Sultanpur Lodhi: ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਦੇ ਹੋਸ਼ ਉੱਡਾ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੀ ਟਾਇਲਟ ਦੇ ਕਮੋਡ 'ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਇਸ ਸਬੰਧੀ ਸੂਚਨਾ ਮਿਲਦੇ ਹੀ ਡਿਊਟੀ ਡਾਕਟਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਰਐੱਮਪੀ (RMP )ਡਾਕਟਰ ਸਮੇਤ 4 ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਹਸਪਤਾਲ ਦੀ ਟਾਇਲਟ ਦੇ ਕਮੋਡ 'ਚ ਇਕ ਨਵਜੰਮੇ ਬੱਚੇ ਦੀ ਲਾਸ਼


ਇਸ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਸੁਲਤਾਨਪੁਰ ਲੋਧੀ ਲਖਵਿੰਦਰ ਸਿੰਘ ਟੁਰਨਾ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਨੂੰ ਬੁੱਧਵਾਰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਤਾਇਨਾਤ ਮੈਡੀਕਲ ਅਫ਼ਸਰ ਨੇ ਪੁਲਿਸ ਨੂੰ ਦੱਸਿਆ ਕਿ 14 ਅਗਸਤ ਨੂੰ ਤੜਕੇ 2 ਵਜੇ ਹਸਪਤਾਲ 'ਚ ਤਾਇਨਾਤ ਸਵੀਪਰ ਬਲਜੀਤ ਕੌਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਹਸਪਤਾਲ ਦੀ ਟਾਇਲਟ ਦੇ ਕਮੋਡ 'ਚ ਇਕ ਨਵਜੰਮੇ ਬੱਚੇ ਦੀ ਲਾਸ਼ ਪਈ ਹੈ, ਜਿਸ ਨੂੰ ਕਬਜ਼ੇ 'ਚ ਲੈ ਕੇ ਲੇਬਰ ਰੂਮ 'ਚ ਰੱਖਣ ਤੋਂ ਬਾਅਦ ਸੀਐੱਮਓ ਨੂੰ ਸੂਚਿਤ ਕਰ ਦਿੱਤਾ ਗਿਆ ਹੈ।



ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਸਟਾਫ਼ ਤੋਂ ਪਤਾ ਲੱਗਾ ਸੀ ਕਿ ਨਵਜੰਮੀ ਬੱਚੀ ਅੰਜਲੀ ਪੁੱਤਰੀ ਬਲਵਿੰਦਰ ਸਿੰਘ ਦੀ ਹੈ, ਜਿਸ ਦੀ ਮਾਤਾ ਮਨਜੀਤ ਕੌਰ, ਪਿਤਾ ਬਲਵਿੰਦਰ ਸਿੰਘ ਤੇ ਡਾ. ਮੰਗਤ ਰਾਮ ਸਾਰੇ ਵਾਸੀ ਪਿੰਡ ਮਿਆਣੀ ਬਹਾਦਰਪੁਰ, ਜੋ ਕਿ ਸਿਵਲ ਹਸਪਤਾਲ ਆਏ ਸਨ ਤੇ ਸਟਾਫ਼ ਮੈਂਬਰ ਖੁਸ਼ਪ੍ਰੀਤ ਸਿੰਘ ਨੂੰ ਉਨ੍ਹਾਂ ਦੱਸਿਆ ਕਿ ਇਸ ਬੱਚੀ ਦੇ ਪੇਟ 'ਚ ਦਰਦ ਹੈ, ਆਰਐੱਮਪੀ ਡਾਕਟਰ ਨੇ ਕਿਹਾ ਕਿ ਇਸ ਨੂੰ ਦਰਦ ਦਾ ਟੀਕਾ ਲਗਵਾ ਲਓ।



ਸਟਾਫ਼ ਖੁਸ਼ਪ੍ਰੀਤ ਸਿੰਘ ਨੇ ਬੱਚੀ ਨੂੰ ਟੀਕਾ ਲਗਵਾਉਣ ਲਈ ਕਿਹਾ ਪਰ ਬੱਚੀ ਨੂੰ ਆਰਐੱਮਪੀ ਡਾਕਟਰ ਅਤੇ ਉਸ ਦੇ ਨਾਲ ਆਏ ਵਿਅਕਤੀ ਬਾਥਰੂਮ ਲੈ ਗਏ ਅਤੇ ਕੁਝ ਮਿੰਟਾਂ ਬਾਅਦ ਸਟਾਫ਼ ਖੁਸ਼ਪ੍ਰੀਤ ਤੋਂ ਦਰਦ ਦੀ ਗੋਲੀ ਲੈ ਕੇ ਵਾਪਸ ਚਲੇ ਗਏ। ਬਾਕੀ ਹੁਣ ਪੁਲਿਸ ਇਸ ਮਾਮਲੇ ਨਾਲ ਜਾਂਚ ਕਰ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।