ਖੰਨਾ: ਖੰਨਾ ਦੀ ਜਗਤ ਕਾਲੋਨੀ ਵਿਖੇ ਰਹਿਣ ਵਾਲੀ ਪੰਜਾਬੀ ਗਾਇਕਾ ਕੰਚਨ ਬਾਵਾ ਦੇ ਪੁੱਤਰ ਨੂੰ ਸ਼ਰੇਆਮ ਗੋਲੀਆਂ ਚਲਾਉਣੀਆਂ ਮਹਿੰਗੀਆਂ ਪੈ ਗਈਆਂ। ਫਾਇਰਿੰਗ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਸਬੰਧੀ ਘਟਨਾ 'ਚ ਜ਼ਖਮੀ ਹੋਏ ਸ਼ੁਭਮ ਦੇ ਬਿਆਨਾਂ ਉਪਰ ਕੰਚਨ ਬਾਵਾ ਦੇ ਦੋਨੋਂ ਪੁੱਤਰਾਂ ਕੈਂਡੀ ਬਾਵਾ ਤੇ ਰੋਹਿਤ ਬਾਵਾ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।



ਸ਼ਿਕਾਇਤਕਰਤਾ ਸ਼ੁਭਮ ਨੇ ਦੱਸਿਆ ਕਿ ਖੰਨਾ 'ਚ ਇੱਕ ਸ਼ਾਪਿੰਗ ਮਾਲ ਦੇ ਵਿੱਚ ਚੱਲ ਰਹੇ ਸਪਾ ਸੈਂਟਰ 'ਚ ਕੰਮ ਕਰਦੀਆਂ ਕੁੜੀਆਂ ਕੰਚਨ ਬਾਵਾ ਦੇ ਪੀਜੀ 'ਚ ਰਹਿੰਦੀਆਂ ਹਨ। ਪੀਜੀ ਦੇ ਕਮਰੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਜਦੋਂ ਸ਼ੁਭਮ ਬਚਾਅ ਕਰਨ ਲਈ ਅੱਗੇ ਆਇਆ ਤਾਂ ਝਗੜਾ ਵਧ ਗਿਆ।

ਇਸੇ ਦੌਰਾਨ ਸਪਾ ਸੈਂਟਰ ਦੇ ਮਾਲਕ ਨੂੰ ਸੱਦ ਲਿਆ ਗਿਆ। ਦੋਵੇਂ ਧਿਰਾਂ 'ਚ ਝਗੜਾ ਵਧਣ ਕਰਕੇ ਮੁਹੱਲੇ 'ਚ ਇਕੱਠ ਵੀ ਹੋ ਗਿਆ ਸੀ। ਇਸੇ ਦੌਰਾਨ ਕੈਂਡੀ ਬਾਵਾ ਨੇ ਆਪਣੇ ਲਾਇਸੰਸੀ ਪਿਸਤੌਲ ਦੇ ਨਾਲ ਹਵਾਈ ਫਾਇਰ ਕਰ ਦਿੱਤੇ। ਇਸ ਦੌਰਾਨ ਇਕ ਨੌਜਵਾਨ ਜ਼ਖਮੀ ਵੀ ਹੋ ਗਿਆ।

ਥਾਣਾ ਮੁਖੀ ਭਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਵਾਈ ਫਾਇਰ ਦੇ ਮਾਮਲੇ 'ਚ ਮੁਕੱਦਮਾ ਦਰਜਕਰ ਲਿਆ ਹੈ। ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ