Punjab News : ਮਾਈਨਿੰਗ ਠੇਕੇਦਾਰ ਰਾਕੇਸ਼ ਚੌਧਰੀ ਨੂੰ ਅੱਜ ਨੰਗਲ ਕੋਰਟ ਵਿਚ ਪੇਸ਼ ਕੀਤਾ ਗਿਆ ਸੀ ,ਜਿਥੇ ਕੋਰਟ ਨੇ ਮਾਈਨਿੰਗ ਠੇਕੇਦਾਰ ਰਾਕੇਸ਼ ਚੌਧਰੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਸਰਕਾਰੀ ਵਕੀਲ ਨੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਮੰਗਿਆ ਸੀ। 



ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਸ਼ੀਨਰੀ 'ਤੇ ਕਾਗਜ਼ਾਤ ਰਿਕਵਰ ਕਰਨੇ ਸਨ, ਜੋ ਗੈਰ ਕਾਨੂੰਨੀ ਮਾਈਨਿੰਗ ਕਰਨ ਲਈ ਵਰਤੇ ਗਏ, ਜਿਸ ਨੂੰ ਲੈ ਕੇ ਪੁਲੀਸ ਨੇ ਤਿੰਨ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ ਸਾਡੀਆਂ ਦਲੀਲਾਂ ਨਹੀਂ ਮਨੀਆਂ। ਰਾਕੇਸ਼ ਚੌਧਰੀ ਵਕੀਲ ਦੀ ਦਲੀਲ ਮੁਤਾਬਕ ਉਨ੍ਹਾਂ ਦਾ ਮੁਵੱਕਲ ਸਰਕਾਰੀ ਕੰਟਰੈਕਟਰ ਹੈ। ਅਗਰ ਉਨ੍ਹਾਂ ਨੇ ਕੋਈ ਜ਼ਿਆਦਾ ਮਾਈਨਿੰਗ ਕੀਤੀ ਹੈ ਤਾਂ ਜੁਰਮਾਨਾ ਲਗਾਇਆ ਜਾ ਸਕਦਾ ਹੈ।   

ਸਰਕਾਰੀ ਮਾਈਨਿੰਗ ਕਾਂਟ੍ਰੈਕਟਰਸ ਜਿਸ ਨੂੰ ਕਿ ਰੂਪਨਗਰ ਪੁਲਿਸ ਨੇ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਸੀ ,ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ,ਜਿੱਥੇ ਨੰਗਲ ਕੋਰਟ ਵੱਲੋਂ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ,ਜਦਕਿ ਸਰਕਾਰੀ ਵਕੀਲ ਦੀ ਦਲੀਲ ਸੀ ਕਿ ਉਨ੍ਹਾਂ ਕੋਲੋਂ ਉਹ ਮਸ਼ੀਨਰੀ ਰਿਕਵਰ ਕਰਨੀ ਸੀ,ਜੋ ਮਾਈਨਿੰਗ ਕਰਨ ਲਈ ਵਰਤੀ ਗਈ ਪਰ ਜੱਜ ਨੇ ਉਨ੍ਹਾਂ ਦੀ ਇਹ ਦਲੀਲ ਨੂੰ ਨਹੀਂ ਮੰਨੀ ਤੇ ਰਾਕੇਸ਼ ਚੌਧਰੀ ਨੂੰ ਚੌਦਾਂ ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। 

ਬੀਤੇ ਦਿਨੀਂ ਗੈਰਕਾਨੂੰਨੀ ਮਾਈਨਿੰਗ ਦੇ ਦੋਸ਼ ਹੇਠ ਸਰਕਾਰੀ ਮਾਈਨਿੰਗ ਕਾਂਟ੍ਰੈਕਟਰਸ ਰਾਕੇਸ਼ ਚੌਧਰੀ ਨੂੰ ਰੂਪਨਗਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਜਿਸ ਦਾ ਕਿ ਕੋਰਟ ਵੱਲੋਂ ਦੋ ਦਿਨਾਂ ਪੁਲੀਸ ਰਿਮਾਂਡ ਦਿੱਤਾ ਗਿਆ ਸੀ ਤੇ ਅੱਜ 2 ਦਿਨਾਂ  ਰਿਮਾਂਡ ਖਤਮ ਹੋਣ ਤੋਂ ਬਾਅਦ ਰਾਕੇਸ਼ ਚੌਧਰੀ ਨੂੰ ਨੰਗਲ ਕੋਟ ਵਿਖੇ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਚੌਦਾਂ ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਸਰਕਾਰੀ ਵਕੀਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲੀਸ ਨੇ ਰਾਕੇਸ਼ ਚੌਧਰੀ ਕੋਲੋਂ ਉਹ ਸਰਕਾਰੀ ਮਸ਼ੀਨਰੀ ਰਿਕਵਰ ਕਰਨੀ ਸੀ ,ਜੋ ਕਿ ਇਲਲੀਗਲ ਮਾਈਨਿੰਗ ਕਰਨ ਲਈ ਵਰਤੀ ਗਈ ਤੇ ਰਾਕੇਸ਼ ਚੌਧਰੀ ਨੇ ਵੀ ਦੱਸਿਆ ਸੀ ਕਿ ਉਨ੍ਹਾਂ ਦਾ ਇੱਕ ਆਫ਼ਿਸ ਜੰਮੂ ਵਿੱਚ ਵੀ ਹੈ, ਮਗਰ ਬਾਅਦ ਵਿਚ ਉਹ ਮੁੱਕਰ ਗਏ। ਸਰਕਾਰੀ ਵਕੀਲ ਨੇ ਕਿਹਾ ਕਿ ਕੋਰਟ ਨੇ ਸਾਡੀ ਦਲੀਲ ਨੂੰ ਨਹੀਂ ਮੰਨੀਆਂ ਤੇ ਉਨ੍ਹਾਂ ਦੇ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਦੇ ਮੁਵੱਕਲ ਸਰਕਾਰੀ ਠੇਕੇਦਾਰ ਹਨ ,ਸਰਕਾਰ ਉਨ੍ਹਾਂ ਤੋਂ ਜੁਰਮਾਨਾ ਵਸੂਲ ਸਕਦੀ ਹੈ।