Punjab News: ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਕੂਲਾਂ ਤੇ ਦਫ਼ਤਰਾਂ ਦੇ ਸਮੇਂ 'ਚ ਬਦਲਾਅ ਕੀਤਾ ਹੈ। ਬੁੱਧਵਾਰ ਯਾਨੀ 30 ਅਗਸਤ ਨੂੰ ਸਕੂਲ ਤੇ ਦਫ਼ਤਰ ਦੋ ਘੰਟੇ ਲੇਟ ਖੁੱਲ੍ਹਣਗੇ।



ਰੱਖੜੀ ਦੇ ਤਿਉਹਾਰ ਮੌਕੇ ਕੱਲ੍ਹ 30 ਅਗਸਤ ਨੂੰ ਪੰਜਾਬ ਸਰਕਾਰ ਦੇ ਸਮੂਹ ਦਫ਼ਤਰ, ਸਕੂਲ 2 ਘੰਟੇ ਦੀ ਦੇਰੀ ਨਾਲ ਖੁੱਲ੍ਹਣਗੇ।


ਸਰਕਾਰੀ ਦਫ਼ਤਰਾਂ ਦਾ ਸਮਾਂ 9 ਵਜੇ ਦਾ ਹੈ, ਜੋ ਕਿ ਰੱਖੜੀ ਵਾਲੇ ਦਿਨ 11 ਵਜੇ ਖੁੱਲ੍ਹਣਗੇ। ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਾਰੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਦਾ ਹੈ, ਜਿਸ ਕਰਕੇ 30 ਅਗਸਤ ਨੂੰ 10 ਵਜੇ ਖੁੱਲ੍ਹਣਗੇ। ਛੁੱਟੀ ਦਾ ਸਮਾਂ ਪਹਿਲਾਂ ਵਾਲਾ ਹੀ ਹੋਵੇਗਾ।


ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਰੱਖੜੀ ਦਾ ਤਿਉਹਾਰ


ਰੱਖੜੀ ਦਾ ਦਿਨ ਭੈਣਾਂ-ਭਰਾਵਾਂ ਦੇ ਰਿਸ਼ਤੇ ਨੂੰ ਮਨਾਉਣ ਵਾਲਾ ਤਿਉਹਾਰ, ਰਵਾਇਤੀ ਤੌਰ 'ਤੇ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਇੱਕ ਖਾਸ ਮੌਕਾ ਹੈ ਜਿੱਥੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਦਾ ਪਵਿੱਤਰ ਧਾਗਾ ਬੰਨ੍ਹਦੀਆਂ ਹਨ, ਜੋ ਉਹਨਾਂ ਦੇ ਪਿਆਰ ਅਤੇ ਰੱਖਿਆ ਦਾ ਪ੍ਰਤੀਕ ਹੈ। ਬਦਲੇ ਵਿਚ, ਭਰਾ ਆਪਣੀਆਂ ਭੈਣਾਂ ਨੂੰ ਤੋਹਫ਼ੇ ਦਿੰਦੇ ਹਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ। ਇਸ ਸਾਲ ਇਹ ਤਿਉਹਾਰ 30 ਅਗਸਤ, 2023 ਯਾਨੀਕਿ ਕੱਲ੍ਹ ਨੂੰ ਮਨਾਇਆ ਜਾ ਰਿਹਾ ਹੈ।


ਰੱਖੜੀ ਬੰਨਣ ਦਾ ਸਮਾਂ


ਪੰਚਾਂਗ ਦੇ ਅਨੁਸਾਰ, ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ 30 ਅਗਸਤ, 2023 ਨੂੰ ਸਵੇਰੇ 10:58 ਵਜੇ ਸ਼ੁਰੂ ਹੋਵੇਗਾ ਹੈ ਅਤੇ ਅਗਲੇ ਦਿਨ, 31 ਅਗਸਤ ਨੂੰ ਸਵੇਰੇ 07:05 ਵਜੇ ਤੱਕ ਜਾਰੀ ਰਹੇਗਾ। ਇਸ ਸਾਲ 30 ਅਗਸਤ ਨੂੰ ਰੱਖੜੀ ਦੇ ਦਿਨ ਭਦਰਾ ਦੀ ਛਾਇਆ ਹੈ। ਰੱਖੜੀ ਵਾਲੇ ਦਿਨ ਭਦਰਾ ਸਵੇਰੇ 10.58 ਵਜੇ ਸ਼ੁਰੂ ਹੋ ਰਹੀ ਹੈ ਅਤੇ ਰਾਤ 09.01 ਵਜੇ ਤੱਕ ਰਹੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ









 


Iphone ਲਈ ਕਲਿਕ ਕਰੋ