Punjab News : ਫ਼ਾਜ਼ਿਲਕਾ 'ਚ ਲੰਪੀ ਸਕਿਨ ਬਿਮਾਰੀ ਦੇ ਨਾਲ ਵੱਡੀ ਗਿਣਤੀ ਵਿੱਚ ਪਸ਼ੂਆਂ  ਦੀ ਮੌਤ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਮਰਨ ਵਾਲੇ ਪਸ਼ੂਆਂ  ਦੀ ਗਿਣਤੀ 40 ਹੋ ਗਈ ਦੱਸ ਦੇਈਏ ਕਿ ਫਾਜ਼ਿਲਕਾ ਦੇ ਗਊਸ਼ਾਲਾ ਦੇ ਵਿੱਚ ਲੰਪੀ ਸਕਿਨ ਬਿਮਾਰੀ ਦੇ ਨਾਲ ਵੱਡੀ ਗਿਣਤੀ ਵਿੱਚ ਪਸ਼ੂ ਪੀੜਤ ਹੋ ਗਏ ਹਨ। ਹਾਲਾਂਕਿ ਜਾਣਕਾਰੀ ਦੇ ਮੁਤਾਬਕ 150-200 ਪਸ਼ੂ ਇਸ ਬੀਮਾਰੀ ਨਾਲ ਪੀੜਤ ਹਨ ਜਦਕਿ ਰੋਜ਼ਾਨਾ ਵੱਡੀ ਗਿਣਤੀ ਵਿੱਚ ਪਸ਼ੂਆਂ  ਦੀ ਮੌਤ ਹੋ ਰਹੀ ਹੈ।  ਫ਼ਾਜ਼ਿਲਕਾ ਦੀ ਗਊਸ਼ਾਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਰੀਬ 40 ਪਸ਼ੂ  ਹੁਣ ਤਕ ਇਸ ਬਿਮਾਰੀ ਦੇ ਮੂੰਹ 'ਚ ਜਾ ਚੁੱਕੇ ਹਨ।