ਗੁਰਦਾਸਪੁਰ : ਪੁਲਿਸ ਵੱਲੋਂ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈੈ। ਖੇਡਾਂ ਨਾਲ ਸਬੰਧਤ ਜਾਅਲੀ ਸਰਟੀਫਿਕੇਟ ਬਣਾ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਇਕ ਦਵਿੰਦਰ ਨਾਮਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। 11 ਤਿਆਰ ਕੀਤੇ ਗਏ ਜਾਅਲੀ ਸਰਟੀਫਿਕੇਟ, 8 ਜਾਅਲੀ ਮੋਹਰਾਂ, 8 ਪੱਤੇ ਹੋਲੋਗ੍ਰਾਮ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਦੋਸ਼ੀ ਤੋਂ ਕੀਤੀ ਜਾ ਰਹੀ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ| 


ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਗੁਰਦਾਸਪੁਰ ਡਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਖੇਡਾਂ ਨਾਲ ਸਬੰਧਤ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਇਕ ਵਿਅਕਤੀ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਨੇ ਇਕ ਆਪਣੀ ਜਾਅਲੀ ਵੈਬਸਾਈਟ ਬਣਾਈ ਹੋਈ ਸੀ ਅਤੇ ਇਸ ਵਿਅਕਤੀ ਕੋਲੋ 11 ਤਿਆਰ ਕੀਤੇ ਗਏ ਜਾਅਲੀ ਸਰਟੀਫਿਕੇਟ 8 ਜਾਅਲੀ ਮੋਹਰਾਂ, 8 ਪੱਤੇ ਹੋਲੋਗ੍ਰਾਮ ਇਕ ਲੈਪਟਾਪ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ।


ਇਹ ਵਿਅਕਤੀ 10 ਤੋਂ 15 ਹਜ਼ਾਰ ਰੁਪਏ ਬੱਚਿਆਂ ਤੋਂ ਲੈਕੇ ਜਾਅਲੀ ਸਰਟੀਫਿਕੇਟ ਬਣਾ ਕੇ ਦਿੰਦਾ ਸੀ ਉਹਨਾਂ ਕਿਹਾ ਕਿ ਇਸ ਨਾਲ ਹੋਰ ਵੀ ਕਈ ਵਿਆਕਤੀ ਸ਼ਾਮਿਲ ਹੋ ਸਕਦੇ ਹਨ ਇਹ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ