ਚੰਡੀਗੜ੍ਹ: ਪੰਜਾਬ ਦੀਆਂ ਲੋਕਲ ਬਾਡੀ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਮਾਮ ਪੰਜਾਬੀਆਂ ਦਾ ਧੰਨਵਾਦ ਕੀਤਾ ਅਤੇ ਕਾਂਗਰਸ ਦੇ ਸਾਰੇ ਆਗੂਆਂ ਅਤੇ ਲੀਡਰਾਂ ਨੂੰ ਵੀ ਇਸ ਵੱਡੀ ਜਿੱਤ ਦੀ ਵਧਾਈ ਦਿੱਤੀ।


ਕੈਪਟਨ ਨੇ ਕਿਹਾ, "ਨਗਰ ਨਿਗਮ ਚੋਣਾਂ ਵਿੱਚ ਅੱਜ ਦੇ ਨਤੀਜੇ ਹਰ ਇੱਕ ਪੰਜਾਬੀ ਦੀ ਜਿੱਤ ਹੈ। ਇਹ ਸਪੱਸ਼ਟ ਹੈ ਕਿ ਪੰਜਾਬ ਦੇ ਲੋਕ ਵਿਕਾਸ ਚਾਹੁੰਦੇ ਹਨ ਅਤੇ ਨਫ਼ਰਤ ਅਤੇ ਨਾਟਕਾਂ ਦੀ ਰਾਜਨੀਤੀ ਨਾਲ ਮੂਰਖ ਨਹੀਂ ਬਣਾਏ ਜਾ ਸਕਦੇ।ਮੈਂ ਸਾਰਿਆਂ ਦਾ ਸਾਡੇ ਤੇ ਵਿਸ਼ਵਾਸ਼ ਜਤਾਉਣ ਲਈ ਧੰਨਵਾਦ ਕਰਦਾ ਹਾਂ ਖਾਸਕਾਰ ਉਨ੍ਹਾਂ ਕਾਂਗਰਸੀ ਵਰਕਰਾਂ ਦਾ ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕੀਤੀ।