈਸਾ ਖਰਚਿਆ ਜਾ ਰਿਹਾ ਹੈ।

ਚੰਡੀਗੜ੍ਹ: ਹੁਣ ਜਨਤਾ ਦੇ ਪੈਸੇ ਨਾਲ ਲੀਡਰ ਵਿਦੇਸ਼ ਗੇੜੀ ਲਾਉਣਗੇ। ਕੈਪਟਨ ਸਰਕਾਰ ਵਿਧਾਇਕਾਂ ਨੂੰ ਖੁਸ਼ ਕਰਨ ਲਈ ਵਿਦੇਸ਼ ਭੇਜ ਰਹੀ ਹੈ। ਇਸ ਦਾ ਖਰਚਾ ਪੰਜਾਬ ਵਿਧਾਨ ਸਭਾ ਵੱਲੋਂ ਚੁੱਕਿਆ ਜਾਏਗਾ। ਇਸ ਦਾ ਮਕਸਦ ਵਿਧਾਇਕ ਨੂੰ ਵਿਦੇਸ਼ਾਂ ਦੇ ਪਾਰਲੀਮਾਨੀ ਪ੍ਰਬੰਧ ਤੇ ਸੰਸਦੀ ਰਵਾਇਤਾਂ ਤੋਂ ਜਾਣੂ ਕਰਾਉਣਾ ਦੱਸਿਆ ਜਾ ਰਿਹਾ ਹੈ। ਹੈਰਾਨੀ ਇਸ ਗੱਲ਼ ਦੀ ਹੈ ਕਿ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ ਪਰ ਇਸ ਦੇ ਬਾਵਜੂਦ ਵਿਧਾਇਕਾਂ ਦੇ ਸੈਰ-ਸਪਾਟੇ ਲਈ ਦਿਲ ਖੋਲ੍ਹ ਕੇ ਪੈਸਾ ਖਰਚਿਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਵਿਧਾਇਕਾਂ ਦੇ ਵਿਦੇਸ਼ ਦੌਰੇ ’ਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਵਿਦੇਸ਼ ਦੌਰੇ ’ਤੇ ਜਾਣ ਲਈ ਸੱਤਾ ਧਿਰ ਨਾਲ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਵੀ ਬਰਾਬਰ ਦਾ ਮੌਕਾ ਹੋਵੇਗਾ। ਵਿਧਾਇਕਾਂ ਦੇ ਇੰਗਲੈਂਡ, ਕੈਨੇਡਾ ਤੇ ਆਸਟਰੇਲੀਆ ਜਾਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਵਿਧਾਇਕਾਂ ਨੂੰ ਇਨ੍ਹਾਂ ਤਿੰਨਾਂ ਦੇਸ਼ਾਂ ਵਿੱਚੋਂ ਇੱਕ ਦੇਸ਼ ਦੇ ਦੌਰੇ ’ਤੇ ਜਾਣ ਦੀ ਚੋਣ ਕਰਨੀ ਹੋਵੇਗੀ। ਉਂਝ ਅਜੇ ਤੱਕ ਵਿਰੋਧੀ ਧਿਰਾਂ ਦੇ ਵਿਧਾਇਕਾਂ ਦਾ ਪ੍ਰਤੀਕਰਮ ਇਸ ਬਾਰੇ ਨਹੀਂ ਆਇਆ ਪਰ ਸੱਤਾਧਿਰ ਦੇ ਵਿਧਾਇਕ ਬਾਗੋਬਾਗ ਹਨ। ਸੂਤਰਾਂ ਮੁਤਾਬਕ ਤਿੰਨ ਦੇਸ਼ਾਂ ਦੇ ਦੌਰੇ ’ਤੇ ਜਾਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਤਿੰਨ ਦੇਸ਼ਾਂ ਵਿਚੋਂ ਜਿਹੜੇ ਦੇਸ਼ ਵਿੱਚ ਜਾਣਾ ਚਾਹੁੰਦੇ ਹਨ, ਉਸ ਬਾਰੇ ਆਪਣੀ ਪਸੰਦ ਲਿਖਤੀ ਤੌਰ ’ਤੇ ਵਿਧਾਨ ਸਭਾ ਸਕੱਤਰੇਤ ਨੂੰ ਦੱਸ ਦੇਣ। ਪਤਾ ਲੱਗਾ ਹੈ ਕਿ ਬਹੁਤੇ ਵਿਧਾਇਕ ਕੈਨੇਡਾ ਤੇ ਆਸਟਰੇਲੀਆ ਹੀ ਜਾਣਾ ਚਾਹੁੰਦੇ ਹਨ। ਵਿਧਾਇਕਾਂ ਨੂੰ ਇਸ ਗੱਲ ਦੀ ਛੋਟ ਦਿੱਤੀ ਗਈ ਹੈ ਕਿ ਉਹ ਆਪਣੇ ਨਾਲ ਆਪਣੀ ਪਤਨੀ ਨੂੰ ਵੀ ਲਿਜਾ ਸਕਦੇ ਹਨ ਪਰ ਪਤਨੀ ਦਾ ਖ਼ਰਚਾ ਉਨ੍ਹਾਂ ਨੂੰ ਖ਼ੁਦ ਕਰਨਾ ਪਵੇਗਾ ਤੇ ਵਿਧਾਨ ਸਭਾ ਕੇਵਲ ਵਿਧਾਇਕ ਦਾ ਹੀ ਖ਼ਰਚਾ ਦੇਵੇਗੀ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਪਹਿਲਾਂ ਮੌਕਾ ਹੋਵੇਗਾ ਜਦੋਂ ਵਿਧਾਇਕ ਵਿਦੇਸ਼ਾਂ ਦੀ ਧਰਤੀ ’ਤੇ ਸੰਸਦੀ ਕੰਮਕਾਜ ਦੇਖਣ ਲਈ ਸਰਕਾਰੀ ਤੌਰ ’ਤੇ ਜਾ ਰਹੇ ਹਨ।

ਟਾਪ ਹੈਡਲਾਈਨ

ਲੁਧਿਆਣਾ 'ਚ ਪਿਆ ਮੀਂਹ, ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
ਲੁਧਿਆਣਾ 'ਚ ਪਿਆ ਮੀਂਹ, ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
 Tarn Taran 'ਚ 55 ਕਰੋੜ ਦੀ ਹੈਰੋਇਨ ਬਰਾਮਦ, ਡਰੋਨ ਰਾਹੀਂ ਸੁੱਟੀ ਗਈ 10.9 ਕਿਲੋ ਨਸ਼ੇ ਦੀ ਖੇਪ
 Tarn Taran 'ਚ 55 ਕਰੋੜ ਦੀ ਹੈਰੋਇਨ ਬਰਾਮਦ, ਡਰੋਨ ਰਾਹੀਂ ਸੁੱਟੀ ਗਈ 10.9 ਕਿਲੋ ਨਸ਼ੇ ਦੀ ਖੇਪ
 Himachal 'ਚ ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਪੰਜਾਬ ਦੀ ਕੁੜੀ ਨੇ ਚਾੜ ਦਿੱਤਾ ਚੰਨ , ਰਾਤ ਨੂੰ ਪੈ ਗਈਆਂ ਭਾਜੜਾਂ 
 Himachal 'ਚ ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਪੰਜਾਬ ਦੀ ਕੁੜੀ ਨੇ ਚਾੜ ਦਿੱਤਾ ਚੰਨ , ਰਾਤ ਨੂੰ ਪੈ ਗਈਆਂ ਭਾਜੜਾਂ 
Pathankot 'ਚ ਜੰਮੂ ਤੋਂ ਹਰਿਦੁਆਰ ਜਾ ਰਹੀ ਲਗਜ਼ਰੀ ਬੱਸ ਪਲਟੀ, 57 ਯਾਤਰੀਆਂ ਵਿੱਚੋਂ 16 ਜ਼ਖ਼ਮੀ, 2 ਦੀ ਹਾਲਤ ਗੰਭੀਰ
Pathankot 'ਚ ਜੰਮੂ ਤੋਂ ਹਰਿਦੁਆਰ ਜਾ ਰਹੀ ਲਗਜ਼ਰੀ ਬੱਸ ਪਲਟੀ, 57 ਯਾਤਰੀਆਂ ਵਿੱਚੋਂ 16 ਜ਼ਖ਼ਮੀ, 2 ਦੀ ਹਾਲਤ ਗੰਭੀਰ

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਭਿਆਨਕ ਹਾਦਸਾ, ਪੱਬ 'ਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ, 60 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਭਿਆਨਕ ਹਾਦਸਾ, ਪੱਬ 'ਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ, 60 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਲੁਧਿਆਣਾ 'ਚ ਪਿਆ ਮੀਂਹ, ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
ਲੁਧਿਆਣਾ 'ਚ ਪਿਆ ਮੀਂਹ, ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਜੁਲਾਈ 2026
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
ਕਾਲੇ ਲਹਿੰਗੇ 'ਚ ਜਾਹਨਵੀ ਕਪੂਰ ਨੇ ਢਾਹਿਆ ਕਹਿਰ, ਹਰ ਅਦਾ 'ਤੇ ਫਿਦਾ ਹੋਏ ਫੈਨਜ਼, ਵੇਖੋ ਤਸਵੀਰਾਂ
ਕਾਲੇ ਲਹਿੰਗੇ 'ਚ ਜਾਹਨਵੀ ਕਪੂਰ ਨੇ ਢਾਹਿਆ ਕਹਿਰ, ਹਰ ਅਦਾ 'ਤੇ ਫਿਦਾ ਹੋਏ ਫੈਨਜ਼, ਵੇਖੋ ਤਸਵੀਰਾਂ
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
 AI in Wrong Hands :  ਜਿਸ ਗੱਲ ਦਾ ਡਰ ਸੀ, ਉਹੀ ਹੋਇਆ! AI ਗਲਤ ਹੱਥਾਂ ਵਿੱਚ, ਰਿਪੋਰਟ ਨੇ ਵਧਾਈ ਚਿੰਤਾ
 AI in Wrong Hands :  ਜਿਸ ਗੱਲ ਦਾ ਡਰ ਸੀ, ਉਹੀ ਹੋਇਆ! AI ਗਲਤ ਹੱਥਾਂ ਵਿੱਚ, ਰਿਪੋਰਟ ਨੇ ਵਧਾਈ ਚਿੰਤਾ
Embed widget