ਹੁਸ਼ਿਆਰਪੁਰ : ਅਕਸਰ ਨੌਜਵਾਨ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸਿਕਾਰ ਹੁੰਦੇ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਵਿਧਾਨ ਸਭਾ ਹਲਕਾ ਦਸੂਹਾ ਤੋਂ ਸਾਹਮਣੇ ਆਇਆ ਹੈ ਜਿੱਥੇ ਰੋਜ਼ੀ ਰੋਟੀ ਲਈ ਦੁਬਈ ਗਏ ਨੌਜਵਾਨਾਂ ਨੂੰ ਟਰੈਵਲ ਏਜੰਟਾਂ ਨੇ ਬੰਧਕ ਬਣਾ ਲਿਆ। ਚਾਰ ਦੀਵਾਰੀ 'ਚ ਬੰਦ ਇਹ ਨੌਜਵਾਨ ਭੁੱਖੇ ਪਿਆਸੇ ਹਨ ਤੇ ਭਾਰਤ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ।



ਇਹਨਾਂ ਨੌਜਵਾਨਾਂ ਵੱਲੋਂ ਇੱਕ ਇੱਕ ਵੀਡੀਓ ਬਣਾ ਕੇ ਸੰਦੇਸ਼ ਦਿੱਤਾ। ਨੌਜਵਾਨ ਮੁਤਾਬਕ ਵਿਦੇਸ਼ ਭੇਜਣ ਲਈ ਉਹਨਾਂ ਤੋਂ ਮੋਟੀ ਰਕਮ ਵਸੂਲੀ ਗਈ ਤੇ ਉਲਟਾ ਕ੍ਰੈਡਿਟ ਕਾਰਡ ਬਣਾਉਣ ਦਾ ਆਖਕੇ ਖੁਦ ਏਜੰਟਾਂ ਨੇ ਉਹਨਾਂ ਸਿਰ ਲੱਖਾਂ ਦੇ ਲੋਨ ਚੜਾ ਦਿੱਤਾ ਹੈ। ਪਾਸਪੋਰਟ ਜਬਤ ਕਰ ਲਏ ਹਨ ਤੇ ਉਲਟਾ ਉਹਨਾਂ ਨੂੰ ਹੀ ਧਮਕਾ ਰਹੇ ਹਨ। 
ਜਲੰਧਰ ਦੇ ਟਰੈਵਲ ਏਜੰਟਾਂ ਨੂੰ ਚਾਰ ਲੱਖ ਰੁਪਏ ਦੇ ਕੇ ਰੋਜ਼ੀ-ਰੋਟੀ ਕਮਾਉਣ ਲਈ  ਨੌਜਵਾਨ ਦੁਬਈ ਗਿਆ ਸੀ, ਜਿੱਥੇ ਉਨ੍ਹਾਂ ਨੂੰ ਦੁਬਈ 'ਚ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ, ਪਰ ਏਜੰਟਾਂ ਵੱਲੋਂ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਦਿਵਾਈ ਗਈ। 



ਟਰੈਵਲ ਏਜੰਟਾਂ ਨੇ ਐਪਲ ਦੇ ਸਾਰੇ ਮੋਬਾਈਲ ਉਨ੍ਹਾਂ ਦੇ ਨਾਂ 'ਤੇ ਖਰੀਦੇ। ਉਨ੍ਹਾਂ ਨੂੰ ਇਸ ਬਾਰੇ ਇੱਕ ਮੋਬਾਈਲ ਸੰਦੇਸ਼ ਦੌਰਾਨ ਪਤਾ ਲੱਗਾ ਜਦੋਂ ਉਨ੍ਹਾਂ ਨੇ ਇਸ ਬਾਰੇ ਆਪਣੇ ਟਰੈਵਲ ਏਜੰਟ ਨਾਲ ਗੱਲ ਕੀਤੀ ਤਾਂ ਟਰੈਵਲ ਏਜੰਟਾਂ ਨੇ ਨੇ ਕਿਹਾ ਕਿ ਅਸੀਂ ਤੁਹਾਡੇ ਸਾਰਿਆਂ ਲਈ ਕ੍ਰੈਡਿਟ ਕਾਰਡ ਬਣਾਵਾਂਗੇ, ਕੁਝ ਲੜਕਿਆਂ ਨੇ ਉਨ੍ਹਾਂ ਨੂੰ ਕ੍ਰੈਡਿਟ ਕਾਰਡ ਬਣਵਾ ਦਿੱਤਾ, ਜਦੋਂ ਉਨ੍ਹਾਂ ਨੇ ਆਪਣੇ ਮੋਬਾਈਲ 'ਤੇ ਮੈਸੇਜ ਚੈੱਕ ਕੀਤਾ ਤਾਂ ਏਜੰਟਾਂ ਵੱਲੋਂ ਉਨ੍ਹਾਂ ਦੇ ਕ੍ਰੈਡਿਟ ਕਾਰਡ ਤੋਂ ਪੰਜਾਹ ਪੰਜਾਹ ਲੱਖ ਦਾ ਕਰਜ਼ਾ ਲੈ ਲਿਆ ਗਿਆ। ਇਸ ਤੋਂ ਬਾਅਦ ਜਦੋਂ ਟਰੈਵਲ ਏਜੰਟ ਨਾਲ ਗੱਲ ਕੀਤੀ ਗਈ ਤਾਂ  ਪਹਿਲਾਂ ਸਾਰਿਆਂ ਦੇ ਪਾਸਪੋਰਟ ਲੈ ਲਏ ਗਏ, ਫਿਰ ਉਨ੍ਹਾਂ ਨੂੰ ਬੰਧਕ ਬਣਾ ਲਿਆ ਗਿਆ । ਦੁਬਈ ਤੋਂ ਪ੍ਰਦੀਪ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਭੇਜ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।



ਦਸੂਹਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪ੍ਰਦੀਪ ਸਿੰਘ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਬੰਧਕ ਬਣਾਏ ਗਏ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਬੱਚਿਆਂ ਨੂੰ ਦੁਬਈ ਤੋਂ ਸਹੀ ਸਲਾਮਤ ਭਾਰਤ ਲਿਆਂਦਾ ਜਾਵੇ ਅਤੇ ਟਰੈਵਲ ਏਜੰਟਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ।