ਅਬੋਹਰ: ਅਬੋਹਰ ਨਗਰ ਨਿਗਮ ਦੀਆਂ 50 ਵਾਰਡਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਵਿੱਚ ਕਾਂਗਰਸ ਪਾਰਟੀ ਨੇ 49 'ਤੇ ਜਿੱਤ ਹਾਸਲ ਕੀਤੀ ਹੈ। ਅਕਾਲੀ ਦਲ ਨੂੰ 1 ਸੀਟ ਹੀ ਮਿਲੀ ਹੈ। ਇਸ ਦੌਰਾਨ ਭਾਜਪਾ ਤੇ ਆਪ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਕਾਂਗਰਸ ਲੀਡਰ ਸੰਦੀਪ ਜਾਖੜ ਨੇ ਆਪਣੇ ਜਿੱਤੇ ਸਾਰੇ ਉਮੀਦਵਾਰਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਸਾਰੇ ਹੀ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਇਸ ਜਿੱਤ ਨੂੰ ਵਿਕਾਸ ਦੀ ਜਿੱਤ ਦੱਸਿਆ ਹੈ।
ਅਬੋਹਰ ਨਗਰ ਨਿਗਮ ਦੀਆਂ ਪਈਆਂ ਵੋਟਾਂ ਵਿੱਚ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 100868 ਵਿੱਚੋਂ 73737 ਵੋਟਾਂ ਪਈਆਂ ਜਿਸ ਵਿੱਚ ਕਾਂਗਰਸ ਨੂੰ 50593, ਅਕਾਲੀ ਦਲ ਨੂੰ 9225, ਭਾਜਪਾ 9465, ਆਪ 2903, ਬਸਪਾ 20 (ਸਿਰਫ ਇੱਕ ਵਾਰਡ ਤੋਂ ਲੜੀ ਗਈ ਸੀ ਚੋਣ) ਤੇ ਆਜ਼ਾਦ ਨੂੰ 688 ਵੋਟਾਂ ਪਈਆਂ ਤੇ ਨੋਟਾ ਨੂੰ 843 ਵੋਟਰਾਂ ਨੇ ਚੁਣਿਆ ਹੈ।
ਅਬੋਹਰ ਨਗਰ ਨਿਗਮ
ਕਾਂਗਰਸ - 49
ਅਕਾਲੀ ਦਲ- 01
ਬੀਜੇਪੀ- 00
ਆਪ- 00
ਆਜ਼ਾਦ- 00
Punjab Municipal Election Vote Counting: ਅਬੋਹਰ ਨਗਰ ਨਿਗਮ 'ਚ ਵੀ ਕਾਂਗਰਸ ਨੇ ਮਾਰੀ ਬਾਜ਼ੀ, 50 'ਚੋਂ 49 ਸੀਟਾਂ ਜਿੱਤੀਆਂ
ਏਬੀਪੀ ਸਾਂਝਾ
Updated at:
17 Feb 2021 03:14 PM (IST)
ਅਬੋਹਰ ਨਗਰ ਨਿਗਮ ਦੀਆਂ 50 ਵਾਰਡਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਵਿੱਚ ਕਾਂਗਰਸ ਪਾਰਟੀ ਨੇ 49 'ਤੇ ਜਿੱਤ ਹਾਸਲ ਕੀਤੀ ਹੈ। ਅਕਾਲੀ ਦਲ ਨੂੰ 1 ਸੀਟ ਹੀ ਮਿਲੀ ਹੈ। ਇਸ ਦੌਰਾਨ ਭਾਜਪਾ ਤੇ ਆਪ ਖਾਤਾ ਵੀ ਨਹੀਂ ਖੋਲ੍ਹ ਸਕੀਆਂ।
Abohar
NEXT
PREV
- - - - - - - - - Advertisement - - - - - - - - -