Breaking News: ਅੰਮ੍ਰਿਤਸਰ STF ਨੂੰ ਮਿਲੀ ਵੱਡੀ ਕਾਮਯਾਬੀ! ਭਾਰੀ ਅਸਲੇ ਸਮੇਤ 4 ਨੌਜਵਾਨ ਲਏ ਹਿਰਾਸਤ 'ਚ
Punjab News: ਅੰਮ੍ਰਿਤਸਰ STF ਨੂੰ ਵੱਡੀ ਕਾਮਯਾਬੀ ਮਿਲੀ ਹੈ ।ਜਾਣਕਾਰੀ ਮੁਤਾਬਕ ਅੇੈੱਸਟੀਅੇੈੱਫ ਵੱਲੋਂ ਚਾਰ ਨੌਜਵਾਨਾਂ ਨੂੰ ਭਾਰੀ ਅਸਲੇ ਸਮੇਤ ਹਿਰਾਸਤ 'ਚ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ।
Punjab News: ਅੰਮ੍ਰਿਤਸਰ STF ਨੂੰ ਵੱਡੀ ਕਾਮਯਾਬੀ ਮਿਲੀ ਹੈ ।ਜਾਣਕਾਰੀ ਮੁਤਾਬਕ ਅੇੈੱਸਟੀਅੇੈੱਫ ਵੱਲੋਂ ਚਾਰ ਨੌਜਵਾਨਾਂ ਨੂੰ ਭਾਰੀ ਅਸਲੇ ਸਮੇਤ ਹਿਰਾਸਤ 'ਚ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ 8ਵੀਂ ਜਮਾਤ ਦੇ ਵਿਦਿਆਰਥੀ ਹਰਨਾਮ ਸਿੰਘ (ਕਾਲਪਨਿਕ ਨਾਂ), ਹਰਪ੍ਰੀਤ ਹੈਪੀ, ਦਿਲਬਾਗ ਸਿੰਘ ਅਤੇ ਸਵਿੰਦਰ ਭੱਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਐਸਟੀਐਫ ਪਿਛਲੇ ਕੁਝ ਦਿਨਾਂ ਤੋਂ ਗੁਪਤ ਤਰੀਕੇ ਨਾਲ ਇਹ ਕਾਰਵਾਈ ਕਰ ਰਹੀ ਸੀ। 8ਵੀਂ ਦਾ ਵਿਦਿਆਰਥੀ ਨਾਬਾਲਗ ਹੋਣ ਕਾਰਨ ਨਾਂ ਸਾਹਮਣੇ ਨਹੀਂ ਲਿਆਂਦਾ ਗਿਆ। ਹਾਲਾਂਕਿ ਐਸਟੀਐਫ ਦੇ ਉੱਚ ਅਧਿਕਾਰੀ ਵੱਲੋਂ ਇਸ ਕਾਰਵਾਈ ਦੀ ਅਜੇ ਪੁਸ਼ਟੀ ਨਹੀਂ ਕੀਤੀ ਜਾ ਰਹੀ । ਇਸ ਮਾਮਲੇ ਬਾਰੇ ਬਾਰਡਰ ਰੇਂਜ ਦੇ ਆਈਜੀ ਦੋ ਵਜੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਣਗੇ ਜਿਸ ਬਾਰੇ ਅੇੈੱਸਟੀਅੇੈੱਫ ਦੇ ਡੀਅੇੈੱਸਪੀ ਵਵਿੰਦਰ ਮਹਾਜਨ ਨੇ ਜਾਣਕਾਰੀ ਦਿੱਤੀ ਹੈ।






















