Punjab News: ਸੰਗਰੂਰ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਤਿੰਨ ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ "2016 ਪੁਲਿਸ ਪੈਂਡਿੰਗ ਯੂਨੀਅਨ" ਅਤੇ ਕੋਰਨਾ ਵਾਰੀਅਰ ਯੂਨੀਅਨ ਦੇ ਲੜਕੇ-ਲੜਕੀਆਂ ਨੇ ਪੁਲਿਸ  'ਤੇ ਗੰਭੀਰ ਇਲਜ਼ਾਮ ਲਗਾਏ। 


ਧਰਨਾ ਦੇ ਰਹੇ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਰਾਤ ਕਰੀਬ 1 ਵਜੇ ਪੁਲਿਸ ਵੱਲੋਂ ਮੁਜ਼ਾਹਰਾਕਾਰੀ ਲੜਕੇ-ਲੜਕੀਆਂ ਨੂੰ ਜਬਰੀ ਬੱਸਾਂ ਵਿੱਚ ਬਿਠਾ ਕੇ ਸੰਗਰੂਰ ਤੋਂ ਫਤਿਹਗੜ੍ਹ ਸਾਹਿਬ ਨੂੰ 90 ਕਿਲੋਮੀਟਰ ਦੂਰ ਜੋਤੀਸਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੜਕਾਂ ’ਤੇ ਛੱਡ ਦਿੱਤਾ ਗਿਆ। ਰਾਤ ਕਰੀਬ 1.00 ਵਜੇ ਵੀਡੀਓ ਵੀ ਬਣਾਈ ਗਈ। 


ਕੋਰੋਨਾ ਵਾਰੀਅਰ ਲੜਕੀਆਂ ਨੇ ਦੱਸਿਆ ਕਿ ਉਹਨਾਂ ਦੀ ਪੰਜਾਬ ਦੇ ਸਿਹਤ ਮੰਤਰੀ ਨਾਲ ਮੀਟਿੰਗ ਹੋਈ ਜਿਸ ਤੋਂ ਬਾਅਦ ਸ਼ਾਂਤੀਪੂਰਵਕ ਤਰੀਕੇ ਨਾਲ ਉਹ ਮੁੜ ਆਪਣੇ ਧਰਨੇ 'ਤੇ ਬੈਠ ਗਏ, ਪਰ ਰਾਤ ਕਰੀਬ ਸਾਢੇ ਗਿਆਰਾਂ ਵਜੇ ਉਹਨਾਂ ਨੂੰ ਜ਼ਬਰਦਸਤੀ ਬੱਸਾਂ 'ਚ ਬਿਠਾਇਆ ਗਿਆ ਅਤੇ ਲਗਭਗ ਦੁਪਹਿਰ 1:00 ਵਜੇ ਫਤਿਹਗੜ੍ਹ ਸਾਹਿਬ ਸੜਕਾਂ 'ਤੇ ਛੱਡ ਦਿੱਤਾ ਗਿਆ। 


ਇਹਨਾਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹਨਾਂ ਦਾ ਸਾਰਾ ਸਮਾਨ ਧਰਨੇ ਵਾਲੀ ਥਾਂ ਮੌਜੂਦ ਹੈ ਜਦਕਿ ਉਹਨਾਂ ਨਾਲ ਇਸ ਤਰ੍ਹਾਂ ਧੱਕੇਸ਼ਾਹੀ ਕਰਕੇ ਸੜਕਾਂ 'ਤੇ ਛੱਡ ਦਿੱਤਾ ਗਿਆ। 
ਨੌਜਵਾਨ ਦੱਸ ਰਹੇ ਹਨ ਕਿ ਪੁਲਿਸ ਨੇ ਫਤਹਿਗੜ੍ਹ ਸਾਹਿਬ, ਜੋਤੀਸਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੜਕਾਂ 'ਤੇ ਉਤਰ ਕੇ ਵੀਡੀਓ ਬਣਾ ਕੇ ਆਪਣਾ ਸਬੂਤ ਦਿੱਤਾ ਕਿ ਅਸੀਂ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਛੱਡ ਦਿੱਤਾ ਹੈ, ਪਰ ਹੁਣ ਉਹ ਰਾਤ ਨੂੰ ਸੜਕਾਂ 'ਤੇ ਘੁੰਮ ਰਹੇ ਸਨ।


ਅੱਜ ਸਵੇਰੇ 7 ਵਜੇ ਮੁੜ ਧਰਨਾਕਾਰੀਆਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਲੜਕੇ-ਲੜਕੀਆਂ ਟਰੱਕ ਵਿੱਚ ਬੈਠ ਕੇ ਮੁੜ ਸੰਗਰੂਰ ਪਹੁੰਚ ਗਏ ਹਾਂ ਪਰ ਸਾਡੇ ਧਰਨੇ ਵਾਲੇ ਟੈਂਟ ਅਤੇ ਸਾਡਾ ਸਾਰਾ ਸਮਾਨ ਉਥੋਂ ਉਖਾੜ ਦਿੱਤਾ ਗਿਆ ਹੈ।