ਫਰੀਦਕੋਟ: ਪੰਜਾਬ 'ਚ ਆਮ ਆਦਮੀ ਪਾਰਟੀ 'ਆਪ' ਸਰਕਾਰ ਲਗਾਤਾਰ ਐਕਸ਼ਨ ਮੋਡ 'ਚ ਹੈ ਤੇ ਮੰਤਰੀਆਂ-ਵਿਧਾਇਕਾਂ ਨੂੰ ਵੀ ਲੋਕਾਂ ਨਾਲ ਰਾਬਤਾ ਕਰਨ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤਹਿਤ ਵਿਧਾਇਕਾਂ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ।



ਫਰੀਦਕੋਟ ਦੇ ਗੁਰੂ ਤੇਗ ਬਹਾਦਰ ਨਗਰ ਨਿਵਾਸੀਆਂ ਵੱਲੋਂ ਲਗਾਤਰ ਮਹੱਲੇ 'ਚ ਨਸ਼ਾ ਵਿਕਣ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਕੀਤੀਆਂ ਜਾ ਰਹੀਆਂ ਸਨ ਪਰ ਕੋਈ ਕਾਰਵਾਈ ਨਾ ਹੋਣ ਤੋਂ ਬਾਅਦ ਲੋਕਾਂ ਵੱਲੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਕੋਲ ਇਸ ਦੀ ਸ਼ਿਕਾਇਤ ਕੀਤੀ ਗਈ। ਇਸ ਤੋਂ ਬਾਅਦ ਖੁਦ ਵਿਧਾਇਕ ਵੱਲੋਂ ਐਕਸ਼ਨ ਲੈਂਦੇ ਹੋਏ ਮੁਹੱਲਾ ਵਾਸੀਆਂ ਨਾਲ ਮਿਲ ਕੇ ਰੇਡ ਕਰਕੇ ਨਸ਼ਾ ਵੇਚਣ ਵਾਲੇ ਸਮੇਤ 11 ਨਸ਼ਾ ਕਰਨ ਵਾਲਿਆਂ ਨੂੰ ਫੜਿਆ। ਇਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਇਨ੍ਹਾਂ ਨਸ਼ਾ ਕਰਨ ਵਾਲਿਆਂ ਨੂੰ ਪੁਲਿਸ ਹਵਾਲੇ ਕੀਤਾ।




ਗੌਰਤਲਬ ਹੈ ਕੇ ਨਸ਼ਾ ਕਰਨ ਵਾਲਿਆਂ 'ਚ ਦੋ ਪੁਲਿਸ ਮੁਲਜ਼ਮ ਵੀ ਸ਼ਾਮਲ ਸੀ ਜੋ ਚਿੱਟਾ ਖਰੀਦਣ ਆਏ ਸਨ। ਮੁਹੱਲਾ ਵਾਸੀਆਂ ਨੇ ਕਿਹਾ ਕਿ ਅਸੀਂ ਲਗਾਤਾਰ ਪੁਲਿਸ ਨੂੰ ਸ਼ਿਕਾਇਤ ਕਰ ਰਹੇ ਸੀ ਕਿ ਸਾਡੇ ਇਲਾਕੇ 'ਚ ਨਸ਼ਾ ਵਿਕਦਾ ਹੈ ਤੇ ਕਈ ਤਰ੍ਹਾਂ ਦੇ ਸ਼ੱਕੀ ਵਿਅਕਤੀ ਨਸ਼ਾ ਖਰੀਦਣ ਆਉਦੇ ਨੇ ਪਰ ਕਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਸ ਤੋਂ ਬਾਅਦ ਉਹਨਾਂ ਵੱਲੋਂ ਵਿਧਾਇਕ ਕੋਲ ਸ਼ਿਕਾਇਤ ਕੀਤੀ ਗਈ ਤੇ ਅੱਜ ਵਿਧਾਇਕ ਨਾਲ ਮਿਲ ਕੇ ਨਸ਼ੇੜੀਆਂ ਨੂੰ ਕਾਬੂ ਕੀਤਾ ਗਿਆ ਤੇ ਪੁਲਿਸ ਹਵਾਲੇ ਕੀਤਾ ਗਿਆ। ਇਸ ਮੌਕੇ ਵਿਧਾਇਕ ਗੁਰਦਿੱਤ ਸੇਖੋਂ ਨੇ ਕਿਹਾ ਕਿ ਨਸ਼ਾ ਕਾਰੋਬਾਰੀਆਂ ਦੇ ਸਬੰਧ ਡੂੰਘੇ ਹਨ ਪਰ ਸਾਡੀ ਇਕੋ ਇੱਕ ਮਕਸਦ ਹੈ ਕੇ ਅਸੀਂ ਨਸ਼ੇ ਕਾਰਨ ਕਿਸੇ ਦਾ ਪਰਿਵਾਰ ਉਜੜਨ ਨਹੀ ਦੇਣਾ ਤੇ ਜੋ ਵੀ ਨਸ਼ਾ ਵੇਚਦਾ ਹੈ ਉਸ ਨੂੰ ਬਖਸ਼ਿਆ ਨਹੀ ਜਾਵੇਗਾ।


ਨਸ਼ਿਆਂ ਦੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਪੁਲਿਸ ਨੂੰ ਤਸਕਰਾਂ ਖਿਲਾਫ ਖੁੱਲ੍ਹੀ ਛੁੱਟੀ