Punjab News: ਸੁਮੇਧ ਸੈਣੀ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ SIT ਕਰ ਰਹੀ ਹੈ ਜਾਂਚ, ਜਲਦ ਹੀ SIT ਦੋਸ਼ੀਆਂ ਨੂੰ ਗ੍ਰਿਫਤਾਰ ਕਰੇਗੀ। ਚੀਮਾ ਨੇ ਕਿਹਾ ਕਿ ਪਹਿਲਾਂ ਅਕਾਲੀ, ਭਾਜਪਾ, ਕਾਂਗਰਸ ਰਲ ਕੇ ਰਾਜ ਕਰਦੇ ਸਨ, ਪਰ ਹੁਣ ਜਲਦੀ ਇਨਸਾਫ਼ ਹੋਵੇਗਾ।


ਕੱਚੇ ਮੁਲਾਜ਼ਮਾਂ ਨੂੰ ਲੈ ਕੇ ਸਬ ਕਮੇਟੀ ਦੀ ਮੀਟਿੰਗ ਤੋਂ ਚੀਮਾ ਬੋਲੇ ਕਿ ਉਹਨਾਂ ਦੀ ਸਰਕਾਰ ਨੂੰ ਇਸ ਬੇਈਮਾਨੀ ਦਾ ਇਨਸਾਫ਼ ਮਿਲਣਾ ਚਾਹੀਦਾ ਹੈ ਜੋ ਪੁਰਾਣੀ ਸਰਕਾਰ ਮਿਲੀਭੁਗਤ ਨਾਲ ਕੰਮ ਕਰ ਰਹੀ ਸੀ, ਉਹਨਾਂ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ, ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।


ਦਸ ਦਈਏ ਕਿ 2015 ਦੇ ਬੇਅਦਬੀ ਅਤੇ ਗੋਲੀਕਾਂਡ ਮਾਮਲੇ  'ਚ ਅੱਜ ਸੁਮੇਧ ਸੈਣੀ ਦੀ ਅੱਜ ਐੱਸਆਈਟੀ ਸਾਹਮਣੇ ਪੇਸ਼ੀ ਹੋਈ। 


ਸਰਾਂਵਾਂ 'ਤੇ ਟੈਕਸ ਲਗਾਉਣ  'ਤੇ ਵੀ ਬੋਲੇ ਚੀਮਾ
ਕੇਂਦਰ ਵੱਲੋਂ ਸਰਾਵਾਂ  'ਤੇ 12 ਫੀਸਦ ਜੀਐੱਸਟੀ ਲਗਾਉਣ ਨੂੰ ਚੀਮਾ ਨੇ ਧੱਕਾ ਦੱਸਿਆ ਉਹਨਾਂ ਕਿਹਾ ਕਿ ਇਸ ਬਾਰੇ ਕੇਂਦਰ ਸਰਕਾਰ ਨਾਲ ਗੱਲ ਕੀਤੀ ਜਾ ਰਹੀ ਹੈ ਅਤੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ।


ਕਿਸਾਨਾਂ ਦੇ ਹੱਕ 'ਚ ਮਾਨ ਸਰਕਾਰ ਨੇ ਲਿਆ ਇੱਕ ਹੋਰ ਅਹਿਮ ਫ਼ੈਸਲਾ, ਮੂੰਗੀ ਦੀ ਸਰਕਾਰੀ ਖ਼ਰੀਦ ਦੀ ਵਧਾਈ ਤਰੀਕ
ਕੱਚੇ ਮੁਲਾਜ਼ਮਾਂ ਸਬੰਧੀ ਸਬ ਕਮੇਟੀ ਦੀ ਹੋਈ ਬੈਠਕ 
ਵਿੱਤ ਮੰਤਰੀ ਹਰਪਾਲ ਦੀ ਅਗਵਾਈ ਵਾਲੀ ਸਬ ਕਮੇਟੀ ਵੱਲੋਂ ਅੱਜ ਇੱਕ ਵਾਰ ਫਿਰ ਬੈਠਕ ਕੀਤੀ ਗਈ। ਜਿਸ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਹੋਰ ਵਿਭਾਗਾਂ ਨਾਲ ਮੀਟਿੰਗ ਕੀਤੀ ਜਾਣੀ ਹੈ। ਚੀਮਾ ਨੇ ਕਿਹਾ ਕਿ ਕਾਨੂੰਨੀ ਦਾਅ ਪੇਚ ਹਟਾਉਣ ਕਾਰਨ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ  'ਚ ਦੇਰ ਹੋ ਰਹੀ ਹੈ। 


ਕੋਟਕਪੂਰਾ ਗੋਲੀਕਾਂਡ ਮਾਮਲੇ 'ਚ SIT ਨੇ ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਤੋਂ ਕਰੀਬ 4 ਘੰਟੇ ਕੀਤੀ ਪੁੱਛਗਿੱਛ