ਫ਼ਤਹਿਗੜ੍ਹ ਸਾਹਿਬ:  ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਵੱਡੀ ਡਕੈਤੀ ਹੋਈ ਹੈ। ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਦੇ ਪ੍ਰੀਤ ਨਗਰ ਵਿੱਚ ਲੋਹਾ ਕਾਰੋਬਾਰੀਆਂ ਤੋਂ 12 ਲੱਖ ਰੁਪਏ ਦੇ ਕਰੀਬ ਲੁੱਟੇ ਗਏ ਹਨ। ਲੋਹਾ ਕਾਰੋਬਾਰੀਆਂ ਦੇ ਅੱਖਾਂ ਵਿੱਚ ਮਿਰਚਾਂ ਪਾ ਕੇ ਤੇ ਗੋਲੀ ਮਾਰ ਕੇ ਲੁਟੇਰੇ ਕਰੀਬ 12 ਲੱਖ ਰੁਪਏ ਦੇ ਕਰੀਬ ਕੈਸ਼ ਖੋਹ ਕੇ ਫਰਾਰ ਹੋ ਗਏ ਹਨ।


 


ਪੁਲਿਸ ਮੁਤਾਬਕ ਪਰਮਿੰਦਰ ਸਿੰਘ ਵਾਸੀ ਸਰਹਿੰਦ ਮੰਡੀ ਗੋਬਿੰਦਗੜ੍ਹ ਵਿੱਚ ਯੁਵਰਾਜ ਇੰਟਰ ਪ੍ਰਾਈਸਸ ਕੰਪਨੀ ਵਿੱਚ ਕੰਮ ਕਰਦਾ ਹੈ। ਪਰਮਿੰਦਰ ਸਿੰਘ 12 ਲੱਖ ਰੁਪਏ ਲੈ ਕੇ ਜਿਵੇਂ ਹੀ ਪ੍ਰੀਤ ਨਗਰ ਆਪਣੇ ਦਫਤਰ ਕੋਲ ਪੁੱਜਿਆ ਤਾਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਪਹਿਲਾਂ ਅੱਖਾਂ ਵਿੱਚ ਮਿਰਚਾਂ ਪਾਈਆਂ ਤੇ ਫਿਰ ਗੋਲੀ ਮਾਰ ਕੇ 12 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ।


 


ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਪੈਂਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਪ੍ਰੀਤ ਨਗਰ ਇਲਾਕੇ 'ਚ ਸਥਿਤ ਇੱਕ ਲੋਹਾ ਵਪਾਰੀ ਦੇ ਕਰਿੰਦੇ ਤੋਂ 8 ਲੱਖ ਰੁਪਏ ਦੇ ਕਰੀਬ ਲੁੱਟਣ ਦਾ ਸਮਾਚਾਰ ਹੈ।


ਪੁਲਿਸ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੁਕਾਨ ਵਿੱਚ ਵੜ ਕੇ ਲੁੱਟ ਦੀ ਘਟਨਾਂ ਨੂੰ ਅੰਜਾਮ ਦਿੱਤਾ। ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦੇਣ ਲਈ ਲੁਟੇਰਿਆਂ ਨੇ ਪਹਿਲਾਂ ਕਰਿੰਦੇ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਪਾਇਆ ਫਿਰ ਪੇਟ ਵਿੱਚ ਗੋਲੀ ਮਾਰ ਦਿੱਤੀ। ਪੈਸਿਆਂ ਨਾਲ ਭਰਿਆ ਬੈਗ ਲੁੱਟ ਕੇ ਫ਼ਰਾਰ ਹੋ ਗਏ।


ਇਸ ਤੋਂ ਬਾਅਦ ਜਿਲਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਜਾਂਚ ਵਿੱਚ ਜੁਟੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਪੀ ਰਾਜਪਾਲ ਸਿੰਘ ਨੇ ਦਸਿਆ ਕਿ ਅੱਜ ਸਵੇਰੇ ਤਿੰਨ ਵਿਅਕਤੀਆਂ ਵੱਲੋਂ ਕਰੀਬ 8 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਜਿਨ੍ਹਾਂ ਵਲੋਂ ਪਹਿਲਾਂ ਪੀੜਤ ਪਰਮਿੰਦਰ ਸਿੰਘ ਮੌਂਟੂ ਵਾਸੀ ਸਰਹਿੰਦ ਦੇ ਅੱਖਾਂ ਵਿੱਚ ਮਿਰਚ ਦਾ ਪਾਊਂਡਰ ਪਾਇਆ ਤੇ ਫਿਰ ਗੋਲੀ ਮਾਰੀ ਗਈ ਤੇ 8 ਲੱਖ ਦੇ ਕਰੀਬ ਪੈਸੇ ਲੈਕੇ ਫਰਾਰ ਹੋ ਗਏ। 


ਉਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ।