Punjab News : ਫਾਜ਼ਿਲਕਾ ਵਿਚ ਮੋਹਾਲੀ ਪੁਲਿਸ ਨੇ ਸੀਕਰੇਟ ਅਪਰੇਸ਼ਨ ਚਲਾਇਆ ਹੈ ਅਤੇ ਹਵਾਈ ਫਾਈਰਿੰਗ ਕਰਕੇ ਮੁਹਾਲੀ ਵਿੱਚ ਲੁੱਟ-ਖੋਹ ਕਰਨ ਵਾਲਿਆਂ ਨੂੰ ਚੁੱਕਿਆ ਹੈ। ਫਾਜ਼ਿਲਕਾ ਵਿੱਚ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਕਾਰ ਸਵਾਰ ਵਿਅਕਤੀ ਨੂੰ ਗੱਡੀ ਵਿੱਚੋ ਕੱਢ ਕੇ ਆਪਣੀ ਗੱਡੀ ਵਿੱਚ ਬਿਠਾ ਕੇ ਲਿਜਾਇਆ ਜਾ ਰਿਹਾ ਹੈ ਤੇ ਫਾਇਰਿੰਗ ਵੀ ਹੋ ਰਹੀ ਹੈ। 

 

ਤਸਵੀਰਾਂ ਫਾਜ਼ਿਲਕਾ ਦੇ ਸਲੇਮਸ਼ਾਹ ਰੋਡ ਦੇ ਨੇੜੇ ਪੈਂਦੇ ਡਾਕਟਰ ਨਵਦੀਪ ਜਸੂਜਾ ਦੇ ਹਸਪਤਾਲ ਦੇ ਬਾਹਰ ਦੀਆਂ ਹਨ , ਜਿੱਥੇ ਕਾਰ ਸਵਾਰ ਨੌਜਵਾਨ ਨੂੰ ਚੁੱਕਣ ਲਈ ਪਹੁੰਚੀ ਮੋਹਾਲੀ ਪੁਲਿਸ ਕਿਸ ਤਰ੍ਹਾਂ ਦੇ ਨਾਲ ਆਪਣਾ ਸੀਕਰੇਟ ਅਪਰੇਸ਼ਨ ਚਲਾਇਆ। ਇਹ ਸਾਰੀ ਵੀਡੀਓ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ। 

 


 

ਫਾਜ਼ਿਲਕਾ ਦੇ ਡੀਐਸਪੀ ਸੁਬੇਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹਾਲੀ ਪੁਲੀਸ ਦੀ ਟੀਮ ਫਾਜ਼ਿਲਕਾ ਆਈ ਸੀ, ਜਿਨ੍ਹਾਂ ਵੱਲੋਂ ਮੋਹਾਲੀ ਵਿਚ ਗੰਨ ਪੁਆਇੰਟ ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਾਮਲੇ ਵਿੱਚ ਲੋੜੀਂਦੇ ਇਨ੍ਹਾਂ  ਆਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ। 

 


 

ਦੱਸ ਦੇਈਏ ਕਿ ਪੰਜਾਬ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਨਿੱਤ ਨਵੇਂ ਕੇਸ ਸਾਹਮਣੇ ਆ ਰਹੇ ਹਨ। ਪੁਲਿਸ ਦੀ ਸਖ਼ਤੀ ਦੇ ਬਾਵਜੂਦ ਲੁਟੇਰੇ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਰਹੇ ਹਨ। ਇਸੇ ਦੌਰਾਨ ਮੋਹਾਲੀ (Mohali) ਤੋਂ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।