ਖੰਨਾ: ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸਰਹਿੰਦ ਦੇ ਯਾਦਵ ਢਾਬੇ ਦੇ ਨਜ਼ਦੀਕ ਟਰੱਕ ਤੇ ਗੱਡੀ ਦਾ ਦਰਦਨਾਕ ਸੜਕ ਹਾਦਸਾ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਤੇ ਤਿੰਨ ਲੋਕ ਜਖਮੀ ਹੋ ਗਏ ਹਨ। 


ਇਸ ਮੌਕੇ ਗੱਲਬਾਤ ਕਰਦੇ ਹੋਏ ਥਾਣਾ ਸਰਹੰਦ ਦੇ ਸਹਾਇਕ ਥਾਣੇਦਾਰ ਨਾਜਰ ਸਿੰਘ  ਨੇ ਦੱਸਿਆ ਕਿ ਕਾਰ ਅੰਮ੍ਰਿਤਸਰ ਤੋਂ ਆ ਰਹੀ ਸੀ ਕਿ ਸਰਹਿੰਦ ਦੇ ਯਾਦਵ ਢਾਬੇ ਦੇ ਨਜ਼ਦੀਕ ਕਾਰ ਤੇ ਟਰੱਕ ਵਿੱਚ ਟੱਕਰ ਹੋ ਗਈ। ਇਸ ਵਿੱਚ ਚਾਰ ਲੋਕਾਂ ਦੀ ਮੌਤ ਤੇ ਤਿੰਨ ਲੋਕ ਜਖਮੀ ਹੋ ਗਏ ਹਨ।