ਪੜਚੋਲ ਕਰੋ
ਕਾਂਗਰਸ ਲਈ ਇੱਕ ਹੋਰ ਖੁਸ਼ਖਬਰੀ! ਮੁਹਾਲੀ 'ਚ ਵੀ ਦਬਦਬਾ
ਪੰਜਾਬ ਦੀਆਂ 8 ਨਗਰ ਨਿਗਮਾਂ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਸੱਤ ਨਗਰ ਨਿਗਮਾਂ ਅਬੋਹਰ, ਬਟਾਲਾ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ ਤੇ ਬਠਿੰਡਾ ’ਤੇ ਕਬਜ਼ਾ ਕਰ ਲਿਆ ਹੈ।

Captain_Amarinder_Sunil_jakhar
ਚੰਡੀਗੜ੍ਹ: ਮੁਹਾਲੀ ਨਗਰ ਨਿਗਮ ਚੋਣਾਂ ਵਿੱਚ ਵੀ ਕਾਂਗਰਸ ਦੀ ਦਬਦਬਾ ਹੈ। ਹੁਣ ਤੱਕ ਕਾਂਗਰਸ ਨੇ 50 ਵਿੱਚੋਂ 22 ਸੀਟਾਂ ਜਿੱਤ ਲਈਆਂ ਹਨ। ਅਕਾਲੀ ਦਲ ਤੇ ਬੀਜੇਪੀ ਨੂੰ ਅਜੇ ਕੋਈ ਸੀਟ ਨਹੀਂ ਮਿਲੀ। ਆਜ਼ਾਦ ਉਮੀਦਵਾਰਾਂ ਨੂੰ ਚਾਰ ਤੇ ਕੁਲਵੰਚ ਸਿੰਘ ਧੜੇ ਨੂੰ 6 ਸੀਟਾਂ ਮਿਲੀਆਂ ਹਨ।
ਦੱਸ ਦਈਏ ਕਿ ਮੁਹਾਲੀ ਦੇ 2 ਬੂਥਾਂ ਤੇ ਦੁਬਾਰਾ ਵੋਟਾਂ ਪੁਆਉਣ ਕਾਰਨ ਬੁੱਧਵਾਰ ਨੂੰ ਇੱਥੇ ਵੋਟਾਂ ਦੀ ਗਿਣਤੀ ਨਹੀਂ ਹੋਈ ਸੀ। ਇਸ ਲਈ ਮੁਹਾਲੀ ਵਿੱਚ ਵੋਟਾਂ ਗਿਣਤੀ ਅੱਜ ਹੋ ਰਹੀ ਹੈ।
ਪੰਜਾਬ ਦੀਆਂ 8 ਨਗਰ ਨਿਗਮਾਂ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਸੱਤ ਨਗਰ ਨਿਗਮਾਂ ਅਬੋਹਰ, ਬਟਾਲਾ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ ਤੇ ਬਠਿੰਡਾ ’ਤੇ ਕਬਜ਼ਾ ਕਰ ਲਿਆ ਹੈ। ਮੁਹਾਲੀ ਵੀ ਕਾਂਗਰਸ ਦੇ ਹੱਥ ਜਾਂਦੀ ਦਿੱਖ ਰਹੀ ਹੈ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ





















