Clash Over Closing of DJ : ਹਲਕਾ ਲੰਬੀ ਦੇ ਪਿੰਡ ਖੁੱਡੀਆ ਮਹਾਂ ਸਿੰਘ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਵਿਆਹ ਦੇ ਰੰਗ ਦੇ ਵਿੱਚ ਭੰਗ ਪੈ ਗਈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਡੀ.ਜੇ. ਨੂੰ ਲੈ ਕੇ ਹੋਏ ਝਗੜੇ ਵਿੱਚ ਦੋ ਔਰਤਾਂ ਸਮੇਤ ਚਾਰ ਜ਼ਖਮੀ ਅਤੇ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਲੰਬੀ ਪੁਲਿਸ ਵਲੋਂ ਜ਼ਖਮੀਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



ਆਓ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ?


ਪਿੰਡ ਖੁੱਡੀਆਮਹਾ ਸਿੰਘ ਵਿਖੇ ਸੁਨੀਲ ਨਾਮਕ ਨੌਜਵਾਨ ਦੇ ਵਿਆਹ ਸਮਾਗਮ ਨੂੰ ਲੈ ਕੇ ਚੱਲ ਰਹੇ ਡੀ ਜੇ ਨੂੰ ਬੰਦ ਕਰਵਾਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਆਪਸ ਦੇ ਵਿੱਚ ਝਗੜਾ ਹੋ ਗਿਆ। ਇਕ ਧਿਰ ਦੇ 2 ਔਰਤਾਂ ਸਮੇਤ 4 ਲੋਕ ਜ਼ਖਮੀ ਹੋ ਗਈ ਅਤੇ ਇੱਕ ਔਰਤ ਦੀ ਮੌਤ ਹੋ ਗਈ ਹੈ। ਸਿਵਲ ਹਸਪਤਾਲ ਮਲੋਟ ਵਿੱਚ ਜੇਰੇ ਇਲਾਜ ਹਰਬੰਸ ਸਿੰਘ ਨੇ ਦੱਸਿਆ ਕਿ ਕੱਲ ਸਾਡੇ ਘਰ ਵਿਚ ਵਿਆਹ ਸਮਾਗਮ ਦਾ ਡੀ ਜੇ ਚੱਲ ਰਿਹਾ ਸੀ , ਜਦੋਂ ਸਾਰਾ ਸਮਾਗਮ ਸਮਾਪਤ ਹੋ ਗਿਆ ਤਾਂ ਸਾਡੇ ਗਵਾਂਢੀਆਂ ਨੇ DJ ਲਗਾ ਲਿਆ । ਜਦੋ ਅਸੀਂ ਬੰਦ ਕਰਵਾਉਣ ਗਏ ਤਾਂ ਉਨ੍ਹਾਂ ਨੇ ਸਾਡੇ ਉਪਰ ਇੱਟਾਂ ਨਾਲ ਹਮਲਾ ਕਰ ਦਿੱਤਾ ਜਿਸ ਵਿਚ ਸਾਡੀਆਂ ਔਰਤਾਂ ਸਮੇਤ ਪੰਜ ਜ਼ਖਮੀ ਹੋ ਗਏ ਅਤੇ ਮੇਰੀ ਮਾਤਾ ਦੀ ਮੌਤ ਹੋ ਗਈ। 


ਲੰਬੀ ਪੁਲਿਸ ਵਲੋਂ ਮਾਮਲਾ ਦਰਜ


ਦੂਜੇ ਪਾਸੇ  ਥਾਣਾ ਲੰਬੀ ਦੇ ਥਾਣਾ ਮੁੱਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਵਿਚ ਸੁਨੀਲ ਨੌਜਵਾਨ ਦਾ ਵਿਆਹ ਸਮਾਗਮ ਸੀ । ਜਿਥੇ ਡੀ ਜੇ ਨੂੰ ਲੈ ਕੇ ਦੋ ਧਿਰਾਂ ਦਾ ਆਪਸੀ ਝਗੜਾ ਹੋਇਆ। ਜਿਸ 'ਚ ਬਿਆਨਾਂ ਮੁਤਾਬਕ ਇੱਕ ਧਿਰ ਨਛੱਤਰ ਸਿੰਘ ਤੇ ਹੋਰਾਂ ਨੇ ਇੱਟਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ 2 ਔਰਤਾਂ ਸਮੇਤ 4 ਜ਼ਖਮੀ ਹੋ ਗਏ ਅਤੇ ਇਕ ਗੁਰਮੇਲ ਕੌਰ ਦੀ ਮੌਤ ਹੋ ਗਈ । ਲੰਬੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸ