Punjab News: ਕੈਨੇਡਾ ਦਾ ਵਿਜ਼ਟਰ ਵੀਜ਼ਾ ਹੁਣ ਮੁਸ਼ਕਲ; ਅਰਜ਼ੀਆਂ ਦਾ ਬੈਕਲਾਗ 10 ਲੱਖ ਦੇ ਨੇੜੇ, ਪੰਜਾਬ ‘ਚ ਮਾਪਿਆਂ ਦੀ ਵੱਧੀ ਚਿੰਤਾ
ਕੈਨੇਡੀਆਈ ਇਮੀਗ੍ਰੇਸ਼ਨ ਵਿਭਾਗ ਵਿੱਚ ਲੰਬਿਤ ਅਰਜ਼ੀਆਂ ਦਾ ਬੈਕਲਾਗ ਤੇਜ਼ੀ ਨਾਲ ਵੱਧਦਿਆਂ 9 ਲੱਖ 59 ਹਜ਼ਾਰ ਤੱਕ ਪਹੁੰਚ ਗਿਆ ਹੈ। ਇਸਦਾ ਸਭ ਤੋਂ ਵੱਡਾ ਅਸਰ ਭਾਰਤੀਆਂ, ਖ਼ਾਸ ਕਰਕੇ ਪੰਜਾਬੀਆਂ ‘ਤੇ ਪੈ ਰਿਹਾ ਹੈ। ਵਿਜ਼ਟਰ ਵੀਜ਼ਾ ਲਈ ਉਡੀਕ ਮਿਆਦ..

ਕੈਨੇਡਾ ਵੱਲੋਂ ਪਿਛਲੇ ਸਾਲ ਤੋਂ ਵੀਜ਼ਾ ਪ੍ਰਣਾਲੀ ਨੂੰ ਲੈ ਕੇ ਲਗਾਤਾਰ ਨਿਯਮ ਬਦਲ ਕੇ ਸਖਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦਾ ਸਿੱਧਾ ਅਸਰ ਪੰਜਾਬੀ ਭਾਈਚਾਰੇ ਉੱਤੇ ਪੈ ਰਿਹਾ ਹੈ। ਕੈਨੇਡੀਆਈ ਇਮੀਗ੍ਰੇਸ਼ਨ ਵਿਭਾਗ ਵਿੱਚ ਲੰਬਿਤ ਅਰਜ਼ੀਆਂ ਦਾ ਬੈਕਲਾਗ ਤੇਜ਼ੀ ਨਾਲ ਵੱਧਦਿਆਂ 9 ਲੱਖ 59 ਹਜ਼ਾਰ ਤੱਕ ਪਹੁੰਚ ਗਿਆ ਹੈ। ਇਸਦਾ ਸਭ ਤੋਂ ਵੱਡਾ ਅਸਰ ਭਾਰਤੀਆਂ, ਖ਼ਾਸ ਕਰਕੇ ਪੰਜਾਬੀਆਂ ‘ਤੇ ਪੈ ਰਿਹਾ ਹੈ। ਵਿਜ਼ਟਰ ਵੀਜ਼ਾ ਲਈ ਉਡੀਕ ਮਿਆਦ ਹੁਣ ਵੱਧ ਕੇ 100 ਦਿਨ ਹੋ ਗਈ ਹੈ।
ਪੰਜਾਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਕੈਨੇਡਾ ਜਾਂਦੇ ਹਨ, ਅਤੇ ਉੱਥੇ ਵਸੇ ਲਗਭਗ ਸੱਤ ਲੱਖ ਪੰਜਾਬੀ ਨੌਜਵਾਨਾਂ ਨੂੰ ਮਿਲਣ ਲਈ ਉਹਨਾਂ ਦੇ ਮਾਪੇ ਤੇ ਪਰਿਵਾਰਕ ਮੈਂਬਰ ਵਿਜ਼ਿਟਰ ਵੀਜ਼ੇ 'ਤੇ ਕੈਨੇਡਾ ਆਉਂਦੇ-ਜਾਂਦੇ ਰਹਿੰਦੇ ਹਨ।
ਸੁਪਰ ਵੀਜ਼ਾ ਲਈ ਵੀ ਵਧੀਆ ਇੰਤਜ਼ਾਰ
ਸੁਪਰ ਵੀਜ਼ਾ ਲਈ ਭਾਰਤੀਆਂ ਨੂੰ ਲਗਭਗ 169 ਦਿਨਾਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਮਾਤਾ–ਪਿਤਾ ਅਤੇ ਦਾਦਾ–ਦਾਦੀ ਸ਼੍ਰੇਣੀ ਵਿੱਚ ਉਡੀਕ ਸਮਾਂ ਲਗਭਗ 42 ਹਫ਼ਤੇ ਦੱਸਿਆ ਜਾ ਰਿਹਾ ਹੈ, ਜਦਕਿ ਕਿਊਬੈਕ ਵਿੱਚ ਇਹ ਮਿਆਦ ਵੱਧ ਕੇ 50 ਹਫ਼ਤਿਆਂ ਤੱਕ ਪਹੁੰਚ ਗਈ ਹੈ।
ਮਾਨਵੀਅਤ ਦੇ ਆਧਾਰ ‘ਤੇ ਸ਼ਰਣ ਲੈਣ ਵਾਲਿਆਂ ਨੂੰ 100 ਤੋਂ 106 ਮਹੀਨੇ ਤੱਕ ਦੀ ਲੰਬੀ ਉਡੀਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਵਿੱਚ ਸਪਾਉਜ਼ ਵੀਜ਼ਾ ਦੇ ਕਰੀਬ 50 ਹਜ਼ਾਰ ਅਰਜ਼ੀਆਂ ਵੀ ਲੰਬਿਤ ਪਈਆਂ ਹਨ।
ਨਾਗਰਿਕਤਾ ਨਾਲ ਸੰਬੰਧਿਤ 2 ਲੱਖ 59 ਹਜ਼ਾਰ ਤੋਂ ਵੱਧ ਕੇਸ ਲੰਬਿਤ ਹਨ, ਜਿਨ੍ਹਾਂ ਵਿੱਚੋਂ ਕਰੀਬ 80 ਫ਼ੀਸਦੀ ਦੇ ਨਿਰਧਾਰਿਤ ਸਮੇਂ ਵਿੱਚ ਨਿਪਟਾਰੇ ਦੀ ਉਮੀਦ ਜਤਾਈ ਜਾ ਰਹੀ ਹੈ।
ਵਿਜ਼ਟਰ ਵੀਜ਼ਾ ਤੇ ਚੱਲ ਰਹੀ ਕੈਂਚੀ
ਵਿਜ਼ਟਰ ਵੀਜ਼ਾ ਮਿਆਦ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਪਹਿਲਾਂ ਭਾਰਤੀਆਂ ਨੂੰ 10 ਸਾਲ ਤੱਕ ਦਾ ਮਲਟੀਪਲ-ਐਂਟਰੀ ਵਿਜ਼ਟਰ ਵੀਜ਼ਾ ਮਿਲ ਜਾਂਦਾ ਸੀ, ਪਰ ਹੁਣ ਇਸਨੂੰ ਘਟਾ ਕੇ ਕੇਵਲ 3.5 ਸਾਲ ਕਰ ਦਿੱਤਾ ਗਿਆ ਹੈ। ਮਲਟੀਪਲ ਐਂਟਰੀ ਨੂੰ ਲਗਭਗ ਖਤਮ ਕਰ ਦਿੱਤਾ ਗਿਆ ਹੈ ਤੇ ਬਹੁਤ ਸਾਰੇ ਮਾਮਲਿਆਂ ਵਿੱਚ ਹੁਣ ਸਿੰਗਲ-ਐਂਟਰੀ ਵੀਜ਼ਾ ਹੀ ਜਾਰੀ ਕੀਤਾ ਜਾ ਰਿਹਾ ਹੈ। ਸਿੰਗਲ-ਐਂਟਰੀ ਵੀਜ਼ਾ ਰੱਖਣ ਵਾਲਿਆਂ ਨੂੰ ਹਰ ਵਾਰ ਕੈਨੇਡਾ ਛੱਡਣ ਤੋਂ ਬਾਅਦ ਮੁੜ ਨਵਾਂ ਵੀਜ਼ਾ ਲੈਣਾ ਪੈਂਦਾ ਹੈ।
ਮਾਪਿਆਂ ‘ਤੇ ਵੱਡਾ ਅਸਰ
ਵੀਜ਼ਾ ਐਕਸਪਰਟ ਪੂਜਾ ਸਿੰਘ ਦੇ ਮੁਤਾਬਕ, ਨਵੀਆਂ ਨੀਤੀਆਂ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ ‘ਤੇ ਪਿਆ ਹੈ। ਸਖ਼ਤ ਹੁੰਦੇ ਨਿਯਮਾਂ ਕਾਰਨ ਪਰਿਵਾਰਾਂ ਲਈ ਕੈਨੇਡਾ ਆਉਣਾ-ਜਾਣਾ ਹੁਣ ਕਾਫ਼ੀ ਮੁਸ਼ਕਲ ਬਣ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟ੍ਰੈਂਡਿੰਗ ਟੌਪਿਕ






















