Hoshiarpur News : ਹੁਸ਼ਿਆਰਪੁਰ ਦੇ ਤਲਵਾੜਾ ਸਥਿਤ ਪੌਂਗ ਡੈਮ ਤੋਂ ਪੁਲਿਸ ਨੇ ਪਾਕਿਸਤਾਨੀ ਗੁਬਾਰੇ ਬਰਾਮਦ ਕੀਤੇ ਹਨ। ਗੁਬਾਰੇ ਅਸਮਾਨ ਤੋਂ ਉੱਡ ਕੇ ਡੈਮ ਤੱਕ ਪਹੁੰਚ ਗਏ ਸਨ। ਚੰਦ ਦੇ ਆਕਾਰ ਦੇ ਗੁਬਾਰੇ ਹਰੇ ਰੰਗ ਦੇ ਸਨ। ਇਲਾਕਾ ਵਾਸੀਆਂ ਅਨੁਸਾਰ ਇਹ ਗੁਬਾਰੇ ਪਾਕਿਸਤਾਨ ਵੱਲ ਆਏ ਹਨ।
ਤਲਵਾੜਾ ਪੁਲਿਸ ਜਾਂਚ ਕਰ ਰਹੀ ਹੈ
ਡੀ.ਐਸ.ਪੀ ਦਸੂਹਾ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਸੀ। ਪਾਕਿਸਤਾਨ 'ਚ 14 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ, ਹੋ ਸਕਦਾ ਹੈ ਕਿ ਇਹ ਗੁਬਾਰੇ ਉੱਡ ਕੇ ਇੱਥੇ ਪਹੁੰਚੇ ਹੋਣ। ਤਲਵਾੜਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਹਰੇ ਰੰਗ ਵਾਲੇ ਪਾਕਿਸਤਾਨੀ ਗੁਬਾਰੇ ਭਾਰਤ ਦੀ ਸਰਹੱਦ ਦੇ ਅੰਦਰੋਂ ਮਿਲ ਚੁੱਕੇ ਹਨ।
ਪਾਕਿਸਤਾਨ ਵੱਲੋਂ ਡਰੋਨ ਭੇਜੇ ਜਾਂਦੇ ਹਨ
ਭਾਰਤੀ ਖੇਤਰ 'ਚ ਪਾਕਿਸਤਾਨ ਵੱਲੋਂ ਡਰੋਨ ਭੇਜਣ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਹਨ। ਪਾਕਿਸਤਾਨੀ ਡਰੋਨ ਰਾਹੀਂ ਅਕਸਰ ਹੀ ਹੈਰੋਇਨ ਵਰਗੇ ਨਸ਼ੀਲੇ ਪਦਾਰਥ ਭਾਰਤੀ ਸਰਹੱਦ ਅੰਦਰ ਨਜ਼ਾਇਜ ਤਰੀਕੇ ਦੇ ਨਾਲ ਭੇਜੇ ਜਾਂਦੇ ਨੇ। ਪਰ ਬੀਐਸਐਫ ਜਵਾਨ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਉੱਤੇ ਅਕਸਰ ਹੀ ਪਾਣੀ ਫੇਰ ਦਿੰਦੇ ਹਨ। ਹੁਣ ਤੱਕ ਬੀਐਸਐਫ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਡਰੋਨ ਅਤੇ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਨੂੰ ਬਰਾਮਦ ਕਰ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ