Punjab News: ਕੁੱਤੇ ਨੂੰ ਲੈ ਕੇ ਮੱਚਿਆ ਕਲੇਸ਼, ਲੜਾਈ 'ਚ ਚੱਲੀ ਗੋਲੀ, ਇੱਕ ਸ਼ਖਸ਼ ਹੋਇਆ ਜ਼ਖਮੀ
ਫਿਰੋਜ਼ਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗਣੇਸ਼ ਕਾਲੋਨੀ ’ਚ ਕੁੱਤੇ ਦੀ ਲੜਾਈ ਨੂੰ ਲੈ ਕੇ ਮਾਮੂਲੀ ਜਿਹਾ ਝਗੜਾ ਹੋਇਆ। ਬਾਅਦ ਵਿੱਚ ਮਾਮੂਲੀ ਝਗੜਾ ਨੇ ਇੱਕ ਖੂਨੀ ਝੜਪ ਦੇ ਵਿੱਚ ਬਦਲ ਗਈ ਅਤੇ ਇਹ ਝਗੜਾ ਇੱਥੋਂ ਤੱਕ ਵੱਧ ਗਿਆ

Punjab News: ਫਿਰੋਜ਼ਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗਣੇਸ਼ ਕਾਲੋਨੀ ’ਚ ਕੁੱਤੇ ਦੀ ਲੜਾਈ ਨੂੰ ਲੈ ਕੇ ਮਾਮੂਲੀ ਜਿਹਾ ਝਗੜਾ ਹੋਇਆ। ਬਾਅਦ ਵਿੱਚ ਮਾਮੂਲੀ ਝਗੜਾ ਨੇ ਇੱਕ ਖੂਨੀ ਝੜਪ ਦੇ ਵਿੱਚ ਬਦਲ ਗਈ ਅਤੇ ਇਹ ਝਗੜਾ ਇੱਥੋਂ ਤੱਕ ਵੱਧ ਗਿਆ ਕਿ ਇਕ ਨੌਜਵਾਨ ਨੇ ਦੂਜੇ ਨੌਜਵਾਨ ’ਤੇ ਗੋਲੀ ਚਲਾ ਦਿੱਤੀ। ਇਸ ਕਾਰਨ ਉਹ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ਜ਼ਖਮੀ ਹੋ ਗਿਆ। ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ। ਇਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਪਿਆ ਹੈ।
ਹੋਰ ਪੜ੍ਹੋ : 84 ਸਿੱਖ ਦੰਗਾ ਕੇਸ: 2 ਸਿੱਖਾਂ ਦੀ ਹੱਤਿਆ ਮਾਮਲੇ 'ਚ ਕਾਂਗਰਸੀ ਆਗੂ ਸੱਜਣ ਕੁਮਾਰ ਦੋਸ਼ੀ ਕਰਾਰ
ਜ਼ਖਮੀ ਹੋਏ ਨੌਜਵਾਨ ਪਵਨ ਕੁਮਾਰ ਨੇ ਦੱਸਿਆ ਕਾਲੋਨੀ ’ਚ ਕੁੱਤੇ ਨੂੰ ਲੈ ਕੇ ਮਾਮੂਲੀ ਜਿਹਾ ਝਗੜਾ ਹੋਇਆ ਸੀ ਪਰ ਇਸ ਝਗੜੇ ਦੌਰਾਨ ਦੂਜੀ ਧਿਰ ਦੇ ਨੌਜਵਾਨ ਨੇ ਗੋਲੀ ਚਲਾ ਦਿੱਤੀ, ਜੋ ਉਸਦੀ ਬਾਂਹ ’ਤੇ ਲੱਗੀ ਹੈ। ਓਧਰ ਮੌਕੇ ’ਤੇ ਪਹੁੰਚੀ ਪੁਲਿਸ ਨਾਲ ਜਦੋਂ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਐੱਸ. ਐੱਚ. ਓ. ਹਰਿੰਦਰ ਸਿੰਘ ਚਮੇਲੀ ਨੇ ਕਿਹਾ ਕਿ ਉਹ ਮੌਕੇ ’ਤੇ ਪਹੁੰਚੇ ਹਨ ਅਤੇ ਜ਼ਖਮੀ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















