Punjab News : ਫਰੀਦਕੋਟ ਦੇ ਸੰਜੇ ਨਗਰ ਤੋਂ ਮਿਲੀ ਲੜਾਈ ਝਗੜੇ ਦੀ ਸ਼ਿਕਾਇਤ ਤੋਂ ਬਾਅਦ ਪੜਤਾਲ ਕਰਨ ਪੁੱਜੇ ਪੁਲਿਸ ਮੁਲਾਜ਼ਮਾਂ 'ਤੇ ਕੁੱਝ ਲੋਕਾਂ ਵੱਲੋਂ ਬਹਿਸਬਾਜ਼ੀ ਕਰਨ ਤੋਂ ਬਾਅਦ ਵਰਦੀ ਫਾੜਨ ਅਤੇ ਪੱਥਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇੱਕ ਸਹਾਇਕ ਥਾਣੇਦਾਰ ਜ਼ਖਮੀ ਹੋ ਗਿਆ, ਜਿਸ ਨੂੰ ਮੈਡੀਕਲ ਹਸਪਤਾਲ ਦਾਖਿਲ ਕਰਵਾਇਆ ਗਿਆ।



 

ਜਾਣਕਾਰੀ ਦਿੰਦੇ ਹੋਏ ਡੀਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਕੱਲ ਲੋਹੜੀ ਦੀ ਰਾਤ 112 ਨੰਬਰ 'ਤੇ ਕਿਸੇ ਵੱਲੋਂ ਸੰਜੇ ਨਗਰ 'ਚ ਲੜਾਈ ਦੀ ਸੁਚਨਾ ਦਿੱਤੀ ਸੀ, ਜਿਸ ਦੀ ਪੜਤਾਲ ਕਰਨ ਲਈ ਡਿਊਟੀ ਅਫਸਰ ਜਦ ਮੌਕੇ 'ਤੇ ਪੁੱਜੇ ਤਾਂ ਉੱਥੇ ਮੌਜੂਦ ਕੁੱਝ ਲੜਕਿਆਂ ਵੱਲੋਂ ਡਿਊਟੀ ਅਫਸਰ ASI ਇਕਬਾਲ ਚੰਦ ਨਾਲ ਪਹਿਲਾਂ ਬਹਿਸਬਾਜ਼ੀ ਕੀਤੀ ਅਤੇ ਬਾਅਦ 'ਚ ਉਸਦੀ ਵਰਦੀ ਫਾੜੀ। 

 


 

ਨਾਲ ਹੀ ਪੱਥਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ASI ਇਕਬਾਲ ਚੰਦ ਜ਼ਖਮੀ ਹੋ ਗਿਆ, ਜਿਸ ਨੂੰ ਮੈਡੀਕਲ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਡੀਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਕੱਲ ਲੋਹੜੀ ਦੀ ਰਾਤ 112 ਨੰਬਰ 'ਤੇ ਕਿਸੇ ਵੱਲੋਂ ਸੰਜੇ ਨਗਰ 'ਚ ਲੜਾਈ ਦੀ ਸੁਚਨਾ ਦਿੱਤੀ ਸੀਜ਼ਖਮੀ ਡਿਊਟੀ ਅਫਸਰ ਦੇ ਬਿਆਨਾਂ 'ਤੇ ਪੰਜ ਲੋਕਾਂ ਖਿਲਾਫ ਬਾਈ ਨੇਮ ਅਤੇ ਕੁੱਜ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਫ਼ਿਲਹਾਲ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀ ਹੋਈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।