ਲੁਧਿਆਣਾ: ਲੁਧਿਆਣਾ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਨਕਲੀ ਮਾਲਕ ਬਣ ਕੇ ਜਾਅਲੀ ਅਧਾਰ ਕਾਰਡ ਬਣਾ ਪ੍ਰਾਪਰਟੀ ਵੇਚਣ ਵਾਲੇ ਗਰੋਹ ਦਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ ਅਤੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ 'ਤੇ ਪਹਿਲਾਂ ਵੀ ਕਈ ਕਈ ਮੁਕੱਦਮੇ ਦਰਜ ਹਨ। 



ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਪੁਲਿਸ ਨੇ ਦੱਸਿਆ ਕਿ ਇਹਨਾਂ ਵੱਲੋਂ ਜਾਅਲੀ ਮਾਲਕ ਦੇ ਨਾਮ ਦਾ ਆਧਾਰ ਕਾਰਡ ਬਣਾਇਆ ਗਿਆ ਸੀ । ਇਨ੍ਹਾਂ ਹੀ ਨਹੀਂ ਪ੍ਰਾਪਰਟੀ ਨੂੰ ਵੇਚਣ ਵਾਸਤੇ ਮੁਹਾਲੀ ਵਿਖੇ ਆਲੀਸ਼ਾਨ ਦਫਤਰ ਵੀ ਤਿਆਰ ਕਰਵਾਇਆ ਗਿਆ ਸੀ । ਮੁਲਜ਼ਮਾਂ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ । ਪੀੜਤ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਬੇਟੀ ਨੂੰ ਗਿਫ਼ਟ ਵਿੱਚ ਦਿੱਤੀ ਬਹੁਕਰੋੜੀ ਪ੍ਰਾਪਰਟੀ ਨੂੰ ਜਾਲਸਾਜ਼ੀ ਕਰ ਕੁਝ ਲੋਕ ਵੇਚਣਾ ਚਾਹੁੰਦੇ ਹਨ । ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। 



ਇਸ ਮੌਕੇ ਤੇ ਬੋਲਦੇ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਹਨਾਂ ਨੂੰ ਇਕ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਵੱਲੋਂ ਬੇਟੀ ਨੂੰ ਗਿਫਟ ਕੀਤੀ ਗਈ 60 ਕਰੋੜ ਦੀ ਪ੍ਰਾਪਰਟੀ ਨੂੰ ਜਾਅਲੀ ਮਾਲਕ ਬਣ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਸ ਨੇ ਜਾਅਲੀ ਆਧਾਰ ਕਾਰਡ ਤਿਆਰ ਕਰ ਮਾਲਕ ਬਣਨ ਵਾਲੀ ਮਹਿਲਾ ਸਮੇਤ ਚਾਰ ਨੂੰ ਗ੍ਰਿਫਤਾਰ ਕੀਤਾ ਹੈ । ਇਸ ਮਾਮਲੇ ਵਿੱਚ ਦੋ ਡੀਲਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਮੁਹਾਲੀ ਵਿੱਚ ਆਲੀਸ਼ਾਨ ਦਫਤਰ ਬਣਾ ਇਸ ਪ੍ਰਾਪਰਟੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ।


ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੰਜਾਬ ਲਿਆਂਦਾ ਜਾਏਗਾ ਗੈਂਗਸਟਰ ਜੱਗੂ ਭਗਵਾਨਪੁਰੀਆ, ਪੁਲਿਸ ਨੂੰ ਮਿਲੀ ਟ੍ਰਾਂਜ਼ਿਟ ਰਿਮਾਂਡ